ਲੁਧਿਆਣਾ, 06 ਜੁਲਾਈ 2020: ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਕਰੋਨਾ ਮਹਾਮਾਰੀ ਦੌਰਾਨ ਨਿਭਾਈ ਗਈ ਸੇਵਾ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੇ ਪਹਿਰਾ ਦਿੰਦੇ ਹੋਏ ਪੰਜਾਬ ਲਈ ਹਰ ਮੁੱਦੇ ਤੇ ਲੜਾਈ ਲੜਨ ਵਾਲੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਨਿਊ ਸੁਭਾਸ਼ ਨਗਰ ਸਥਿਤ ਗੁਰਦੁਆਰਾ Îਸ਼੍ਰੀ ਗੁਰੂ ਸਿੰਘ ਸਭਾ ਵਿੱਖੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਜਿਸ ਤਰਾਂ ਨਾਲ ਬੈਂਸ ਭਰਾਵਾਂ ਨੇ ਕਰੋਨਾ ਦੌਰਾਨ ਅਨੇਕਾਂ ਲੋਕਾਂ ਨੂੰ ਰਾਸ਼ਨ ਵੰਡਿਆ ਅਤੇ ਕਰੋਨਾ ਦੀ ਬਿਮਾਰੀ ਦੀ ਚਪੇਟ ਵਿੱਚ ਆਏ ਮਰੀਜਾਂ ਲਈ ਕਵਾਰਟੀਨ ਸੈਂਟਰਾਂ ਵਿੱਚ ਜਾ ਕੇ ਜੂਸ ਦੀਆਂ ਮਸ਼ੀਨਾ, ਲੰਗਰ, ਭਾਫ ਵਾਲੀਆਂ ਮਸ਼ੀਨਾ ਅਤੇ ਹੋਰ ਸਮਾਨ ਵੰਡਿਆ, ਇਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ•ਾਂ ਦੱਸਿਆ ਕਿ ਦੂਜੇ ਪਾਸੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਣਥੱਕ ਕੋਸ਼ਿਸ਼ਾਂ ਦੌਰਾਨ ਬਾਹਰਲੇ ਮੁਲਕਾਂ ਵਿੱਚ ਫਸੇ ਪੰਜਾਬੀਆਂ ਨੂੰ ਮਸਕਟ ਅਤੇ ਹੋਰਨਾਂ ਸ਼ਹਿਰ ਤੋਂ ਪੰਜਾਬ ਲਿਆਂਦਾ ਗਿਆ, ਉਸ ਤਰਾਂ ਦੀ ਕਾਰਵਾਈ ਹੋਰ ਕਿਸੇ ਵੀ ਵਿਧਾਇਕ ਵਲੋਂ ਨਹੀਂ ਕੀਤੀ ਗਈ। ਜੱਥੇਦਾਰ ਖਾਲਸਾ ਅਨੁਸਾਰ ਬੈਂਸ ਭਰਾਵਾਂ ਵਲੋਂ ਨਿਭਾਈ ਗਈ ਸੇਵਾ ਦਾ ਕੋਈ ਮੁੱਲ ਨਹੀਂ ਹੈ ਅਤੇ ਇਸੇ ਕਾਰਣ ਅੱਜ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਗੁਰਦੁਆਰਾ ਸਾਹਿਬ ਵਿੱਖੇ ਸਨਮਾਨਤ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਇਨ•ਾਂ ਨੂੰ ਬਲ ਬਖਸ਼ੇ ਅਤੇ ਇਹ ਦੋਨੋਂ ਭਰਾ ਦੇਸ਼ ਕੌਮ ਦੀ ਸੇਵਾ ਇਸੇ ਤਰਾਂ ਕਰਦੇ ਰਹਿਣ। ਇਸ ਦੌਰਾਨ ਜਤਿੰਦਰ ਪਾਲ ਸਿੰਘ ਸਲੂਜਾ, ਤਰਨਜੀਤ ਸਿੰਘ ਨਿਮਾਣਾ, ਭੁਪਿੰਦਰ ਸਿੰਘ ਪ੍ਰਧਾਨ, ਸੁਖਚੈਨ ਸਿੰਘ, ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ, ਗੁਰਭਗਵੰਤ ਸਿੰਘ, ਪਿਆਰਾ ਸਿੰਘ, ਗੁਰਦੀਪ ਸਿੰਘ, ਤਾਰਾ ਸਿੰਘ, ਮੋਹਨ ਸਿੰਘ, ਗੁਰਨਾਮ ਸਿੰਘ ਤੇ ਹੋਰ ਸ਼ਾਮਲ ਸਨ।