ਕੁਲਵੰਤ ਸਿੰਘ ਬੱਬੂ
ਰਾਜਪੁਰਾ, 14 ਅਪ੍ਰੈਲ 2020 - ਮਹਾਮਾਰੀ ਕੋਰੋਨਾ ਦੌਰਾਨ ਵਿਦੇਸ਼ਾਂ 'ਚ ਆਏ ਲੋਕਾਂ ਦੀ ਪਹਿਚਾਣ ਕਰਨ ਅਤੇ ਘਰਾਂ 'ਚ ਇਕਾਤਵਾਸ਼ ਦੀ ਜਿੰਮੇਵਾਰੀ ਸਿਵਲ ਪ੍ਸ਼ਾਸਨ ਦਾ ਅਮਲਾ ਤਨਦੇਹੀ ਨਾਲ ਨਿਭਾਅ ਰਿਹਾ ਹੈ। ਗੁਰਮੁੱਖ ਸਿੰਘ ਪਟਵਾਰੀ ਜਿਲ੍ਹਾ ਪ੍ਰਧਾਨ, ਦੀਦਾਰ ਸਿੰਘ ਖਜ਼ਾਨਚੀ ਤਹਿਸੀਲ ਰਸਜਪੁਰਾ, ਰਜੀਵ ਕੁਮਾਰ ਪਟਵਾਰੀ, ਗੁਰਜੰਟ ਸਿੰਘ ਰੀਡਰ ਤਹਿਸੀਲ ਰਾਜਪੁਰਾ, ਮੰਗਲ ਸਿੰਘ, ਦਲਜੀਤ ਸਰਕਾਰ ਤੇ ਹੈਪੀ ਸਿੰਘ ਤਹਿਸੀਲ ਮੁਲਾਜ਼ਮ ਨੇ ਦੱਸਿਆ ਕਿ ਉਹ ਹਰ ਪ੍ਰਕਾਰ ਦੀ ਕੋਰੋਨਾ ਡਿਊਟੀ ਲਈ ਤਿਆਰ ਹਨ ਅਤੇ ਪਿੰਡਾਂ 'ਚ ਰਾਸ਼ਨ ਵੰਡਣ ਤੋਂ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਜਿੰਮੇਵਾਰੀ ਬਾਖੂਬੀ ਨਿਭਾਅ ਰਿਹੇ ਹਨ।