-ਕਰਮਚਾਰੀਆਂ ਨੂੰ ਘਰ ਦਾ ਰਾਸ਼ਨ, ਸੈਨੇਟਾਇਜ਼ਰ, ਮਾਸਕ ਅਤੇ ਦਸਤਾਨੇ ਵੰਡੇ
ਕੁਲਵੰਤ ਸਿੰਘ ਬੱਬੂ
ਰਾਜਪੁਰਾ, 14 ਅਪ੍ਰੈਲ 2020 - ਰਾਜਪੁਰਾ ਨਗਰ ਕੌਂਸਲ ਵਿਖੇ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦੀ ਅਗਵਾਈ ਵਿੱਚ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਹਲਕਾ ਵਿਧਾ ਇਕ ਹਰਦਿਆਲ ਸਿੰਘ ਕੰਬੋਜ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਮਾਰਕਿਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਸਮੇਤ ਹੋਰ ਮੋਜੂਦ ਸਨ।
ਇਦੌਰਾਨ ਵਿਧਾ ਿਕ ਕੰਬੋਜ ਵੱਲੋਂ ਨਗਰ ਕੌਂਸਲ ਅਧੀਨ ਆਉਂਦੇ ਵਾਰਡ ਵਾਸੀਆਂ ਦੇ ਘਰਾਂ ਵਿਚੋਂ ਕੂੜਾ ਇਕੱਠਾ ਕਰਨ ਵਾਲੇ 120 ਸਫਾਈ ਕਰਮਚਾਰੀਆਂ ਦੇ ਗਲ੍ਹਾ ਵਿੱਚ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਵਧੀਆ ਡਿਊਟ ਕਰਨ ਬਦਲੇ ਸਲਿਊਟ ਵੀ ਕੀਤਾ। ਉਨ੍ਹਾਂ ਕਰਮਚਾਰੀਆਂ ਨੂੰ ਰਾਸ਼ਨ, ਸੈਨੇਟਾਈਜ਼ਰ, ਮਾਸਕ ਅਤੇ ਰਬੜ ਕੇ ਦਸਤਾਨੇ ਵੀ ਦਿੱਤੇ ਤਾਂ ਕਿ ਕਰਮਚਾਰੀ ਬਿਮਾਰੀਆਂ ਤੋਂ ਆਪਣਾ ਬਚਾਅ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਨ ਚੰਗੇ ਢੰਗ ਨਾਲ ਕਰ ਸਕਣ ਅਤੇ ਆਪਣੀ ਡਿਊਟੀ ਕਰਨ ਸਮੇਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਵਿਧਾਇਕਿ ਕੰਬੋਜ ਨੇ ਕਿਹਾ ਕਿ ਸਫਾਈ ਕਰਮਚਾਰੀ ਕਰੌਨਾ ਵਾਇਰਸ ਦੇ ਚਲਦਿਆਂ ਆਪਣੀਆਂ ਜਾਨ ਜ਼ੋਖ਼ਮ ਵਿਚ ਪਾ ਕੇ ਘਰੋ ਘਰੀ ਜਾ ਕੇ ਕੂੜਾ ਇਕੱਠਾ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਉਂਦੇ ਹਨ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਸੰਕਟ ਦੀ ਘੜ੍ਹੀ ਵਿੱਚ ਘਰ੍ਹਾਂ ਵਿੱਚੋਂ ਕੂੜਾ ਇਕੱਠਾ ਕਰਨ ਅਤੇ ਸਾਫ ਸਫਾਈ ਕਰਨ ਵਾਲੇ ਕਰਮਚਾਰੀਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਕਿਉ ਕਿ ਇਹ ਵਿਅਕਤੀ ਵੀ ਸਾਡੇ ਸਮਾਜ਼ ਦਾ ਹਿੱਸਾ ਹਨ। ਇਸ ਲਈ ਹੀ ਸਾਰੇ ਸ਼ਲਾਘਾ ਦੇ ਪਾਤਰ ਹਨ। ਇਸ ਮੋਕੇ ਪ੍ਰਮੋਦ ਬੱਬਰ, ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ, ਅਜੈ ਕੁਮਾਰ, ਯੋਗੇਸ਼ ਗੋਲਡੀ ਸਮੇਤ ਹੋਰ ਨਗਰ ਕੋਂਸਲ ਦੇ ਕਰਮਚਾਰੀ ਹਾਜਰ ਸਨ।