← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 19 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਕੁਮਾਰ ਸੌਰਭ ਰਾਜ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਕਰਫ਼ਿਊ ਦੌਰਾਨ ਜ਼ਿਲ੍ਹੇ ਦੇ ਸਬਜ਼ੀ ਉਤਪਾਦਕਾਂ ਕਿਸਾਨਾਂ ਲਈ ਆਪਣੀ ਸਬਜ਼ੀ ਦੀ ਫਸਲ ਮੰਡੀ ਲਿਆਉਣ .ਵੇਚਣ ਲਈ ਵਹੀਕਲਾਂ ਸਮੇਤ ਕਰਫਿਊ ਤੋਂ ਛੋਟ ਦਿੱਤੀ ਹੈ । ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਕਈ ਕਿਸਾਨਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਸਬਜ਼ੀ ਦੀ ਕਾਸ਼ਤ ਕੀਤੀ ਹੈ ਅਤੇ ਕਰਫਿਊ ਦੌਰਾਨ ਕਿਸਾਨਾਂ /ਸਬਜ਼ੀ ਉਤਪਾਦਕਾਂ ਨੂੰ ਆਪਣੀ ਫਸਲ ਮੰਡੀ ਵਿਖੇ ਲਿਆਉਣ ਲਈ ਰੋਕਿਆਂ ਜਾਂਦਾ ਹੈ ,ਜਿਸ ਕਾਰਨ ਉਨ੍ਹਾਂ ਦੀ ਫਸਲ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ । ਜ਼ਿਲ੍ਹਾ ਮੈਜਿਸਟ੍ਰੇਟ ਨੇ ਉਕਤ ਹਾਲਾਤਾਂ ਅਤੇ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਜ਼ਿਲ੍ਹਾ ਫ਼ਰੀਦਕੋਟ ਅੰਦਰ ਕਿਸਾਨਾਂ ਨੂੰ ਵੱਖ ਵੱਖ ਏਰੀਏ ਵਿੱਚ ਸਬਜ਼ੀ ਵੇਚਣ ਜਾ ਸਬਜ਼ੀ ਮੰਡੀ ਵਿਖੇ ਲਿਆਉਣ ਵਾਸਤੇ ਵਹੀਕਲਾਂ ਨੂੰ ਕਰਫਿਊ ਦੌਰਾਨ ਛੋਟ ਦਿੱਤੀ ਹੈ ।ਅਜਿਹਾ ਕਰਦੇ ਸਮੇਂ ਕੋਵਿਡ-19 ਸਬੰਧੀ ਭਾਰਤ ਸਰਕਾਰ /ਪੰਜਾਬ ਸਰਕਾਰ ਅਤੇ ਇਸ ਦਫ਼ਤਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਅਤੇ ਸਬਜ਼ੀ ਵੇਚਣ ਸਮੇਂ ਸਮਾਜਿਕ ਦੂਰੀ ਬਣਾਈ ਰੱਖਣ ਦੇ ਵੀ ਆਦੇਸ਼ ਦਿੱਤੇ ਗਏ ਹਨ ।ਇਨ੍ਹਾਂ ਹੁਕਮਾਂ ਤੇ ਕੁਤਾਹੀ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।
Total Responses : 267