ਮਨਿੰਦਰਜੀਤ ਸਿੱਧੂ
ਜੈਤੋ, 21 ਅਪ੍ਰੈਲ 2020 - ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਐਲਾਨੇ `ਜੈਕਾਰਾ ਘੋਸ਼ ਦਿਵਸ` ਮਨਾਉਣ ਦੇ ਸੱਦੇ `ਤੇ ਸਾਬਕਾ ਜਰਨਲ ਸਕੱਤਰ ਪੰਜਾਬ ਕਾਂਗਰਸ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ ਨੇ ਆਪਣੇ ਸਾਥੀਆਂ ਜੀਤੂ ਬਾਂਸਲ, ਲੇਖ ਰਾਜ ਸਾਬਕਾ ਐੱਮ.ਸੀ, ਹਰਸੰਗੀਤ ਹੈਪੀ, ਭੂਸ਼ਣ ਗੋਇਲ `ਭੁੱਚੀ`, ਵਿੱਕੀ ਗੋਇਲ, ਸਾਬਕਾ ਐੱਮ.ਸੀ. ਬੰਟੀ ਆਦਿ ਸਮੇਤ `ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ` ਅਤੇ ਹਰ-ਹਰ ਮਹਾਂਦੇਵ ਦੇ ਜੈਕਾਰੇ ਲਗਾ ਕੇ ਕੋਵਿਡ -19 ਖ਼ਿਲਾਫ਼ ਲੜਾਈ `ਚ ਲੱਗੇ ਸਾਰੇ ਸਿਹਤ, ਪੁਲਿਸ, ਸਮਾਜ ਸੇਵੀਆਂ, ਪਾਰਟੀ ਵਰਕਰਾਂ ਅਤੇ ਬਾਕੀ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਚੇਅਰਮੈਨ ਪਵਨ ਗੋਇਲ ਨੇ ਪੰਜਾਬ ਸੂਬੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਦੀ ਸਖ਼ਤ ਸ਼ਬਦਾਂ `ਚ ਨਿੰਦਾ ਕਰਦਿਆਂ ਫ਼ੌਰੀ ਤੌਰ `ਤੇ ਪੰਜਾਬ ਲਈ ਵਿੱਤੀ ਰਾਹਤ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਖ਼ਿਲਾਫ਼ ਲੜਾਈ ਨੂੰ ਜੰਗੀ ਪੱਧਰ `ਤੇ ਲੜ ਰਿਹਾ ਹੈ, ਜਿਸ `ਚ ਕੇਂਦਰ ਵੱਲੋਂ ਕੋਈ ਆਰਥਿਕ ਮਦਦ ਹਜੇ ਤੱਕ ਵੀ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਲੰਮੇ ਸਮੇਂ ਤੋਂ ਬਣਦੀ ਜੀ.ਐੱਸ.ਟੀ. ਦੀ ਬਕਾਇਆ ਰਾਸ਼ੀ ਸੂਬੇ ਨੂੰ ਦਿੱਤੀ ਗਈ ਹੈ। ਫਿਰ ਵੀ ਪੰਜਾਬੀ ਆਪਣੇ ਵਿਰਸੇ ਦੇ ਅਮੀਰ ਗੁਣਾਂ ਸਦਕਾ ਆਪ ਮੁਹਾਰੇ ਸੇਵਾ ਭਾਵ ਨਾਲ ਜੁਟੇ ਹੋਏ ਹਨ।