ਅਸ਼ੋਕ ਵਰਮਾ
ਬਠਿੰਡਾ, 12 ਅਪ੍ਰੈਲ 2020 - ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਆਖਿਆ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਿਰਤੀਆਂ ਦੇ ਖਤਮ ਹੋਏ ਰੁਜਗਾਰ ਕਾਰਨ ਉਨਾਂ ਨੂੰ ਸਿਹਤ ਸੇਵਾਵਾਂ ਅਤੇ ਜਰੂਰੀ ਵਸਤਾਂ ਦਾ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਲੋਕ ਮੋਰਚਾ ਆਗੂ ਨੇ ਕਿਹਾ ਕਿ ਅੱਜ ਜਦੋਂ ਇਹ ਵਾਇਰਸ ਨਾ ਸਿਰਫ਼ ਲੋਕਾਂ ਅੰਦਰ ਆਪਣੀ ਦਹਿਸ਼ਤ ਵਧਾੳੇੁਦਾ ਬਲਕਿ ਇਸ ਵਾਇਰਸ ਦੇ ਹਮਲੇ ਨੂੰ ਪਛਾੜਨ ਵਿੱਚ ਜੁਟੇ ਸਿਹਤ ਕਾਮਿਆਂ ਤੇ ਸਫ਼ਾਈ ਕਾਮਿਆਂ ਨੂੰ ਵੀ ਖੂੰਨੀ ਲਪੇਟੇ ਵਿੱਚ ਲੈ ਰਿਹਾ ਹੈ ਤਾਂ ਕਮਜ਼ੋਰੇ ਸਿਹਤ ਪ੍ਰਬੰਧ ਨੂੰ ਤਕੜਿਆਂ ਕਰਨ ਦੀ ਲੋੜ ਤੇ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
ਉਨਾਂ ਕਿਹਾ ਕਿ ਸਿਹਤ ਪ੍ਰਬੰਧ ਨੂੰ ਮਜਬੂਤ ਕਰਨ ਲਈ ਪਹਿਲ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਕਰਮਚਾਰੀਆਂ ਅਤੇ ਸਫ਼ਾਈ ਕਰਮੀਆਂ ਦੀ ਤੁਰੰਤ ਭਰਤੀ ਕਰਨੀ ਚਾਹੀਦੀ ਹੈ ਕਿਉਂਕਿ ਇਸ ਮੌਕੇ, ਇਹਨਾਂ ਦੀ ਦੋ ਫਰੰਟਾਂ ’ਤੇ ਬੇਹੱਦ ਲੋੜ ਹੈ। ਉਨਾਂ ਕਿਹਾ ਕਿ ਹਸਪਤਾਲਾਂ ਅੰਦਰ, ਇਸ ਵਾਇਰਸ ਦੀ ਮਾਰ ਹੇਠ ਆਇਆਂ ਨੂੰ ਬਚਾਉਣਾ ਅਤੇ ਵਾਇਰਸ ਦੀ ਮਾਰ ਤੋਂ ਬਚੇ ਲੋਕਾਂ ਨੂੰ ਬਚਾਅ ਅਤੇ ਡਰ ਕੱਢਣ ਲਈ ਲਈ ਸਮਝਾਉਣਾ ਹੈ।
ਉਨਾਂ ਆਖਿਆ ਕਿ ਇਹਨਾਂ ਸਭਨਾਂ ਨੂੰ ਜਰੂਰੀ ਲੋੜੀਂਦੀਆਂ ਨਿੱਜੀ ਕਿਟਾਂ, ਮਾਸਕ, ਸੈਨੇਟਾਈਜ਼ਰ , ਦਵਾਈਆਂ, ਵੈਂਟੀਲੇਟਰ ਤੇ ਹੋਰ ਸਭ ਮੈਡੀਕਲ-ਉਪਕਰਣ ਦਿੱਤੇ ਜਾਣੇ ਚਾਹੀਦੇ ਹਨ। ਉਨਾਂ ਇਸ ਕੰਮ ਲਈੀ ਸਰਕਾਰੀ ਬਜ਼ਟ ਰਕਮਾਂ ਵਧਾਉਣ, ਸਮੁੱਚੇ ਸਿਹਤ ਪ੍ਰੰਬਧ ਸਮੇਤ ਨਿੱਜੀ ਹਸਪਤਾਲਾਂ, ਦਵਾਈਆਂ, ਉਪਕਰਣਾਂ ਦਾ ਸਰਕਾਰੀਕਰਨ ਕਰਨ, ਅਮੀਰਾਂ ਤੇ ਕੋਵਿਡ-19 ਟੈਕਸ ਲਾ ਕੇ ਉਗਰਾਹੀ ਕਰਨ ਅਤੇ ਪਹਿਲਾਂ ਪਏ ਆਫ਼ਤ ਫੰਡ ਵਿੱਚੋਂ ਅਤੇ ਹੁਣ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਰਾਹਤ ਖਾਤਿਆ ਵਿੱਚ ਇਕੱਠੇ ਹੋ ਰਹੇ ਕਰੋੜਾਂ ਰੁਪਈਆਂ ਵਿੱਚੋਂ ਇੱਧਰ ਖਰਚ ਕਰਨ ਦੀ ਸਲਾਹ ਦਿੱਤੀ ਹੈ।
ਲੋਕ ਮੋਰਚਾ ਆਗੂ ਨੇ ਵਿਸ਼ੇਸ਼ ਹਾਲਤ ਦੇ ਚੱਲਦਿਆਂ ਨੀਲੇ-ਪੀਲੇ ਕਾਰਡਾਂ ਨੂੰ ਆਧਾਰ ਬਨਾਉਣ ਦੀ ਥਾਂ ਕਾਰੋਬਾਰ ਬੰਦ ਹੋਣ ਕਾਰਨ ਬੇਰੁਜ਼ਗਾਰ ਹੋਏ ਤੇ ਪਹਿਲਾਂ ਹੀ ਬੇਰੁਜ਼ਗਾਰ ਲੋਕਾਂ ਨੂੰ ਰੋਟੀ ਤੇ ਹੋਰ ਜਰੂਰਤਾਂ ਦੀ ਪੂਰਤੀ ਲਈ ਢੁੱਕਵੀਂ ਰਾਸ਼ੀ ਨਕਦ ਦੇਣ ਲਾਕ-ਡਾਊਨ ਖੁੱਲਦਿਆਂ ਸਭਨਾਂ ਲਈ ਰੁਜ਼ਗਾਰ ਦਾ ਮਿਲਣਾ ਯਕੀਨੀ ਬਨਾਉਣ , ਸਰਕਾਰੀ ਮੁਲਾਜ਼ਮਾਂ ਵੱਲੋਂ ਗਲੀਆਂ, ਮੁਹੱਲਿਆਂ ਤੇ ਪਿੰਡਾਂ ਅੰਦਰ ਲੰਗਰ ਤੇ ਦਵਾਈਆਂ ਵਗੈਰਾ ਦੀ ਮਦਦ ਕਰਨ ਵਿੱਚ ਮੋਹਰੀ ਹਿੱਸਾ ਪਾਉਣ ਕਾਰਨ ਉਹਨਾਂ ਦੀਆਂ ਤਨਖਾਹਾਂ ਕੱਟਣੀਆਂ ਤੋਂ ਗੁਰੇਜ਼ ਕਰ ਦੀ ਮੰਗ ਕੀਤੀ ਹੈ।