ਮਨਿੰਦਰਜੀਤ ਸਿੱਧੂ
ਜੈਤੋ, 1 ਮਈ 2020 - ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਦਿੱਤੇ ਸੱਦੇ ’ਤੇ ਪੰਜਾਬ ਭਰ ’ਚ ਕਾਂਗਰਸੀਆਂ ਨੇ ਘਰਾਂ ਦੀਆਂ ਛੱਤਾਂ ’ਤੇ ਚੜ ਕੇ ਰਾਸ਼ਟਰੀ ਝੰਡੇ ਲਹਿਰਾਏ। ਇਸ ਤਰਾਂ ਹੀ ਜੈਤੋ ਵਿਖੇ ਫਰੀਦਕੋਟ ਜ਼ਿਲਾ ਯੋਜ਼ਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ ਵੱਲੋਂ ਆਪਣੀ ਦੁਕਾਨ ਦੇ ਅੱਗੇ ਖੜ ਕੇ ਸਾਥੀਆਂ ਸਮੇਤ ਰਾਸ਼ਟਰੀ ਝੰਡੇ ਲਹਿਰਾਏ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾਵਾਇਰਸ ਨੂੰ ਲੈ ਕੇ ਕੇਂਦਰ ਸਰਕਾਰ ਪੰਜਾਬ ਨੂੰ ਰਾਹਤ ਪੈਕੇਜ ਦੇਵੇ।
ਇਸ ਮੌਕੇ ਬੋਲਦਿਆਂ ਪਵਨ ਗੋਇਲ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਪ੍ਰਕੋਪ ਹੁਣ ਪੂਰੇ ਪੰਜਾਬ ਵਿਚ ਜ਼ੋਰਾਂ ਤੇ ਹੈ ਅਤੇ ਪੰਜਾਬ ਵਿੱਚ ਸੈਂਕੜੇ ਲੋਕ ਕੋਰੋਨਾ ਵਾਇਰਸ ਦੀ ਜਕੜ ਵਿੱਚ ਆ ਰਹੇ ਹਨ ਜਿਨਾਂ ਦੇ ਇਲਾਜ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਤਕਰੇਬਾਜ਼ੀ ਕਰਦਿਆਂ ਕੋਰੋਨਾ ਵਾਇਰਸ ਦੇ ਬਚਾਅ ਲਈ ਲੋੜੀਂਦੇ ਫੰਡ ਨਹੀਂ ਦਿੱਤੇ ਜਾ ਰਹੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ 1 ਮਈ ਮਜਦੂਰ ਦਿਵਸ ਮੌਕੇ ਬਲਾਕ, ਪਿੰਡ ਤੇ ਸਹਿਰਾਂ ਵਿਚ ਵਾਰਡ ਪੱਧਰ ’ਤੇ ਰਾਸਟਰੀ ਝੰਡਾ ਲਹਿਰਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ਆਰਥਿਕ ਤੌਰ ’ਤੇ ਮਦਦ ਦੀ ਗੁਹਾਰ ਲਗਾਉਣ ਦੀ ਮੰਗ ਨੂੰ ਜੈਤੋ ਹਲਕੇ ’ਚ ਭਰਮਾਂ ਹੁੰਗਾਰਾ ਮਿਲਿਆ।ਇਸ ਮੌਕੇ ਉੱਘੇ ਉਦਯੋਗਪਤੀ ਅਤੇ ਯੂਥ ਕਾਂਗਰਸੀ ਆਗੂ ਜਤਿੰਦਰ ਕੁਮਾਰ ‘ਜੀਤੂ ਬਾਂਸਲ’, ਆਸ਼ੂ ਮਿੱਤਲ, ਭੂਸ਼ਨ ਮਿੱਤਲ, ਮੰਨੂ ਗੋਇਲ, ਪਰਦੀਪ, ਵਿੱਕੀ ਗੋਇਲ ਆਦਿ ਹਾਜਰ ਸਨ।