ਮਾਸਕ ਬਨਾਉਣਾ ਤੇ ਲੋੜਵੰਦਾਂ ਨੂੰ ਦਿੱਤਾ ਜਾ ਰਿਹਾ ਰਾਸ਼ਨ
ਅਸ਼ੋਕ ਵਰਮਾ
ਮਾਨਸਾ, 26 ਅਪ੍ਰੈਲ 2020: ਦੇਸ਼ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੂੰ ਰੋਕਣ ਅਤੇ ਉਸ ਸਬੰਧੀ ਜਾਗਰੂਕ ਕਰਨ,ਲੋੜਵੰਦਾਂ ਨੂੰ ਖਾਣਾ ਮਹੁੱਈਆ ਕਰਵਾਉਣ ਅਤੇ ਮਾਸਕਾਂ ਦੀ ਜਰਰੂਤ ਨੂੰ ਪੂਰਾ ਕਰਨ ਲਈ ਜਿਸ ਤਰਾਂ ਸਮਾਜ ਸੇਵੀ ਸੰਸਥਾਵਾਂ ਆਪਣਾ ਆਪਣਾ ਫਰਜ ਅਦਾ ਕਰ ਰਹੀਆਂ ਹਨ ਉਸੇ ਤਰਾਂ ਹੀ ਮਾਨਸਾ ਜਿਲੇ ਦੇ ਕਲੱਬ ,ਸਕੂਲਾਂ ਤੇ ਕਾਲਜਾਂ ਦੇ ਐਨ.ਐਸ.ਐਸ.ਯੂਨਿਟ ਅਤੇ ਰੈਡ ਰਿਬਨ ਕਲੱਬ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਅਗਵਾਈ ਹੇਠ ਕੰਮ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿਦਿੰਆਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਤਕਰੀਬਨ ਪੰਦਰਾਂ ਹਜਾਰ ਤੋ ਉਪਰ ਮਾਸਕ ਬਣਾਕੇ ਜਿਲਾ ਪ੍ਰਸਾਸ਼ਨ,ਵੱਖ ਵੱਖ ਅਨਾਜ ਅਤੇ ਸਬਜੀ ਮੰਡੀਆਂ ਤੋ ਇਲਾਵਾ ਵੱਖ ਵੱਖ ਥਾਣਿਆਂ ਵਿੱਚ ਜਾ ਕੇ ਮਾਸਕ ਵੰਡੇ ਗਏ ਹਨ। ਇਸ ਤੋਂ ਬਿਨਾਂ ਕਰਫਿਊ ਦੇ ਦਿਨ ਤੋ ਹੀ ਪ੍ਰਸਾਸ਼ਨ ਦੀ ਮਦਦ ਨਾਲ ਭੱਠਾ ਬਸਤੀ,ਰੇਲਵੇ ਸਟੇਸ਼ਨ,ਠੂਠਿਆਂ ਵਾਲੀ ਰੋਡ,ਕੁਸ਼ਟ ਆਸ਼ਰਮ ਵਿੱਚ ਜਾ ਕੇ ਖਾਣਾ ਵੰਡਿਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਅਹਿਮ ਗੱਲ ਹੈ ਕਿ ਅਜੇ ਵੀ ਮਾਸਕ ਬਣਾਏ ਜਾ ਰਹੇ ਹਨ ਅਤੇ ਹਰ ਵਿਅਕਤੀ ਨੂੰ ਘਰ ਵਿੱਚ ਰਹਿਣ ਲਈ ਜਾਗਰੂਕ ਤੇ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।ਸ਼੍ਰੀ ਘੰਡ ਨੇ ਦੱਸਿਆ ਕਿ ਕਲੱਬ ਅਰੋਗਿਆ ਸੇਤੂ ਐਪ ਅਤੇ ਦੀਕਸ਼ਾ ਐਪ ਵੀ ਡਾਊਨਲੋਡ ਕਰਵਾ ਰਹੇ ਹਨ ਅਤੇ ਮਾਨਸਾ ਜਿਲੇ ਦੇ ਤਕਰੀਬਨ ਚਾਰ ਹਜਾਰ ਤੌ ਉਪਰ ਨੌਜਵਾਨਾਂ ਵੱਲੋਂ ਆਪਣਾ ਨਾਮ ਦਰਜ ਕਰਵਾਇਆ ਜਾ ਚੁਕਿਆ ਹੈ। ਉਹਨਾਂ ਦੱਸਿਆ ਕਿ ਕਲੱਬਾਂ ਦੇ ਵਲੰਟੀਅਰਾਂ ਵੱਲੋਂ ਅਨਾਜ ਮੰਡੀਆਂ ਵਿੱਚ ਵੀ ਮੰਡੀਆਂ ਨੂੰ ਸੈਨਟਾਈਜ ਕਰਨ ਵਿੱਚ ਮਦਦ,ਮੰਡੀ ਵਿੱਚ ਪਾਣੀ ਦੇ ਪ੍ਰਬੰਧ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਵੀ ਪ੍ਰਰੇਤਿ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇੰਨਾਂ ਕੰਮਾਂ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ , ਐਸਐਸਪੀ ਡਾ .ਨਰਿੰਦਰ ਭਾਰਗਵ, ਏ.ਡੀ.ਸੀ.ਵਿਕਾਸ ਗੁਰਮੀਤ ਸਿੰਘ ਸਿੱਧੂ ਸਮੇਤ ਪ੍ਰਸ਼ਾਸ਼ਨ ਦੇ ਕਈ ਅਧਿਕਾਰੀਆਂ ਨੇ ਇੰਨਾਂ ਦੀ ਸ਼ਲਾਘਾ ਅਤੇ ਹੌਂਸਲਾ ਅਫਜ਼ਾਈ ਕੀਤੀ ਹੈ। ਐਸਐਸਪੀ ਨੇ ਤਾਂ ਵਲੰਟੀਅਰਾਂ ਨਾਂਲ ਜੂਮ ਐਪ ਤੇ ਗੱਲਬਾਤ ਵੀ ਕੀਤੀ ਅਤੇ ਪਿੱਠ ਥਾਪੜੀ ਹੈ। ਉਨਾਂ ਦੱਸਿਆ ਕਿ ਮਾਨਸਾ ਜਿਲੇ ਦੇ ਸਕੂਲਾਂ ਦੇ ਪਿ੍ਰੰਸੀਪਲ,ਹੈਡਮਾਸਟਰ ਅਤੇ ਹੋਰ ਅਪਧਆਪਕ: ਵੱਲੋਂ ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਅਤੇ ਰਜੇਸ਼ ਕੁਮਾਰ ਬੁਢਲਾਡਾ ਰਾਹੀਂ ਵੀ ਮਾਸਕ ਆਦਿ ਸੌਂਪੇ ਗਏ ਹਨ।