ਚੰਡੀਗੜ੍ਹ, 28 ਅਪ੍ਰੈਲ - ਕਸਬਾ ਮਜੀਠਾ ਤੋਂ ਥੋੜੀ ਦੂਰ ਪੈਂਦੇ ਪਿੰਡ ਤਰਗੜ੍ਹ ਦੇ ਵਸਨੀਕ ਕਾਂਗਰਸੀ ਆਗੂ ਅਤੇ ਲੇਡੀ ਸਰਪੰਚ ਦੇ ਪਤੀ ਨਿਰੰਕਾਰ ਸਿੰਘ ਉਰਫ਼ ਬਾਊ ਦਾ ਬੀਤੀ ਦੇਰ ਰਾਤ ਕਤਲ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਨਿਰੰਕਾਰ ਸਿੰਘ ਦਵਾਈ ਲੈਣ ਲਈ ਘਰੋਂ ਨੇੜਲੇ ਪਿੰਡ ਗਿਆ ਸੀ, ਜਿਥੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਰਸਤੇ ਵਿਚ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ।
ਮ੍ਰਿਤਕ ਨਿਰੰਕਾਰ ਸਿੰਘ ਦੇ ਭਰਾ ਸੁਰਜੀਤ ਸਿੰਘ ਦੇ ਬਿਆਨਾ ਦੇ ਅਧਾਰ ਤੇ ਸਬੰਧਿਤ ਪੁਲਿਸ ਥਾਣਾ ਕੱਥਨੂੰਗਲ ਵਿਖੇ ਮੁਕੱਦਮਾ ਦਰਜ ਕਰਕੇ ਪੁਲਿਸ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।