ਚੰਡੀਗੜ੍ਹ, 13 ਮਈ 2020 - ਕੈਪਟਨ ਅਮਰਿੰਦਰ ਸਿੰਘ ਨੇ ਅੱਜ 2020-21 ਦੀ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਪਾਲਿਸੀ ਤਹਿਤ ਆਈਆਂ ਨਵੀਂਆਂ ਸੋਧਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਠੇਕੇਦਾਰ ਅੱਜ ਤੋਂ ਹੀ ਠੇਕੇ ਖੋਲ੍ਹਣ ਲਈ ਤਿਆਰ ਹੋ ਗਏ ਹਨ।
ਨਵੀਂ ਸੋਧੀ ਹੋਈ ਪਾਲਿਸੀ ਤਹਿਤ ਕਰਫ਼ਿਊ ਕਾਰਨ ਠੇਕੇਦਾਰਾਂ ਦੇ ਖ਼ਰਾਬ ਹੋਏ 36 ਦਿਨ ਐਡਜਸਟ ਕੀਤੇ ਜਾਣਗੇ ਅਤੇ 22 ਮਾਰਚ ਤੋਂ ਹੀ ਲਾਕਡਾਊਨ ਹੋ ਜਾਣ ਕਾਰਨ ਖ਼ਰਾਬ ਹੋਏ 9 ਦਿਨਾਂ ਲਈ ਵੀ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ।
‘ਹੋਮ ਡਿਲਿਵਰੀ’ ਦੇ ਵਿਵਾਦਿਤ ਮਸਲੇ ’ਤੇ ਫ਼ੈਸਲਾ ਠੇਕੇਦਾਰਾਂ ’ਤੇ ਹੀ ਛੱਡ ਦਿੱਤਾ ਗਿਆ ਹੈ। ਇਹ ਉਹ ਹੀ ਫ਼ੈਸਲਾ ਲੈਣਗੇ ਕਿ ਸ਼ਰਾਬ ਦੀ ਘਰੋ ਘਰ ਡਿਲਿਵਰੀ ਕੀਤੀ ਜਾਵੇਗੀ ਜਾਂ ਨਹੀਂ।