ਅਸ਼ੋਕ ਵਰਮਾ
ਬਠਿੰਡਾ, 22 ਜੂਨ 2020: ਬਠਿੰਡਾ ਜ਼ਿਲੇ ਵਿਚ ਰੋਜਗਾਰ ਵਿਭਾਗ ਵੱਲੋਂ ਰੋਜਗਾਰ ਦੀ ਭਾਲ ਕਰ ਰਹੇ ਗੈਰ ਹੁਨਰਮੰਦ ਲੋਕਾਂ, ਕਾਮਿਆਂ ਦੀ ਭਾਲ ਕਰ ਰਹੇ ਕਿਸਾਨਾਂ, ਦੁਕਾਨਦਾਰਾਂ ਜਾਂ ਉੱਧਮੀਆਂ ਲਈ ਆਨਲਾਈਨ ਰਜਿਸਟੇ੍ਰਸ਼ਨ ਦੀ ਸੁਵਿਧਾ ਦਿੱਤੀ ਗਈ ਹੈ। ਇਸ ਤੋਂ ਬਿਨਾਂ ਪੜੇ ਲਿਖੇ ਅਤੇ ਹੁਨਰਮੰਦ ਲੋਕ ਅਤੇ ਸਵੈ ਰੁਜਗਾਰ ਸ਼ੁਰੂ ਕਰਨ ਦੇ ਇੱਛੂਕ ਵੀ ਆਪਣੀ ਆਨ ਲਾਈਨ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੈਰਹੁਨਰਮੰਦ ਕਾਮੇ ਜਾਂ ਕਿਸਾਨ ਜਿੰਨਾਂ ਨੂੰ ਕਾਮਿਆਂ ਦੀ ਲੋੜ ਹੈ ਖੁਦ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੇ ਅਮਸੱਰਥ ਹੁੰਦੇ ਹਨ ਇਸ ਲਈ ਹੁਣ ਇਹ ਸੇਵਾ ਜ਼ਿਲੇ ਵਿਚ ਬਣੇ 400 ਕਾਮਨ ਸਰਵਿਸ ਸੈਂਟਰਾਂ ਤੇ ਵੀ ਉਪਲਬੱਧ ਕਰਵਾ ਦਿੱਤੀ ਗਈ ਹੈ। ਜਿੱਥੇ ਰੋਜਗਾਰ ਭਾਲ ਰਹੇ ਕਾਮੇ, ਰੁਜਗਾਰ ਦੇਣ ਦੇ ਇੱਛੁਕ, ਸਵੈ ਰੁਜਗਾਰ ਲਈ ਲੋਨ ਲੈਣ ਦੇ ਇੱਛੁਕ ਅਤੇ ਕੰਪਨੀਆਂ ਵਿਚ ਰੋਜਗਾਰ ਲੈਣ ਦੇ ਇੱਛੂਕ ਰੋਜਗਾਰ ਵਿਭਾਗ ਦੇ ਪੋਰਟਲ ਤੇ ਰਜਿਸਟ੍ਰੇਸ੍ਰਲ ਕਰਵਾ ਸਕਦੇ ਹਨ। ਇਸ ਲਈ ਲੋਕ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ ਨਾਲ ਰਾਬਤਾ ਕਰ ਸਕਦੇ ਹਨ। ਇਸ ਤੋਂ ਬਿਨਾਂ ਲੋਕ ਆਪਣੀ ਆਨਲਾਈਨ ਰਜਿਸਟੇ੍ਰਸ਼ਨ ਜ਼ਿਲੇ ਦੀ ਵੇਬਸਾਈਟ https://bathinda.nic.in/ਤੇ ਦਿੱਤੇ ਰੋਜਗਾਰ ਬਿਓਰੇ ਦੇ ਿਕ ਤੇ ਜਾ ਕੇ ਖੁਦ ਵੀ ਕਰਵਾ ਸਕੇਦ ਹਨ।
ਡਿਪਟੀ ਡਾਇਰੈਕਟਰ, ਸ਼੍ਰੀ ਤੀਰਥਪਾਲ ਸਿੰਘ, ਡਿਪਟੀ ਸੀ.ਈ.ਓ ਅਤੇ ਯੰਗ ਪ੍ਰੋਫੈਸ਼ਨਲ ਸ਼੍ਰੀ ਅੰਕੁਰਵੀਰ ਅਰੋੜਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਲਈ 7719681908, 0164-2211171 ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ। ਜਿਸ ਤੇ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।