← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 27 ਅਪ੍ਰੈਲ 2020: - ਕੋਰੋਨਾ ਵਾਇਰਸ ਕਾਰਨ ਲਗੇ ਕਰਫ਼ਿਊ ਦਾ ਅਸਰ ਵਿਆਹ ਸ਼ਾਦੀਆਂ 'ਤੇ ਵੀ ਪਿਆ ਹੈ ਜਿਸ ਨਾਲ ਵਿਆਹਾਂ 'ਤੇ ਕੀਤੇ ਜਾਂਦੇ ਬੇਹਿਸਾਬੇ ਖਰਚੇ ਅਤੇ ਸੱਦੇ ਜਾਂਦੇ ਰਿਸ਼ਤੇਦਾਰਾਂ 'ਤੇ ਸਜਣਾ ਮਿੱਤਰਾਂ 'ਤੇ ਵੀ ਲਗਾਮ ਕੱਸੀ ਗਈ ਹੈ।। ਇੱਥੇ ਅੰਮ੍ਰਿਤਸਰ 'ਚ ਬੇਹੱਦ ਸਾਦਗੀ ਨਾਲ ਹੋਇਆ ਇਕ ਵਿਆਹ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।। ਇਸ ਵਿਆਹ ਲਈ ਲਾੜੇ ਅਕਾਸ਼ ਕੁਮਾਰ ਨੇ ਸਣੇ ਪੰਜ ਬਰਾਤੀਆਂ ਨੇ ਗੁਰਦਾਸਪੁਰ ਤੋਂ ਇੱਥੇ ਮਜੀਠਾ ਰੋਡ ਵਿਖੇ ਲੜਕੀ ਸੁਨਾਲੀ ਪੁਤਰੀ ਪਵਨ ਕੁਮਾਰ ਦੇ ਘਰ ਸ਼ਿਰਕਤ ਕੀਤੀ।। ਇਹ ਵਿਆਹ ਦੀ ਖ਼ਾਸੀਅਤ ਇਹ ਸੀ ਵਿਆਹ 'ਚ ਸ਼ਾਮਿਲ ਹੋਏ ਮੈਂਬਰਾਂ ਵੱਲੋਂ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਵਿਆਹ ਤੋਂ ਗੁਆਂਢੀਆਂ ਨੂੰ ਵੀ ਦੂਰ ਹੀ ਰਖਿਆ ਤੇ ਦੂਰੋਂ ਦੂਰੋਂ ਹੀ ਵਿਆਹ ਦੀਆਂ ਸ਼ੁੱਭਕਾਮਨਾਵਾਂ ਪ੍ਰਾਪਤ ਕੀਤੀਆਂ।
Total Responses : 267