← ਪਿਛੇ ਪਰਤੋ
ਚੋਧਰੀ ਮਨਸੂਰ ਘਨੋਕੇ
ਕਾਦੀਆਂ 6 ਅਪ੍ਰੈਲ 2020: ਕਾਦੀਆਂ ਚ ਅਫ਼ਵਾਹਾਂ ਦਿਨ ਪ੍ਰਤਿ ਦਿਨ ਜ਼ੋਰ ਫ਼ੜਦੀਆਂ ਜਾ ਰਹੀਆਂ ਹਨ। ਕੁਝ ਸਮਾਜ ਦੁਸ਼ਮਣ ਫ਼ਿਰਕੂ ਅਨਸਰਾਂ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਸ਼ਹਿਰ ਚ ਫ਼ੈਲਾਇਆਂ ਜਾ ਰਹੀਆਂ ਹਨ। ਸਬ ਤੋਂ ਪਹਿਲਾਂ ਤਬਲੀਗ਼ੀ ਜਮਾਤ ਦੇ ਲੋਕਾਂ ਦੇ ਫ਼ੜੇ ਜਾਣ ਦੀ ਝੂਠੀ ਅਫ਼ਵਾਹ ਫ਼ੈਲਾਈ ਗਈ। ਬਾਅਦ ਚ ਕੁਝ ਵਿਸ਼ੇਸ਼ ਧਾਰਮਿਕ ਸਥੱਲਾਂ ਚ ਇਬਾਦਤ ਹੋਣ ਦੀ ਗ਼ਲਤ ਅਫ਼ਵਾਹਾ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਹੀ ਨਹੀਂ ਕਾਦੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਚ ਡੀ ਸੀ ਗੁਰਦਾਸਪੁਰ ਦੇ ਨਾਂ ਤੋਂ ਝੂਠੀ ਅਫ਼ਵਾਹਾ ਫ਼ੈਲਾਈ ਗਈ ਕਿ ਉਨ੍ਹਾਂ ਦੇ ਦੁੱਧ ਦੀ ਵਿਕਰੀ ਦੀ ਰੋਕ ਲਗੀ ਹੈ। ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਿ ਇਨ੍ਹਾਂ ਦਾ ਦੁੱਧ ਲੈਣਾ ਨੁਕਸਾਨਦੇਹ ਹੈ। ਇਸ ਤੋਂ ਬੀਤੇ ਦਿਨੀਂ ਇੱਹ ਅਫ਼ਵਾਹ ਫ਼ੈਲਾਈ ਕਿ ਸਟੇਟ ਬੈਂਕ ਆਫ਼ ਇੰਡੀਆਂ ਦੀ ਕਾਦੀਆਂ ਸ਼ਾਖ਼ਾਂ ਚ ਕੰਮ ਕਰਨ ਵਾਲੀ ਇੱਕ ਯੁਵਤੀ ਦੇ ਕੋਰੋਨਾ ਵਾਈਰੈਸ ਦੇ ਹੋਣ ਦਾ ਖ਼ਦਸ਼ਾ ਹੈ। ਅਤੇ ਸ਼ਰਾਰਤੀ ਅਨਸਰਾਂ ਵਲੋਂ ਆਡਿਉ ਰਿਕਾਰਡਿੰਗ ਵੱਟਸਅਪ ਗਰੁਪਾਂ ਚ ਪਾਕੇ ਲੋਕਾਂ ਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਯੁਵਤੀ ਦੇ ਬਾਰੇ ਅਫ਼ਵਾਹਾ ਫ਼ੈਲਾਈ ਜਾ ਰਹੀ ਸੀ ਉਸਨੇ ਅੱਜ ਕਾਦੀਆਂ ਚ ਆਪਣੇ ਘਰ ਚ ਪਤੱਰਕਾਰਾਂ ਨੂੰ ਦਸਿਆ ਕਿ ਉਸਦਾ ਨਾਂ ਨੇਹਾ (26) ਹੈ। ਉਸਨੇ ਦਸਿਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਮੀਡਿਆ ਚ ਵਾਈਰਲ ਕਰ ਦਿਤਾ ਕਿ ਈਸਾਈ ਭਾਈਚਾਰੇ ਦੀ ਇਕ ਲੜਕੀ ਜੋਕਿ ਪੰਜਾਬ ਐਂਡ ਸਿੰਧ ਬੈਂਕ ਦੀ ਕਾਦੀਆਂ ਬ੍ਰਾਂਚ ਚ ਕੰਮ ਕਰਦੀ ਹੈ ਉਸਦੇ ਪਰਿਵਾਰ ਵਿਚੋਂ ਕਿਸੇ ਨੂੰ ਕੋਰੋਨਾ ਵਾਈਰਸ ਹੋ ਗਿਆ ਹੈ ਅਤੇ ਸ਼ਕ ਦੇ ਆਧਾਰ ਤੇ ਸਿਹਤ ਵਿਭਾਗ ਵਾਲੇ ਚੈਕਿੰਗ ਲਈ ਲੈ ਗਏ ਹਨ। ਨੇਹਾ ਨੇ ਦਸਿਆ ਕਿ ਉਹ ਅਤੇ ਉਸਦੀ ਮਾਂ ਬੈਂਕ ਚ ਕੰਮ ਕਰਦੇ ਹਨ। ਸਾਡੇ ਘਰ ਚ ਕੋਈ ਡਾਕਟਰ ਨਹੀਂ ਆਇਆ ਹੈ ਅਤੇ ਨਾ ਹੀ ਸਿਹਤ ਵਿਭਾਗ ਨੇ ਕੋਈ ਸਾਡੀ ਚੈਕਿੰਗ ਕੀਤੀ ਹੈ। ਅਤੇ ਨਾਂ ਹੀ ਸਾਡੇ ਘਰ ਚ ਨੋਟਿਸ ਲਾਇਆ ਹੈ। ਉਨ੍ਹਾਂ ਦਸਿਆ ਕਿ ਸਾਡੇ ਮੁਹੱਲੇ ਚ ਇੱਕ ਕ੍ਰਿਸ਼ਚਿਅਨ ਪਰਿਵਾਰ ਹੈ ਜਿਸ ਦੀ ਫ਼ੈਮਿਲੀ ਚ ਪਟਿਆਲਾ ਬੈਂਕ ਚ ਨੋਕਰੀ ਕਰਦੀ ਹੈ। ਉਹ ਚਰਚ ਜਾਂਦੇ ਹਨ ਅਤੇ ਦਿਲੀ ਦੀ ਸੰਸਥਾ ਨਾਲ ਉਸ ਪਰਿਵਾਰ ਦਾ ਸਬੰਧ ਹੈ। ਸਾਡਾ ਦਿਲੀ ਵਾਲੀ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ। ਜੋ ਵੀ ਅਫ਼ਵਾਹਾ ਉਡਾਈ ਗਈ ਹੈ ਉਹ ਨਿਰਾਧਾਰ ਹੈ। ਨੇਹਾ ਨੇ ਦਸਿਆ ਕਿ ਉਸਨੇ 112 ਨੰਬਰ ਤੇ ਕਾਲ ਕਰਕੇ ਉਸਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਤਾਂ ਉਸਨੂੰ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਲੋਕਲ ਥਾਣੇ ਚ ਸ਼ਿਕਾਇਤ ਦਰਜ ਕਰਵਾਉ। ਜਿਸਤੇ ਉਸਨੇ ਅੱਜ ਥਾਣਾ ਕਾਦੀਆਂ ਚ ਜਾਕੇ ਝੂਠੀ ਅਫ਼ਵਾਹ ਫ਼ੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ। ਨੇਹਾ ਨੇ ਦਸਿਆ ਕਿ ਉਸਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਦੇ ਫ਼ੋਨ ਆ ਰਹੇ ਹਨ ਅਤੇ ਉਹ ਸਮਝ ਰਹੇ ਹਨ ਕਿ ਸਾਡੇ ਪਰਿਵਾਰ ਚ ਕਿਸੇ ਨੂੰ ਕੋਰੋਨਾ ਹੋ ਗਿਆ ਹੈ। ਨੇਹਾ ਨੇ ਇੱਹ ਵੀ ਦਸਿਆ ਕਿ ਉਸਦੇ ਬੈਂਕ ਨੇ ਵੀ ਉਸਨੂੰ ਅਤੇ ਉਸਦੀ ਮਾਂ ਨੂੰ ਜੋਕਿ ਬੈਂਕ ਚ ਕੰਮ ਕਰਦੇ ਹਨ ਕੁਝ ਦਿਨ ਬੈਂਕ ਚ ਨਾ ਆਉਣ ਦੀ ਸਲਾਹ ਦਿਤੀ ਹੈ। ਨੇਹਾ ਨੇ ਕਿਹਾ ਹੈ ਕਿ ਝੂਠੀ ਅਫ਼ਵਾਹ ਕਾਰਨ ਉਸਨੂੰ ਮਾਨਸਿਕ ਪੀੜਾ ਪਹੁੰਚੀ ਹੈ। ਉਹ ਆਰਜ਼ੀ ਕਰਮਚਾਰੀ ਹੈ। ਇਸ ਅਫ਼ਵਾਹ ਕਾਰਨ ਉਸਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਉਸਨੇ ਕਥਿਤ ਦੋਸ਼ੀਆਂ ਵਿਰੁਧ ਜਿਨ੍ਹਾਂ ਨੇ ਉਸਦੇ ਵਿਰੁਧ ਅਫ਼ਵਾਹ ਫ਼ੈਲਾਈ ਹੈ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਾਦੀਆਂ ਪੁਲੀਸ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਬਲਕਾਰ ਸਿੰਘ ਵਾਸੀ ਬਸਰਾਂਵਾ ਦੇ ਵਿਰੁਧ ਕਰਫ਼ਿਉ ਦੀ ਉਲੰਘਨਾ ਕੀਤੇ ਜਾਣ ਤੇ ਐਫ਼ ਆਈ ਆਰ ਨੰਬਰ 19 ਮਿਤੀ 05-04-20 ਨੂੰ ਧਾਰਾ 188 ਆਈ ਪੀ ਸੀ ਦੇ ਤਹਿਤ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀ ਨੂੰ ਮੋਕੇ ਤੇ ਜ਼ਮਾਨਤ ਦੇ ਦਿਤੀ ਗਈ ਹੈ।
Total Responses : 267