ਵਿਧਵਾ, ਅੰਗਹੀਣ ਤੇ ਬਜੁਰਗਾਂ ਨੂੰ ਘਰੇ ਪੈਨਸ਼ਨ ਦੇਣ ਦਾ ਉਪਰਾਲਾ
ਅਸ਼ੋਕ ਵਰਮਾ
ਮਾਨਸਾ, 20 ਅਪ੍ਰੈਲ 2020: ਪਿੰਡ ਤਾਮਕੋਟ ਦੇ 87 ਸਾਲਾ ਬੇਸਹਾਰਾ ਅਤੇ ਚੱਲਣ ਫਿਰਨ ਤੋਂ ਅਸਮਰਥ ਹਨੀਫ ਖ਼ਾਨ ਲਈ ਡੀ.ਐਸ.ਪੀ. ਹਰਜਿੰਦਰ ਸਿੰਘ ਮਸੀਹਾ ਬਣ ਕੇ ਆਇਆ ਹੈ । ਜਦੋਂ ਇਸ ਪੁਲਿਸ ਅਧਿਕਾਰੀ ਨੇ ਹਨੀਫ ਖਾਨ ਨੂੰ ਘਰ ਬੈਠਿਆਂ ਬਿਠਾਇਆਂ ਪੈਨਸ਼ਨ ਪਹੰੁਚਾਈ ਤਾਂ ਉਸ ਦੀ ਖੁਸ਼ੀ ਦਾ ਕੋੲਂ ਟਿਕਾਣਾ ਨਹੀਂ ਸੀ। ਐਸਐਸਪੀ ਡਾ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਮਾਨਸਾ ਪੁਲਿਸ ਨੇ ਇਹ ਨਵਾਂ ਰਾਹ ਫੜਿਆ ਹੈ। ਆਮ ਲੋਕ ਪੁਲਿਸ ਬਾਰੇ ਕੁੱਝ ਵੀ ਸੋਚੇਿ ਹੋਣ ਪਰ ਇਹ ਪਹਿਲਕਦਮੀ ਨਾਂ ਕੇਵਲ ਵਿਧਵਾ ਔਰਤਾਂ, ਅੰਗਹੀਣਾ ਤੇ ਹੋਰ ਪੈਨਸ਼ਨਧਾਰਕਾਂ ਲਈ ਵਰਦਾਨ ਸਿੱਧ ਹੋਈ ਹੈ ਬਲਕਿ ਇਸ ਨੇ ਬੈਂਕਾਂ ’ਚ ਵੀ ਭੀੜ ਘੱਟ ਕਰਨ ’ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸਰਕਾਰ ਵੱਲੋੋਂ ਬੈਂਕ ਕਾਰੋੋਬਾਰ ਕਰਨ ਦੀ ਖੁੱਲ ਦਿੱਤੀ ਗਈ ਸੀ। ਦੇਖਣ ਵਿੱਚ ਆਇਆ ਕਿ ਇਸ ਗਰਮੀ ਦੇ ਮੌੌਸਮ ਦੌਰਾਨ ਬਜ਼ੁਰਗ ਅਤੇ ਹੋੋਰ ਪੈਨਸ਼ਨ-ਧਾਰਕ ਬੈਂਕਾਂ ਦੇ ਬਾਹਰ ਇਕੱਠ ਦੇ ਰੂਪ ਵਿੱਚ ਖੜੇ ਰਹਿੰਦੇ ਹਨ। ਅਕਸਰ ਉਨਾਂ ਨੂੰ ਕਈ ਕਈ ਘੰਟੇ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ।ਪੁਲਿਸ ਨੂੰ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਾਉਣ ਵਿੱਚ ਦਿੱਕਤ ਪੇਸ਼ ਆ ਰਹੀ ਸੀ। ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਅਤੇ ਪਿੰਡ ਤੇ ਵਾਰਡ ਕਮੇਟੀਆਂ ਵੀ ਸੂਚਨਾ ਦੇ ਰਹੀਆਂ ਸਨ ਕਿ ਪੈਨਸ਼ਨਾਂ ਲੈਣ ਵਾਲਿਆਂ ਦੀ ਆਵਾਜਾਈ ਵਧੀ ਹੈ ਜਿਸ ਕਾਰਨ ਕਰਫਿਊ ਲਾਗੂ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।
ਐਸਐਸਪੀ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਮਾਨਸਾ ਪੁਲਿਸ ਨੇ ਵਿਲੇਜ ਪੁਲਿਸ ਅਫ਼ਸਰ ਅਤੇ ਸਬੰਧਤ ਵਾਰਡਾਂ ਜਾਂ ਪਿੰਡਾਂ ਵਿਚਲੀਆਂ ਬੈਂਕ ਸ਼ਾਖਾਵਾਂ ਦੇ ਸਹਿਯੋਗ ਨਾਲ ਬੈਂਕਾਂ ਦੇ ਪ੍ਰਤੀਨਿਧੀਆਂ ਦੇ ਸਹਿਯੋਗ ਨਾਲ ਬਾਇਓਮੀਟਰਿਕ ਿਣਾਲੀ ਨਾਲ ਢੁੱਕਵੀਂ ਥਾਂ ਤੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋੋਏ ਲੋੋੜਵੰਦ ਵਿਅਕਤੀਆਂ ਨੂੰ ਪੈਨਸ਼ਨ ਪਹੁੰਚਾਉਣ ਦਾ ਫੈੈਸਲਾ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪਿੰਡ ਤਾਮਕੋੋਟ ’ਚ ਸਟੇਟ ਬੈਂਕ ਆਫ ਇੰਡੀਆ ਖਿਆਲਾਂ ਕਲਾਂ ਅਤੇ ਪਿੰਡ ਬੁਰਜ ਹਰੀਕੇ ਦੇ ਪੈਨਸ਼ਨ-ਧਾਰਕਾਂ ਨੂੰ ਪੰਜਾਬ ਗ੍ਰਾਮੀਣ ਬੈਂਕ ਉੱਭਾ ਵੱਲੋੋ ਵੀ.ਪੀ.ਓ. ਅਤੇ ਪੰਚਾਇਤ ਦੇ ਸਹਿਯੋੋਗ ਨਾਲ ਪੈਨਸ਼ਨਾਂ ਵੰਡੀਆਂ ਗਈਆਂ ਹਨ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲਾ ਮਾਨਸਾ ਦੇ ਹਰ ਪਿੰਡ ਵਿੱਚ ਸੈਂਕੜੇ ਪੈਨਸ਼ਨ ਧਾਰਕ ਹਨ, ਜੋੋ ਆਪਣੀਆਂ ਪੈਨਸ਼ਨਾਂ ਲੈਣ ਲਈ ਬੈਕਾਂ ਵਿੱਚ ਆਉਦੇ ਹਨ ਪਰ ਕਰਫਿਊ ਕਾਰਨ ਬੱਸਾਂ ਆਦਿ ਬੰਦ ਹੋੋਣ ਕਰਕੇ ਜਿੱਥੇ ਇਨਾਂ ਨੂੰ ਆਉਣ ਜਾਣ ਵਿੱਚ ਦਿੱਕਤ ਪੇਸ਼ ਆਉਦੀ ਹੈ, ਉਥੇ ਹੀ ਇਨਾਂ ਦੀ ਆਵਾਜਾਈ ਨਾਲ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਕੀਤੇ ਪ੍ਰ ਬੰਧਾਂ ਦਾ ਮੰਤਵ ਖਤਮ ਹੋੋ ਜਾਂਦਾ ਹੈ। ਉਨਾਂ ਆਖਿਆ ਕਿ ਜੇਕਰ ਸੈਕੜਿਆਂ ਦੀ ਗਿਣਤੀ ਵਿੱਚ ਵਿਅਕਤੀ ਇਸੇ ਤਰਾਂ ਬੈਕਾਂ ਵਿੱਚ ਆਉਂਦੇ ਰਹੇ ਤਾਂ ਕੋੋਈ ਕੋਰੋਨਾ ਪ੍ਰਭਾਵਿਤ ਵਿਅਕਤੀ ਵਾਇਰਸ ਦੇ ਫਲਾਅ ਲਈ ਸੰਚਾਰ ਸਾਧਨ ਬਣ ਸਕਦਾ ਹੈ।
ਦੱਸਣਯੋਗ ਹੈ ਕਿ ਮਾਨਸਾ ਜ਼ਿਲੇ ਵਿੱਚ ਸਬੰਧਤ ਪਿੰਡਾਂ ਅਤੇ ਵਾਰਡਾਂ ਦੇ ਵੀ.ਪੀ.ਓ. ਦੀ ਡਿਊਟੀ ਲਗਾਈ ਗਈ ਹੈ ਕਿ ਉਹ ਆਪਣੇ ਪਿੰਡਾਂ ਵਾਰਡਾਂ ਦੇ ਪੈਨਸ਼ਨ ਧਾਰਕਾਂ ਦਾ ਪਤਾ ਲਗਾਉਣ ਤਾਂ ਜੋ ਉਨਾਂ ਲਈ ਯੋਗ ਇੰਤਜਾਮ ਕੀਤਾ ਜਾ ਸਕੇ। ਇਸ ਮੌੌਕੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ, ਸਹਾਇਕ ਥਾਣੇਦਾਰ ਗੁਰਤੇਜ ਸਿੰਘ ਇੰਚਾਰਜ ਪੁਲਿਸ ਚੌੌਕੀ ਠੂਠਿਆਂਵਾਲੀ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌੌਸਲ ਮਾਨਸਾ, ਜਗਦੀਪ ਸਿੰਘ ਸਰਪੰਚ ਪਿੰਡ ਬੁਰਜ ਢਿੱਲਵਾ, ਰਾਜਪਾਲ ਸਿੰਘ ਸਰਪੰਚ ਪਿੰਡ ਬੁਰਜ ਹਰੀਕੇ, ਗੁਰਨਾਮ ਸਿੰਘ ਸਰਪੰਚ ਪਿੰਡ ਤਾਮਕੋੋਟ, ਪਰੀਤ ਚਹਿਲ ਪਿੰਡ ਤਾਮਕੋੋਟ, ਸਹਾਇਕ ਥਾਣੇਦਾਰ ਬਲਵੰਤ ਭੀਖੀ , ਵੀ.ਪੀ.ਓ ਕੁਲਵਿੰਦਰ ਸਿੰਘ ਅਤੇ ਵੀ.ਪੀ.ਓ. ਹੌੌਲਦਾਰ ਹਰਜਿੰਦਰ ਸਿੰਘ ਹਾਜ਼ਰ ਸਨ।