← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 30 ਮਾਰਚ 2020: ਕਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਬੈਂਕਾਂ ਦੇ ਬਾਹਰ ਉਲੰਘਣਾ ਹੋ ਰਹੀ ਹੈ। ਸਰਕਾਰ ਵੱਲੋਂ 30 ਮਾਰਚ ਅਤੇ 31 ਮਾਰਚ ਨੂੰ ਬੈਂਕਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪਰ ਪ੍ਰਸ਼ਾਸਨ ਅੱਜ ਬੈਂਕਾਂ ਦੇ ਬਾਹਰ ਲੋਕਾਂ ਦੀ ਦੂਰੀ ਨਹੀ ਬਣਾ ਸਕਿਆ ਜੋ ਕਿ ਵੱਡਾ ਖਤਰਾ ਹੈ। ਸਿਹਤ ਵਿਭਾਗ ਵਾਰ ਵਾਰ ਕਹਿ ਰਿਹਾ ਦੂਰੀ ਬਣਾ ਕੇ ਰੱਖੋ ਪਰ ਤੁਸੀਂ ਫੋਟੋਆਂ ਰਾਹੀਂ ਆਪ ਹੀ ਦੇਖ ਸਕਦੇ ਹੋ ਬੈਂਕਾਂ ਦੇ ਬਾਹਰ ਲੋਕਾਂ ਦੀ ਦੂਰੀ ਵੀ ਨਹੀ ਬਣੀ ਤੇ ਕੁਝ ਲੋਕਾਂ ਨੇ ਮੂੰਹ ਵੀ ਨਹੀ ਢੱਕਿਆ। ਅੱਜ ਥੋੜ੍ਹੀ ਜਿਹੀ ਲੋਕਾਂ ਨੂੰ ਬੈਂਕਾਂ 'ਚ' ਜਾਣ ਦੀ ਖੁੱਲ੍ਹ ਮਿਲੀ ਤੇ ਲੋਕਾਂ ਨੇ ਅੱਜ ਸਿਹਤ ਵਿਭਾਗ ਦੀ ਹਦਾਇਤਾਂ ਨੂੰ ਨਹੀ ਮੰਨਿਆ ਅਤੇ ਕੁਝ ਲੋਕ ਵੈਸੇ ਵੀ ਘਰ ਵਿੱਚ ਨਹੀ ਬੈਠ ਰਹੇ।
Total Responses : 267