ਫਿਰੋਜ਼ਪੁਰ, 18 ਅਪ੍ਰੈਲ 2020 : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਇਕ ਇਕ ਫਾਰਮਾਸਿਟ ਵਿਅਕਤੀ ਕੋਲੋਂ 32 ਗ੍ਰਾਮ ਪਾਊਡਰ ਅਤੇ 2 ਟੱਚ ਸਕਰੀਨ ਮੋਬਾਇਲ ਬਰਾਮਦ ਹੋਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਬਰਾੜ ਡਿਪਟੀ ਸੁਪਰਡੈਂਟ ਮੈਂਟੀਨੈਸ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਬੀਤੀ 17 ਅਪ੍ਰੈਲ 2020 ਨੂੰ ਡਿਊੜੀ ਵਿਚ ਤਲਾਸ਼ੀ ਦੌਰਾਨ ਦੋਸ਼ੀ ਇੰਦਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਸਟੇਸ਼ਨ ਵਾਲਾ ਮੁਹੱਲਾ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ (ਡੈਪੂਟੇਸ਼ਨ ਮਹਿਕਮਾ ਸਿਹਤ ਵਿਭਾਗ) ਕੋਲੋਂ 32 ਗ੍ਰਾਮ ਚਿੱਟੇ ਰੰਗ ਦਾ ਪਾਊਡਰ ਜੋ ਨਸ਼ੀਲਾ ਜਾਪਦਾ ਹੈ, 2 ਟੱਚ ਸਕਰੀਨ ਮੋਬਾਇਲ ਫੋਨ ਮਾਰਕਾ ਰੈਡਮੀ ਤੇ ਲਾਵਾ ਬਿਨ੍ਹਾ ਬੈਟਰੀ ਤੇ ਸਿੰਮ ਕਾਰਡ ਅਤੇ 2 ਕੱਟੇ ਹੋਏ ਚਾਰਜਰ ਦੀਆਂ ਤਾਰਾਂ ਬਰਾਮਦ ਹੋਏ। ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਉਕਤ ਸਮਾਨ ਉਸ ਨੂੰ ਗੋਲੂ ਨਾਮ ਦੇ ਵਿਅਕਤੀ ਨੇ ਫੜਾਇਆ ਸੀ ਜਿਸ ਦੇ ਬਦਲੇ ਉਸ ਨੂੰ 5000 ਰੁਪਏ ਨਗਦ ਦਿੱਤੇ ਸਨ ਤੇ ਕਿਹਾ ਸੀ ਕਿ ਚਿੱਟੇ ਰੰਗ ਦਾ ਪਾਊਡਰ ਨਸ਼ਲਾ ਕੈਦੀ ਗੁਰਜੰਟ ਸਿੰਘ ਨੂੰ ਦੇਣਾ ਹੈ ਤੇ 2 ਮੋਬਾਇਲ ਫੋਨ ਕੈਦੀ ਨਿਸ਼ਾਨ ਸਿੰਘ ਨੂੰ ਦੇਣੇ ਹਨ। ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਫਾਰਮਾਸਿਸਟ ਇੰਦਰਜੀਤ ਸਿੰਘ, ਗੋਲੂ, ਕੈਦੀ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੁੱਲਾ ਅਤੇ ਕੈਦੀ ਨਿਸ਼ਾਨ ਸਿੰਘ ਉਰਫ ਸੋਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਲਾ ਮੇਘਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਖਿਲਾਫ ਐੱਨਡੀਪੀਐੱਸ ਐਕਟ ਅਤੇ 52-ਏ ਪਰੀਸੰਨਜ਼ ਐਕਟ 1984 ਤਹਿਤ ਮਾਮਲਾ ਦਰਜ ਕੀਤਾ ਹੈ।