← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 20 ਅਪਰੈਲ 2020: ਬਠਿੰਡਾ ਜ਼ਿਲੇ ਦੇ ਪਿੰਡ ਮਾਣਕਖਾਨਾ ਨੇ ਪੰਜਾਬ ਦੇ ਮੱਥੇ ’ਤੇ ਲੱਗੇ ‘ਕੁੜੀਮਾਰ’ ਦੇ ਦਾਗ ਨੂੰ ਹਟਾਉਣ ਦਾ ਉਦਮ ਕੀਤਾ ਹੈ। ਜਿਲੇ ਦੇ ਇਸ ਪਿੰਡ ’ਚ ਹਰ ਘਰ ਦੇ ਬੂਹੇ ਅੱਗੇ ਔਰਤ ਦੇ ਨਾਮ ਦੀ ‘ਨੇਮਪਲੇਟ’ ਲਾਈ ਗਈ ਹੈ। ਪਿੰਡ ਮਾਣਕਖਾਨਾ ਦੀ ਮਹਿਲਾ ਸਰਪੰਚ ਸੈਸ਼ਨਦੀਪ ਕੌਰ ਕੋਲ ਜਦੋਂ ਪੇਂਡੂ ਵਿਕਾਸ ਅਧਿਕਾਰੀ ਪਰਮਜੀਤ ਸਿੰਘ ਭੁੱਲਰ ਨੇ ਇਸ ਯੋਜਨਾ ਦਾ ਖਾਕਾ ਰੱਖਿਆ ਤਾਂ ਉਨਾਂ ਸਹਿਮਤੀ ਦੇ ਦਿੱਤੀ। ਪਿੰਡ ਦੀ ਸਰੰਪਚ ਤੋਂ ਇਲਾਵਾ ਪੰਜ ਮੈਂਬਰੀ ਪੰਚਾਇਤ ’ਚ ਦੋ ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ ਜਦੋਂਕਿ ਇੱਕ ਸੀਟ ਖਾਲੀ ਹੈ। ਪਿੰਡ ’ਚ ਔਰਤਾਂ ਦੀ ਕਮੇਟੀ ਬਣਾਈ ਗਈ ਹੈ । ਪੰੰੰਚਾਇਤ ਵੱਲੋਂ ਲੜਕੀ ਦੇ ਵਿਆਹ ੇ 5100 ਰੁਪਏ ਅਤੇ ਲੜਕੀ ਦੇ ਜੜਮ ਤੇ 1100 ਰੁਪਏ ਸ਼ਗਨ ਦਿੱਤਾ ਜਾਂਦਾ ਹੈ। ਪੰਚਾਇਤ ਵੱਲੋਂ ਪਿੰਡ ਦੇ। ਹਰ ਡੈਸਲੇ ’ਚ ਔਰਤਾਂ ਨੂੰ ਬਰਾਬਰ ਦਾ ਮਾਣ ਸਤਿਕਾਰ ਦੇਣ ਦੀ ਰੀਤ ਵੀ ਸ਼ੁਰੂ ਕੀਤੀ ਗਈ ਹੈ। ਸਰਪੰਚ ਸੈਸ਼ਨਦੀਪ ਕੌਰ ਨੇ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਤਹਿਤ ਕੁੜੀਮਾਰ ਦੇ ਦਾਗ ਨੂੰ ਧੋਣ ਦਾ ਤਹਈਆ ਕੀਤਾ ਹੋਇਆ ਹੈ। ਪੰਚਾਇਤ ਨੇ ਲੋਕਾਂ ਨੂੰ ਸਮਝਾਉਣ ਲਈ ਬੇਟੀ ਬਚਾਓ ਬੇਟੀ ਪੜਾਓ ਤਹਿਤ ਰੈਲੀਆਂ ਕੱਢੀਆਂ ਜੋਕਿ ਸਾਰਥਿਕ ਸਿੱਧ ਹੋਈਆਂ ਹਨ। ਪਿੰੰਡ ਵਾਸੀਆਂ ਨੂੰ ਸਮਝਾਇਆ ਗਿਆ ਹੈ ਕਿ ਜੇਕਰ ਕੁੜੀਆਂ ਮਾਰਦੇ ਰਹੇ ਤਾਂ ਨੂੰਹਾਂ ਕਿੱਥੋਂ ਲਿਆਵਾਂਗੇ। ਕੰਨਿਆ ਭਰੂਣ ਹੱਤਿਆ ਰੋਕਣ ਲਈ ਚੁੱਕੇ ਕਦਮਾ ਸਦਕਾ ਮਾਣਕ ਖਾਨਾ ਵਿੱਚ ਕੁੜੀਆਂ ਦੀ ਗਿਣਤੀ ਵਧਣ ਲੱਗੀ ਹੈ। ਭਾਵੇਂ ਪ੍ਰਸਾਸਨ ਵੱਲੋ ਵੀ ਸਕੈਨਿੰਗ ਸੈਟਰਾਂ ਤੇ ਕੀਤੀ ਸਖਤੀ ਤੇ ਸਖ੍ਤ ਕਾਨੂੰਨਾਂ ਨੇ ਵੀ ਭਰੂਣ ਹੱਤਿਆ ਨੂੰ ਰੋਕਿਆ ਹੈ ਫਿਰ ਵੀ ਪੰੰਚਾਇਤ ਤਰਫੋਂ ਪਿੰਡ ਵਾਸੀਆਂ ਨੂੰ ਨੇੜਿਓਂ ਹੋਕੇ ਸਮਝਾਉਣ ਦਾ ਫੈਸਲਾ ਰੰੰਗ ਦਿਖਾਉਣ ਲੱਗਿਆ ਹੈ। ਸਬੰਧੀ ਕਰੜੇ ਕਾਨੂੰਨ ਦਾ ਅਸਰ ਵੀ ਸਾਫ ਨਜਰ ਆ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਣਕ ਖਾਨਾ ਦਾ ਿਗ ਅਨੁਪਾਤ ਸਾਲ 2019-20 ’ਚ ਪਿੰਡ ’ਚ 4 ਲੜਕੀਆਂ ਨੇ ਜਨਮ ਅਿਾ ਹੈ ਜਦੋਂਕਿ ਲੜਕੇ 3 ਜਨਮੇ ਹਨ। ਇਸੇ ਹੀ ਤਰਾਂ ਸਾਲ 2018-19 ਦੌੌਰਾਨ ਮੰੁਡੇ ਕੁੜੀਆ ਦੀ ਗਿਣਤੀ ਇੱਕੋ ਜਿੰਨੀ ਰਹੀ ਹੈ । ਸਰਪੰਚ ਸੈਸਨਦੀਪ ਕਰ ਨੇ ਕਿਹਾ ਕਿ ਮੰੁਡੇ ਕੁੜੀਆਂ ਵਿੱਚ ਫਰਕ ਸਮਝਣ ਦੀ ਥਾਂ ਕੁੜੀਅ ਨੂੰ ਵੀ ਮੁੰਡਿਆ ਵਾਂਗ ਪਿਆਰ ਦਿੱਤਾ ਜਾਏ ਤਾਂ ਨਿਰਸੰਦੇਹ ਧੀਆਂ ਨਤੀਜੇ ਦਿਖਾਉਂਦੀਆਂ ਹਨ ਹੈ । ਵੀਡੀਓ ਪਰਮਜੀਤ ਸਿੰਘ ਭੁੱਲਰ ਦਾ ਪ੍ਰਤੀਕਰਮ ਸੀ ਕਿ ਪਿੰਡ ਦੇ ਿਗ ਅਨੁਪਾਤ ਅਤੇ ਲੜਕੀਆ ਦੀ ਗਿਣਤੀ ਵਧਣ ਤੇ ਪਿੰਡ ਵਾਸੀ ਖੁਸ਼ ਹਨ ਅਤੇ ਪੰੰਚਾਇਤ ਦੀ ਅਗਾਂਹਵਧੂ ਸੋਚ ਸਦਕਾ ਲੋਕ ਦੀ ਮਾਨਸਿਕਤਾ ਵਿੱਚ ਬਦਲਾਅ ਆਇਆ ਹੈ । ਪੰੰਚਾਇਤ ਦੀ ਮੁਹਿੰਮ ਦੇ ਚੰਗੇ ਨਤੀਜੇ ਸਿਹਤ ਵਿਭਾਗ ਦੀ ਏ ਐਨ ਐਮ ਰਾਣੀ ਦੇਵੀ ਨੇ ਕਿਹਾ ਕਿ ਗਰਭਵਤੀ ਅੋਰਤਾਂ ਦੀ ਕੀਤੀ ਜਾਦੀ ਰਜਿਟਰੇਸ਼ਨ ਵੀ ਭਰੂਣ ਹੱਤਿਆ ਨੂੰ ਰੋਕਣ ਲਈ ਲਾਹੇਵੰਦ ਸਾਬਤ ਹੋਈ ਹੈ । ਉਨਾਂ ਆਖਿਆ ਕਿ ਪੰਚਾਇਤ ਵੱਲੋ ਮਹਿਕਮੇ ਦੇ ਸਹਿਯੋਗ ਨਾਲ ਭਰੂਣ ਹੱਤਿਆ ਵਿਰੁੱਧ ਚਲਾਈ ਗਈ ਜਾਗਰੂਕਤਾਂ ਮੁਹਿੰਮ ਦਾ ਅਸਰ ਵੀ ਪਿੰਡ ਵਾਸੀਆਂ ਤੇ ਪਿਆ ਹੈ । ਉਨਾਂ ਆਖਿਆ ਕਿ ਜੇਕਰ ਹਰ ਪਿੰਡ ਆਪਣੀ ਮਾਨਸਿਕਤਾ ’ਚ ਤਬਦੀਲੀ ਲਿਆਏ ਤਾਂ ਕੁੱਖਾਂ ’ਚ ਕੁੜੀਆਂ ਮਾਰਨ ਵਾਲਾ ਵਰਤਾਰਾ ਖਤਮ ਕੀਤਾ ਜਾ ਸਕਦਾ ਹੈ।
Total Responses : 267