ਫਿਰੋਜ਼ਪੁਰ, 10 ਅਪ੍ਰੈਲ 2020 : ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਤੋਂ ਕਰਫਿਊ ਦਾ ਐਲਾਣ ਕੀਤਾ ਗਿਆ ਸੀ, ਜਿਸ ਦੇ ਕਾਰਨ ਕਈ ਲੋਕਾਂ ਵੱਲੋਂ ਕਰਫਿਊ ਦੀ ਉਲੰਘਣਾ ਕੀਤੀ ਗਈ ਅਤੇ ਪੁਲਿਸ ਨੇ ਬਿਨਾ ਕਾਰਨ ਘਰ ਤੋਂ ਬਾਹਰ ਘੁੰਮਣ ਵਾਲੇ ਲੋਕਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਗਸ਼ਤ ਦੌਰਾਨ ਪੁਲਿਸ ਨੇ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਕਾਲੂ ਅਰਾਈਂ ਉਤਾੜ, ਪ੍ਰਗਟ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਵਾਰਡ ਨੰਬਰ 10 ਮੱਲਾਂਵਾਲਾ, ਗੁਰਮੀਤ ਸਿੰਘ ਪੁੱਤਰ ਸੁਖਮੰਦਰ ਸਿੰਘ, ਜਗਸੀਰ ਸਿੰਘ ਪੁੱਤਰ ਆਤਮਾ ਸਿੰਘ ਵਾਸੀਅਨ ਬੋਤੀਆਂ ਵਾਲਾ, ਤਾਰਾ ਸਿੰਘ ਪੁੱਤਰ ਦੇਸ ਸਿੰਘ ਵਾਸੀ ਵਾਰਡ ਨੰਬਰ 2 ਮੱਲਾਂਵਾਲਾ, ਸੁਰਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਆਸਲ, ਕਾਲੂ ਪੁੱਤਰ ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਪੁੱਤਰ ਚਿਮਨ ਸਿੰਘ ਵਾਸੀਅਨ ਅਲੀ ਕੇ ਰੋਡ ਬਸਤੀ ਬਾਗ ਵਾਲੀ ਫਿਰੋਜ਼ਪੁਰ, ਮੁਹੰਮਦ ਮੋਨੂਦੀਨ ਉਰਫ ਮਹੰਦੀ ਪੁੱਤਰ ਮੁਹੰਮਦ ਨਸੂਰਦੀਨ ਵਾਸੀ ਫਿਰੋਜ਼ਸ਼ਾਹ, ਰਾਮ ਲਾਲ ਪੁੱਤਰ ਪੂਰਨ ਚੰਦ ਵਾਸੀ ਮਕਾਨ ਨੰਬਰ 155 ਨੇੜੇ ਸਤਲੁੱਜ ਜਿੰਮ ਖਲਾਸੀ ਲਾਇਨ ਕੈਂਟ ਫਿਰੋਜ਼ਪੁਰ,ਬਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਸੁੰਦਰ ਵਾਲੇ ਝੁੱਗੇ ਥਾਣਾ ਮਮਦੋਟ ਲੋਕ ਜੋ ਬਿਨ੍ਹਾ ਕੰਮ ਦੇ ਬਾਹਰ ਘੁੰਮ ਰਹੇ ਸੀ, ਜੋ ਬਾਹਰ ਘੁੰਮਣ ਲਈ ਕੋਈ ਸਹੀ ਜਵਾਬ ਨਹੀਂ ਦੇ ਸਕਦਾ ਸੀ, ਜਿਸ ਕਾਰਨ ਉਕਤ ਦੋਸ਼ੀਆਂ ਖਿਲਾਫ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਹਨ।