ਰਾਣਾ ਕੇ.ਪੀ ਸਿੰਘ ਨੇ ਨੰਗਲ ਦੇ ਪ੍ਰਭਾਵਿਤ ਖੇਤਰ ਦਾ ਕੀਤਾ ਦੌਰਾ
ਸਪੀਕਰ ਨੇ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਸਾਵਧਾਨੀਆ ਵਰਤਣ ਦੀ ਦਿੱਤੀ ਪ੍ਰੇਰਨਾ
ਹਰੀਸ਼ ਕਾਲੜਾ
ਨੰਗਲ ,22 ਜੂਨ 2020: ਅੱਜ ਨੰਗਲ ਦੇ ਕੋਵਿਡ ਪ੍ਰਭਾਵਿਤ ਖੇਤਰ ਰਾਜ ਨਗਰ ਵਿਚ ਸਿਹਤ ਵਿਭਾਗ ਅਤੇ ਨਗਰ ਕੋਸਲ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਨੰਗਲ ਉਪ ਮੰਡਲ ਦੇ ਐਸ.ਡੀ.ਐਮ ਅਤੇ ਹੋਰ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਹੈ ਕਿ ਰਾਜਨੀਤੀ ਅਤੇ ਧਰਮ ਤੋ ਉਪਰ ਉਂਠ ਕੇ ਇਲਾਕੇ ਵਿਚ 21 ਮੈਬਰੀ ਮੁਹੱਲਾ ਕਰੋਨਾ ਕਮੇਟੀਆਂ ਦਾ ਗਠਨ ਜਰੂਰੀ ਬਣਾਇਆ ਜਾਵੇ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਸਾਵਧਾਨ ਰਹਿਣਾ ਬੇਹੱਦ ਜਰੂਰੀ ਹੈ। ਇਸ ਦੇ ਲਈ ਇਸ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਵਲੋ ਜਾਰੀ ਸਾਵਧਾਨੀਆਂ ਅਤੇ ਸਿਹਤ ਵਿਭਾਗ ਵਲੋ ਦਿੱਤੇ ਨਿਰਦੇਸ਼ਾਂ ਦਾ ਯਕੀਨੀ ਪਾਲਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ ਨੂੰ ਫੈਲਣ ਤੋ ਰੋਕਣ ਲਈ ਵਿਸੇਸ਼ ਉਪਰਾਲੇ ਕਰਨ ਦੀ ਜਰੂਰਤ ਹੈ ਅਤੇ ਇਸ ਦੇ ਲਈ ਲੋਕਾ ਦਾ ਸਹਿਯੋਗ ਸਭ ਤੋ ਜਰੂਰੀ ਹੈ।
ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਉਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਿਸ਼ਨ ਫਤਿਹ ਅਰੰਭ ਕੀਤਾ ਗਿਆ ਹੈ।ਇਸ ਨੂੰ ਹਰ ਹਾਲ ਵਿਚ ਕਾਮਯਾਬ ਕਰਨ ਲਈ ਸ਼ਹਿਰਾ ਅਤੇ ਪਿੰਡਾਂ ਦੇ ਲੋਕਾਂ ਨੂੰ ਅੱਗੇ ਆਉਣਾ ਹੋਵੇਗਾ।ਉਨ੍ਹਾਂ ਕਿਹਾ ਕਿ ਹਾਲੇ ਤੱਕ ਕਰੋਨਾ ਦੀ ਕੋਈ ਵੈਕਸੀਨ ਤਿਆਰ ਨਹੀ ਹੋਈ ਹੈ ਅਤੇ ਜਦੋ ਤੱਕ ਇਸ ਦੇ ਇਲਾਜ ਦੇ ਕੋਈ ਸਕਾਰਾਤਮਕ ਨਤੀਜੇ ਨਹੀ ਆਉਦੇ ਉਸ ਸਮੇ ਤੱਕ ਇਸ ਤੋ ਬਚਾਓ ਲਈ ਕੇਵਲ ਸਾਵਧਾਨ ਰਹਿਣਾ ਹੀ ਇਸ ਦਾ ਇਲਾਜ ਅਤੇ ਇਸ ਤੋ ਬਚਾਓ ਹੈ। ਉਨ੍ਹਾਂ ਕਿਹਾ ਕਿ ਆਪਸੀ ਫਾਸਲਾ ਜਾ ਵਿੱਤ ਰੱਖ ਕੇ, ਮਾਸਕ ਪਾ ਕੇ ਅਤੇ ਵਾਰ ਵਾਰ ਹੱਥ ਧੋ ਕੇ ਕਰੋਨਾ ਤੋ ਬਚਾਓ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋ ਜਾਰੀ ਦਿਸ਼ਾ ਨਿਰਦੇਸ਼ ਦਾ ਪਾਲਣ ਬੇਹੱਦ ਜਰੂਰੀ ਹੈ। ਵਾਰ ਵਾਰ ਅੱਖਾਂ ਅਤੇ ਮੁੰਹ ਨੂੰ ਨਾ ਛੂੰਹ ਕੇ ਅਤੇ ਭੀੜ ਭਾੜ ਵਾਲੇ ਖੇਤਰਾ ਵਿਚ ਜਾਣ ਤੋ ਪ੍ਰਹੇਜ਼ ਰੱਖ ਕੇ ਇਸ ਕਰੋਨਾ ਮਹਾਮਾਰੀ ਤੋ ਬਚਿਆ ਜਾ ਸਕਦਾ ਹੈ।
ਸਪੀਕਰ ਰਾਣਾ ਕੇ.ਪੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਨੀਤੀ ਤੋ ਉਪਰ ਉੱਠ ਕੇ ਕਰੋਨਾ ਮਹਾਮਾਰੀ ਤੋ ਬਚਾਓ ਲਈ ਮੁਹੱਲਾ ਕਮੇਟੀਆਂ ਦਾ ਗਠਨ ਕਰਕੇ ਸਾਵਧਾਨੀਆ ਵਰਤੀਆ ਜਾਣ। ਬਾਹਰਲੇ ਰਾਜਾ ਤੋ ਆਏ ਵਿਅਕਤੀਆਂ ਨੁੰ ਯਕੀਨੀ ਇਕਾਂਤਵਾਸ ਕੀਤਾ ਜਾਵੇ ਅਤੇ ਚੋਗਿਰਦੇ ਦੀ ਸਫਾਈ ਨੁੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਦੋ ਤੱਕ ਬੇਹੱਦ ਜਰੂਰੀ ਨਾ ਹੋਵੇ ਛੋਟੇ ਬੱਚੇ ਅਤੇ ਬਜੁਰਗ ਘਰਾਂ ਤੋ ਬਾਹਰ ਨਾ ਨਿਕਲਣ।ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਪ੍ਰਚਾਰ ਵਾਹਨ ਪਿੰਡਾਂ ਅਤੇ ਵਿਚ ਘੁੰਮ ਰਹੇ ਹਨ। ਕਰੋਨਾ ਵਾਰੀਅਰਸ ਮਿਸ਼ਨ ਫਤਿਹ ਬੈਜ ਲਗਾ ਕੇ ਸਾਵਧਾਨੀਆਂ ਰੱਖਣ ਦੇ ਪੈਪਲੇਟ ਵੰਡ ਰਹੇ ਹਨ।ਉਨ੍ਹਾਂ ਆਮ ਲੋਕਾਂ ਨੁੰ ਕੋਵਾ ਐਪ ਡਾਊਨਲੋਡ ਕਰਨ ਦੀ ਵੀ ਅਪੀਲ ਕੀਤੀ ਅਤੇ ਮੁਹੱਲਾ ਕਮੇਟੀਆਂ ਨੂੰ ਸੋਸ਼ਲ ਡਿਸਟੈਂਸ ਰੱਖ ਕੇ ਇਸ ਜਾਗਰੂਕਤਾ ਮੁਹਿੰਮ ਵਿਚ ਜੁਟਣ ਦੀ ਅਪੀਲ ਕੀਤੀ। ਰਾਣਾ ਕੇ.ਪੀ ਸਿੰਘ ਨੇ ਅੱਡਾ ਮਾਰਕੀਟ ਦੇ ਦੁਕਾਨਦਾਰਾ ਵਲੋ ਦੁਕਾਨਾ ਖੋਲਣ ਦੀ ਮੰਗ ਬਾਰੇ ਕਿਹਾ ਕਿ ਇਸ ਬਾਰੇ ਜਲਦੀ ਕੋਈ ਰਾਹਤ ਭਰਿਆ ਫੈਸਲਾ ਲਿਆ ਜਾਵੇਗਾ।
ਇਸ ਮੋਕੇ ਐਸ ਡੀ ਐਮ ਕਨੂੰ ਗਰਗ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਨਾਇਬ ਤਹਿਸੀਲਦਾਰ ਰਾਮ ਕਿਸ਼ਨ, ਐਸ ਐਮ ਓ ਡਾ. ਨਰੇਸ਼ ਕੁਮਾਰ, ਅਮਰਪਾਲ ਸਿੰਘ ਬੈਂਸ ਮੀਡੀਆ ਸਲਾਹਕਾਰ, ਟੋਨੀ ਸਹਿਗਲ, ਸੁਰਿੰਦਰ ਪੱਮਾਸਵਾਮੀ ਸਾਧਵਾ ਨੰਦ, ਪ੍ਰਧਾਨ ਵਪਾਰ ਮੰਡਲ ਪ੍ਰਧਾਨ ਟੋਨੀ ਸਹਿਗਲ, ਏ ਐਮ ਈ ਨਗਰ ਕੌਂਸਲ ਯੁੱਧਵੀਰ ਸਿੰਘ, ਚਰਨ ਸਿੰਘ ਬੱਗਾ ਜੇ ਈ, ਕੁਲਦੀਪ ਸਿੰਘ ਅੱਡਾ ਮਾਰਕੀਟ, ਨਰੇਸ਼ ਅਰੋੜਾ, ਜੀਤ ਰਾਮ ਸ਼ਰਮਾ, ਕਰਨ ਚੌਧਰੀ, ਦੀਪਕ ਨੰਦਾ, ਸੁਰਿੰਦਰ ਪੰਮਾਂ, ਵਿਜੈ ਕੌਸ਼ਲ, ਰਾਕੇਸ਼ ਮਹਿਤਾ, ਮਨਮੋਹਨ ਸਿੰਘ, ਰਾਮ ਕੁਮਾਰ ਸੈਣੀ, ਤਰਸੇਮ ਸੈਣੀ, ਗਿੰਨੀ ਓਹਰੀ, ਐਸ ਐਚ ਓ ਨੰਗਲ ਚੌਧਰੀ ਪਵਨ ਕੁਮਾਰ ਆਦਿ ਹਾਜਰ ਸਨ।