ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 24 ਅਪ੍ਰੈਲ 2020 - ਕੋਰੋਨਾ ਵਾਈਰਸ ਕਾਰਨ ਲਾਕਡਾਉਣ ਅਤੇ ਕਰਫੀਉ ਸਰਕਾਰ ਵੱਲੋ ਲਗਾਇਆ ਗਿਆ ਉਸ ਸਮੇ ਤੋ ਹੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀ ਅਤੇ ਲੋਕਾ ਦੀ ਹਰ ਤਰ੍ਹਾ ਨਾਲ ਮਦਦ ਕਰਨ ਵਾਲੀ ਪੱਤਰਕਾਰਾ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਪ੍ਰੈੱਸ ਕਲੱਬ (ਰਜਿ) ਕੋਟਕਪੂਰਾ ਦੇ ਪ੍ਰਧਾਨ ਸੁਭਾਸ਼ ਮਹਿਤਾ ਦੀ ਰਹਿਣਮਈ ਹੇਠ ਸਮੂਹ ਮੈਂਬਰਾ ਦੇ ਸਹਿਯੋਗ ਨਾਲ ਬਾਬਾ ਜੀਵਨ ਸਿੰਘ ਨਗਰ ਵਿੱਖੇ ਜਰੂਰਤਮੰਦਾ ਨੂੰ ਰਾਸ਼ਨ ਦੀਆ ਕਿੱਟਾ ਵੰਡੀਆ ਗਈਆ ਤੇ ਖੀਰ ਦਾ ਲੰਗਰ ਫਾਸਲਾ ਰੱਖ ਕੇ ਵਰਤਾਇਆ ਗਿਆ ਉਸ ਮੋਕੇ ਕਰ ਭਲਾ ਹੋ ਭਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਭਾਸ਼ ਮਹਿਤਾ ਨੇ ਕਿਹਾ ਕਿ ਜਦੋ ਤੋ ਲੋਕਡਾਉਣ ਕਰਫੀਉ ਲੱਗਾ ਹੈ ਉਸ ਸਮੇ ਤੋ ਸਾਡੀ ਕਲੱਬ ਵੱਲੋ ਸਰਕਾਰ ਅਤੇ ਪ੍ਰਸ਼ਾਸਨ ਦਾ ਵੱਧ ਤੋ ਵੱਧ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਲੋਕਾ ਦੀਆ ਆਵਾਜ ਨੂੰ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੇ ਉਪਰਾਲੇ ਕਰ ਰਹੀ ਹੈ ਤੇ ਜਰੂਰਤਮੰਦ ਲੋਕਾ ਦੇ ਸਹਿਯੌਗ ਲਈ ਘਰ-ਘਰ ਰਾਸ਼ਨ, ਲੋਕਾ ਤੱਕ ਦਵਾਇਆ ਅਤੇ ਹੋਰ ਵੀ ਮਦਦ ਲਈ ਤਿਆਰ ਪਰ ਤਿਆਰ ਰਹਿੰਦੀ ਹੈ ਉਸ ਮੋਕੇ ਪੱਤਰਕਾਰ ਚਰਨਦਾਸ ਗਰਗ, ਸੁਨੀਲ ਜਿੰਦਲ, ਚੰਦਰ ਗਰਗ, ਸੱਤਨਾਮ ਖੱਬੂ, ਮੱਖਣ ਖੁਰਮੀ ਅਤੇ ਹੋਰ ਵੀ ਹਾਜਰ ਸਨ।