ਦੇਵਾ ਨੰਦ ਸ਼ਰਮਾ
- ਫਿਰੋਜ਼ਪੁਰ ਤੋਂ ਸਪੈਸ਼ਲ ਟਰੇਨ ਰਾਹੀਂ ਕਾਨਪੁਰ (ਯੂ ਪੀ) ਦੇ ਸਟੇਸ਼ਨ ਤੱਕ ਜਾਣਗੇ
- ਜ਼ਿਲ੍ਹਾ ਅਧਿਕਾਰੀਆਂ ਨੇ ਕਾਨਪੁਰ(ਯੂ ਪੀ) ਦੇ ਲੋਕਾਂ ਦੇ ਚੰਗੇ ਸਫ਼ਰ ਲਈ ਕਾਮਨਾ ਕਰਕੇ ਰਵਾਨਾ ਕੀਤਾ।
- ਵਾਪਸ ਜਾ ਰਹੇ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ/ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
- ਜ਼ਿਲਾ ਪ੍ਰਸ਼ਾਸਨ ਵੱਲੋਂ ਕਾਨਪੁਰ(ਯੂ ਪੀ) ਦੇ ਜਾ ਰਹੇ ਲੋਕਾਂ ਨੂੰ ਦੋ ਵਕਤ ਦਾ ਖਾਣਾ ਅਤੇ ਸੁੱਕੀ ਰਸਦ ਸਫ਼ਰ ਲਈ ਦਿੱਤੀ
ਫਰੀਦਕੋਟ, 14 ਮਈ 2020 - ਪੰਜਾਬ ਸਰਕਾਰ ਵੱਲੋਂ ਰਾਜ ਵਿਚ ਦੂਜੇ ਰਾਜਾਂ ਦੇ ਵਸਨੀਕਾਂ ਜ਼ੋ ਕਿ ਕਰਫਿਊ ਜਾਂ ਲਾਕਡਾਊਨ ਦੌਰਾਨ ਜ਼ਿਲੇ ਵਿਚ ਫਸ ਗਏ ਸਨ ਉਨਾਂ ਨੂੰ ਉਨਾਂ ਦੇ ਗ੍ਰਹਿ ਰਾਜਾਂ ਵਿਚ ਵਾਪਿਸ ਭੇਜਣ ਲਈ ਵੱਡੀ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲੇ ਵਿਚ ਯੂ ਪੀ ਰਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਉਥੋ ਦੇ ਵਸਨੀਕਾਂ ਨੂੰ ਉਨਾਂ ਦੇ ਪਿੱਤਰੀ ਰਾਜ ਵਿਚ ਵਾਪਸ ਭੇਜਿਆ ਜਾ ਰਿਹਾ ਹੈ।
ਉਪਮੰਡਲ ਮੈਜਿਸਟਰੇਟ ਪਰਮਦੀਪ ਸਿੰਘ ਵਲੋਂ ਅੱਜ ਇਥੋਂ ਦੇ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਦੀਆਂ 6 ਬੱਸਾਂ ਵਿਚ ਝਾਰਖੰਡ ਨਾਲ ਸਬੰਧਿਤ 173 ਲੋਕਾਂ ਨੂੰ ਫਿਰੋਜ਼ਪੁਰ ਲਈ ਰਵਾਨਾ ਕੀਤਾ ਗਿਆ ਜਿਥੋਂ ਕਾਨਪੁਰ(ਯੂ ਪੀ) ਲਈ ਸਪੈਸ਼ਲ ਰੇਲ ਗੱਡੀ ਸ਼ਾਮ 7 ਵਜੇ ਰਵਾਨਾ ਹੋਵੇਗੀ।
ਉਪਮੰਡਲ ਮੈਜਿਸਟਰੇਟ ਸ੍ਰੀ ਪਰਮਦੀਪ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਨਾਂ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀ ਵੈਬ-ਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਗਿਆ ਸੀ ਜਾਂ ਸਬੰਧਤ ਐਸ ਡੀ ਐਮ ਦਫਤਰ ਵਿਚ ਇਸ ਸਬੰਧੀ ਅਰਜ਼ੀ ਦਿੱਤੀ ਸੀ ।ਜਿਸ ਉਪਰੰਤ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਵੱਲੋਂ ਇਨਾਂ ਦੀ ਥਰਮਲ ਸਕਰੀਨਿੰਗ ਤੋਂ ਇਲਾਵਾ ਸਿਹਤ ਜਾਂਚ ਕੀਤੀ ਗਈ ਅਤੇ ਇਹ ਸਾਰੇ ਹੀ 173 ਲੋਕ ਮੈਡੀਕਲ ਫਿੱਟ ਪਾਏ ਗਏ। ਉਨਾਂ ਦੱਸਿਆ ਕਿ ਅੱਜ ਸਵੇਰੇ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਨਾਲ ਸਬੰਧਤ ਇਨਾਂ ਲੋਕਾਂ ਨੂੰ ਜ਼ੋ ਕਿ ਕਾਨਪੁਰ(ਯੂ ਪੀ) ਦੇ ਵਸਨੀਕ ਸਨ ਨੂੰ ਬੱਸ ਸਟੈਂਡ ਫਰੀਦਕੋਟ ਵਿਖੇ ਇੱਕਠਾ ਕੀਤਾ ਗਿਆ ਅਤੇ ਇਨਾਂ ਨੂੰ ਸਵੇਰੇ ਬਰੇਕ ਫਾਸਟ ਕਰਵਾਇਆ ਗਿਆ ਅਤੇ ਉਸ ਉਪਰੰਤ ਦੁਪਹਿਰ ਦਾ ਖਾਣਾ ਅਤੇ ਹੋਰ ਸੁੱਕਾ ਰਾਸ਼ਨ ਇਨਾਂ ਨੂੰ ਨਾਲ ਦਿੱਤਾ ਗਿਆ। ਉਨ੍ਹਾਂ ਨੇ ਇਨਾਂ ਸਮੂਹ ਝਾਰਖੰਡ ਦੇ ਨਾਗਰਿਕਾਂ ਨੂੰ ਇਥੋ ਰਵਾਨਾ ਕੀਤਾ ਅਤੇ ਉਨਾਂ ਦੇ ਚੰਗੇ ਸਫਰ ਲਈ ਸੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਰਫਿਊ ਤੇ ਲਾਕਡਾਊਨ ਕਾਰਨ ਆਪਣੇ ਘਰ ਵਾਪਸ ਜਾ ਰਹੇ ਹਨ ਅਤੇ ਜਦੋਂ ਵੀ ਹਾਲਾਤ ਆਮ ਵਰਗੇ ਹੋ ਗਏ ਤਾਂ ਉਹ ਵਾਪਸ ਫਰੀਦਕੋਟ ਆ ਕੇ ਆਪਣੇ ਕੰਮ ਕਾਰ ਵਿਚ ਫਿਰ ਜੁਟ ਜਾਣਗੇ।ਮਜਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਉਨਾਂ ਨੂੰ ਵਾਪਸ ਉਨਾਂ ਦੇ ਰਾਜ ਵਿਚ ਭੇਜਣ ਅਤੇ ਉਨਾਂ ਨੂੰ ਸਫਰ ਦੀਆਂ ਹੋਰ ਸੁੱਖ ਸਹੂਲਤਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਤੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਤੋਂ ਇਲਾਵਾ ਹੋਰ ਗਿਣਤੀ ਵਿਚ ਅਧਿਕਾਰੀ ਹਾਜ਼ਰ ਸਨ।