ਹਰਦਮ ਮਾਨ
ਸਰੀ, 26 ਮਾਰਚ 2020 - ਬੀ.ਸੀ. ਸਰਕਾਰ ਨੇ ਅਗਲੇ ਤਿੰਨ ਮਹੀਨਿਆਂ ਲਈ ਕਿਰਾਏਦਾਰਾਂ ਨੂੰ 500 ਡਾਲਰ ਪ੍ਰਤੀ ਮਹੀਨਾ ਰਾਹਤ ਦੇਣ ਦਾ ਐਲਾਨ ਕੀਤਾ ਹੈ। ਬੀਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਸਹਾਇਤਾ ਬੀਸੀ ਹਾਊਸਿੰਗ ਦੁਆਰਾ ਵੰਡੀ ਜਾਏਗੀ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਨੂੰ ਵਿੱਤੀ ਰਾਹਤ ਮਿਲੇਗੀ ਅਤੇ ਕਿਰਾਏਦਾਰਾਂ ਨੂੰ ਵਧੇਰੇ ਸੁਰੱਖਿਆ ਵੀ ਪ੍ਰਦਾਨ ਮਿਲੇਗੀ। ਕਿਰਾਏਦਾਰਾਂ ਨੂੰ ਇਸ ਐਮਰਜੈਂਸੀ ਦੌਰਾਨ ਬੇ-ਦਖ਼ਲੀ ਜਾਂ ਕਿਰਾਏ ਵਧਣ ਦਾ ਡਰ ਨਹੀਂ ਰਹੇਗਾ। ਪ੍ਰੀਮੀਅਰ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਬੇਹੱਦ ਸੰਜੀਦਾ ਹੈ ਕਿ ਕੋਵਿਡ -19 ਕਾਰਨ ਕਿਸੇ ਨੂੰ ਆਪਣਾ ਘਰ ਨਹੀਂ ਗੁਆਉਣਾ ਨਾ ਪਵੇ।
ਇਹ ਸਰਕਾਰੀ ਸਹਾਇਤਾ ਘੱਟ ਤੋਂ ਦਰਮਿਆਨੀ ਆਮਦਨੀ ਵਾਲੇ ਲੋਕਾਂ ਅਤੇ ਕੋਵਿਡ-19 ਸੰਕਟ ਕਾਰਨ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਕਿਰਾਏਦਾਰਾਂ ਲਈ ਉਪਲਬਧ ਹੋਵੇਗੀ। ਇਸ ਮਦਦ ਨਾਲ ਬ੍ਰਿਟਿਸ਼ ਕੋਲੰਬੀਆ ਦੇ 500,000 ਕਿਰਾਏਦਾਰਾਂ ਨੂੰ ਲਾਭ ਹੋਵੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com