← ਪਿਛੇ ਪਰਤੋ
ਚੋਧਰੀ ਮਨਸੂਰ ਘਨੋਕੇ
ਕਾਦੀਆਂ 02 ਜੁਲਾਈ 2020: ਕਾਦੀਆਂ ਦੇ ਕੀੜੀ ਮਿੱਲ ਚ ਕੰਮ ਕਰਨ ਵਾਲੇ ਕੁੱਝ ਮੁਲਾਜ਼ਮਾਂ ਦਾ ਮਿੱਲ ਤੋਂ ਛੁੱਟੀ ਹੋਣ ਬਾਅਦ ਬਸ ਚ ਵਾਪਸ ਆਉਂਦੇ ਹੋਏ ਝੱਗੜਾ ਹੋਣ ਦੇ ਨਤੀਜੇ ਵੱਜੋਂ ਤਿੰਨ ਮੁਲਾਜ਼ਮਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਇੱਸ ਘਟਨਾ ਚ ਜ਼ਖ਼ਮੀ ਹੋਣ ਵਾਲੇ ਪਿੰਡ ਚਾਹਲ ਦੇ ਦੋ ਨੋਜਵਾਨਾਂ ਚੋਂ ਇੱਕ ਜ਼ਖ਼ਮੀ ਨੇ ਦੱਸਿਆ ਕਿ ਉਹ ਕੀੜੀ ਮਿੱਲ ਚ ਸੁਰੱਖਿਆ ਗਾਰਡ ਵੱਜੋਂ ਕੰਮ ਕਰਦਾ ਹੈ। ਉਸਦੇ ਪਿੰਡ ਦੇ ਹੋਰ ਨੋਜਵਾਨ ਵੀ ਉਸੇ ਮਿੱਲ ਚ ਕੰਮ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਅੱਜ ਜਦੋਂ ਉਹ ਮਿੱਲ ਤੋਂ ਛੁੱਟੀ ਹੋਣ ਤੋਂ ਬਾਅਦ ਹਰਚੋਵਾਲ ਕੋਲ ਪੁੱਜੇ ਤਾਂ ਕੁੱਝ ਨੋਜਵਾਨਾਂ ਨੇ ਉਨਾਂ੍ਹ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜਿਸਦੇ ਕਾਰਨ ਉਸਦਾ ਇੱਕ ਸਾਥੀ ਜੋਕਿ ਉਸਦਾ ਰਿਸ਼ਤੇਦਾਰ ਹੈ ਚਾਕੂ ਲਗੱਣ ਕਾਰਨ ਬੇਹੋਸ਼ ਹੋ ਗਿਆ। ਇਸੇ ਤਰ੍ਹਾਂ ਵਿਰੋਧੀ ਪਾਰਟੀ ਨੇ ਦੋਸ਼ ਲਾਇਆ ਹੈ ਬਿਨਾਂ ਕਿਸੇ ਗੱਲ ਦੇ ਸ਼੍ਰੀ ਸਾਹਿਬ ਕੱਢਕੇ ਉਸਤੇ ਹਮਲਾ ਕਰ ਦਿਤਾ। ਚਾਕੂ ਲਗੱਣ ਕਾਰਨ ਉਸਦੇ ਸ਼ਰੀਰ ਚ ਅਨੇਕ ਜ਼ਖ਼ਮ ਆ ਗਏ ਹਨ। ਜਿਨ੍ਹਾਂ ਨੇ ਹਮਲਾ ਕੀਤਾ ਹੈ ਉਨ੍ਹਾਂ ਨੇ ਸ਼ਰਾਬ ਪੀ ਰੱਖੀ ਸੀ। ਦੂਜੇ ਪਾਸੇ ਡਾਕਟਰ ਆਗਿਆ ਪਾਲ ਸਿੰਘ ਨੇ ਦੱਸਿਆ ਹੈ ਕਿ ਬੱਸ ਵਿੱਚ ਜੋ ਝਗੜਾ ਹੋਇਆ ਹੈ ਉਨ੍ਹਾਂ ਵਿੱਚੋਂ ਤਿੰਨ ਨੋਜਵਾਨ ਸਰਕਾਰੀ ਹਸਪਤਾਲ ਚ ਆਏ ਸਨ। ਜਿਨ੍ਹਾਂ ਚ ਦੋ ਨੋਜਵਾਨ ਜੋਕਿ ਪਿੰਡ ਚਾਹਲ ਦੇ ਵਸਨੀਕ ਦੱਸੇ ਜਾ ਰਹੇ ਹਨ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬਟਾਲਾ ਸਿਵਿਲ ਹਸਪਤਾਲ ਚ ਰੈਫ਼ਰ ਕਰ ਦਿੱਤਾ ਗਿਆ ਹੈ। ਜਦਕਿ ਤੀਜੇ ਜ਼ਖ਼ਮੀ ਦਾ ਇਲਾਜ ਸਿਵਿਲ ਹਸਪਤਾਲ ਹਰਚੋਵਾਲ ਚ ਚੱਲ ਰਿਹਾ ਹੈ। ਦੂਜੇ ਪਾਸੇ ਪੁਲੀਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਕੀੜੀ ਮਿੱਲ ਦੀ ਬੱਸ ਚ ਜੋ ਵਰਕਰਾਂ ਦਾ ਆਪਸੀ ਝਗੜਾ ਹੋਇਆ ਸੀ ਉਨ੍ਹਾਂ ਵਿੱਚੋਂ ਦੋ ਗੰਭੀਰ ਜ਼ਖ਼ਮੀਆਂ ਨੂੰ ਬਟਾਲਾ ਸਿਵਲ ਹਸਪਤਾਲ ਚ ਰੈਫ਼ਰ ਕਰ ਦਿੱਤਾ ਗਿਆ ਹੈ। ਇਨ੍ਹਾਂ ਜ਼ਖ਼ਮੀਆਂ ਦੇ ਬਿਆਨ ਲੈਣ ਤੋਂ ਬਾਅਦ ਹੀ ਕਥਿੱਤ ਦੋਸ਼ਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਖ਼ਮੀ ਵਿਅਕਤੀਆਂ ਦੀ ਅੱਜੇ ਪਹਿਚਾਣ ਨਹੀਂ ਹੋ ਸਕੀ ਹੈ। ਫ਼ੋਟੋ: ਜ਼ਖ਼ਮੀ ਵਿਅਕਤੀ ਜ਼ੇਰੇ ਇਲਾਜ
Total Responses : 267