ਅਸ਼ੋਕ ਵਰਮਾ
ਬਠਿੰਡਾ, 31 ਮਾਰਚ 2020 - ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਮਾਹਾਮਰੀ ਦੇ ਚਲਦਿਆਂ ਬਿਜਲੀ ਵਿਭਾਗ ਵੱਲੋਂ ਪੰਜਾਬ ਦੇ ਲੋਕਾਂ ਨੂੰ ਤਿੰਨ ਮਹੀਨਿਆਂ ਦੇ ਬਿਜਲੀ ਬਿੱਲ ਵਿੱਚ ਪੂਰਨ ਤੌਰ ਤੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਇਸ ਤੇ ਨੀਲ ਗਰਗ ਨੇ ਕਿਹਾ ਇਸ ਮਾਹਾਮਰੀ ਦੇ ਚਲਦਿਆਂ ਜਿੱਥੇ ਲੋਕਾਂ ਦੇ ਕਾਰੋਬਾਰ ਠੱਪ ਪਏ ਹਨ ਤੇ ਲੱਖਾ ਪ੍ਰਾਈਵੇਟ ਨੌਕਰੀ ਪੇਸ਼ਾ ਤੇ ਮਜਦੂਰ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ ਤੇ ਇਸ ਮਹਾਮਾਰੀ ਦੇ ਸੰਕਟ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀ ਅਗਲੇ ਕਈ ਮਹੀਨਿਆਂ ਤੱਕ ਆਰਥਿਕ ਸੰਕਟ ਵਿੱਚ ਘਿਰੇ ਰਹਿਣਗੇ।
ਇਸ ਮੌਕੇ ਇਸ ਮੁਸ਼ਕਿਲ ਦੀ ਘੜੀ ਵਿੱਚ ਬਿਜਲੀ ਬਿੱਲ ਦੀ ਮੁਆਫੀ ਇਕ ਵੱਡੀ ਰਾਹਤ ਹੋਵੇਗੀ ਤੇ ਨਾਲ ਹੀ ਨੀਲ ਗਰਗ ਨੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਨੂੰ ਵੀ ਬੇਨਤੀ ਕੀਤੀ ਕਿ ਅਗਲੇ ਮਹੀਨੇ ਸਕੂਲਾਂ ਵਿੱਚ ਬੱਚਿਆਂ ਦੇ ਅਗਲੀਆਂ ਕਲਾਸਾਂ ਦੇ ਦਾਖਲੇ ਸੁਰੂ ਹੋਣ ਜਾ ਰਹੇ ਹਨ ਤਾਂ ਇਸ ਵਕਤ ਆਮ ਪਰਿਵਾਰ ਫੀਸਾਂ ਭਰਨ ਵਿੱਚ ਅਸਮਰੱਥ ਹੋਣਗੇ, ਉਹਨਾਂ ਨੇ ਅਗਲੇ ਤਿੰਨ ਮਹੀਨਿਆਂ ਦੀਆਂ ਫੀਸਾਂ ਵਿੱਚ ਛੋਟ ਦੇਣ ਦੀ ਪ੍ਰਾਈਵੇਟ ਸਕੂਲਾਂ ਨੂੰ ਬੇਨਤੀ ਕੀਤੀ, ਉਹਨਾਂ ਕਿਹਾ ਕਿ ਤੁਹਾਡੇ ਇਸ ਫੈਸਲੇ ਨਾਲ ਇਸ ਦੁੱਖ ਦੀ ਘੜੀ ਵਿੱਚ ਆਮ ਪਰਿਵਾਰਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ