ਹਰਿੰਦਰ ਨਿੱਕਾ
ਬਰਨਾਲਾ, 26 ਮਾਰਚ 2020 - ਲੋਕ ਘੋਲਾਂ ਦੇ ਪਿੜ ਵਿੱਚ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਬੰਨ੍ਹ ਲਾ ਕੇ ਠੱਲਣ ਵਿੱਚ ਸ਼ਾਨਾ ਮੱਤਾ ਇਤਿਹਾਸ ਸਿਰਜ਼ ਚੁੱਕੀ ਪੰਜਾਬ ਦੀ ਬਹੁ-ਚਰਚਿਤ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਨੇ ਹੁਣ ਕੋਰੋਨਾ ਵਾੲਰਸ ਦੇ ਕਹਿਰ ਸਮੇਂ ਵੀ ਪੰਜਾਬ ਦੇ ਲੋਕਾਂ ਦੇ ਪੱਖ ' ਚ ਨਿੱਤਰਨ ਦਾ ਫੈਸਲਾ ਕੀਤਾ ਹੈ। ਇਸ ਨਿਰਣੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਦੱਸਿਆ ਕਿ ਪੂਰਾ ਸੰਸਾਰ ਇਸ ਮਹਾਂਮਾਰੀ ਦੀ ਮਾਰ ਹੇਠ ਆਇਆ ਹੋਇਆ ਹੈ।
ਹੁਣ ਤੱਕ 4 ਲੱਖ 78 ਹਜਾਰ ਤੋਂ ਵਧੇਰੇ ਸ਼ੱਕੀ/ ਪ੍ਰਭਾਵਿਤ ਮਰੀਜ ਸਾਹਮਣੇ ਆ ਚੁੱਕੇ ਹਨ। ਮੌਤਾਂ ਦਾ ਅੰਕੜਾ ਵੀ ਦੁਨੀਆਂ ਚ, 21 ਹਜਾਰ ਨੂੰ ਪਾਰ ਕਰ ਗਿਆ ਹੈ । ਭਾਰਤ ਅੰਦਰ ਵੀ 600 ਦੇ ਕਰੀਬ ਸ਼ੱਕੀ/ ਪ੍ਰਭਾਵਿਤ ਮਰੀਜ ਸਾਹਮਣੇ ਆ ਚੁੱਕੇ ਹਨ। ਮੌਤਾਂ ਦੀ ਗਿਣਤੀ ਵੀ 10 ਤੱਕ ਪਹੁੰਚ ਗਈ ਹੈ। ਸਾਡਾ ਆਪਣਾ ਪੰਜਾਬ ਵੀ ਇਸ ਪੱਖੋਂ ਅਛੂਤਾ ਨਹੀਂ ਰਿਹਾ। ਕੋਰੋਨਾ ਵਾਇਰਸ ਦੇ ਪੰਜਾਬ ਅੰਦਰ ਵੀ ਹੁਣ ਤੱਕ 31 ਕੇਸ ਸਾਹਮਣੇ ਆ ਚੁੱਕੇ ਹਨ। ਨਵਾਂ ਸ਼ਹਿਰ ਜਿਲ੍ਹੇ ਦੇ ਪਠਲਾਵਾ ਪਿੰਡ ਦਾ ਬਲਦੇਵ ਸਿੰਘ ਜਿੰਦਗੀ ਦੀ ਬਾਜੀ ਹਾਰ ਵੀ ਚੁੱਕਾ ਹੈ।
ਖਤਰਨਾਕ ਪਹਿਲੂ ਇਹ ਵੀ ਹੈ ਕਿ ਆਏ ਦਿਨ ਸ਼ੱਕੀ/ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਰਹੀ ਹੈ। ਹਾਲਤ ਬਦ ਤੋਂ ਬਦਤਰ ਹੋਣ ਵੱਲ ਵਧ ਰਹੇ ਹਨ। ਜਦੋਂ ਇਹ ਵਾੲਰਸ ਚੀਨ ਦੇ ਸ਼ਹਿਰ ਵੂਹਾਨ ਤੋਂ ਫੈਲਣਾ ਸ਼ੁਰੂ ਹੋੲਆ ਤਾਂ ਕਿਸੇ ਵੀ ਸਰਕਾਰ, ਖਾਸ ਕਰ ਭਾਰਤੀ ਹਕੂਮਤ ਨੇ ਹਵਾਈ ਅੱਡਿਆਂ ਤੇ ਕੋਈ ਚੌਕਸੀ ਵਰਤਦਿਆਂ ਇਸ ਵਾੲਰਸ ਨੂੰ ਫੈਲਣ ਤੋਂ ਰੋਕਣ ਲਈ ਕੋਈ ਉਪਾਅ ਨਹੀਂ ਕੀਤਾ। ਨਾ ਹੀ ਵੱਡੀ ਮਾਤਰਾ ਵਿੱਚ ਧਾਰਮਿਕ ਜਾਂ ਸਮਾਜਿਕ ਥਾਵਾਂ ਉੱਪਰ ਇਕੱਠ ਹੋਣ ਤੋਂ ਰੋਕਣ ਲਈ ਕੋਈ ਉਪਰਾਲਾ ਕੀਤਾ।
ਜਿਸ ਨਾਲ ਹਾਲਤ ੲਹ ਬਣ ਗਏ ਹਨ ਕਿ 22 ਮਾਰਚ ਤੋਂ ਸਮੁੱਚਾ ਭਾਰਤ ਲਾਕ ਡਾਊਨ ਕੀਤਾ ਹੋੲਆ ਹੈ। ਇਸ ਹਾਲਤ ਦੀ ਸਭ ਤੋਂ ਵਧੇਰੇ ਮਾਰ ਪਿੰਡਾਂ/ ਸ਼ਹਿਰਾਂ ਵਿੱਚ ਰਹਿਣ ਵਾਲੇ ਗਰੀਬ ਮਜਦੂਰ ਕਿਸਾਨ ਤੇ ਹੋਰ ਰੋਜਮਰ੍ਹਾ ਦਾ ਕੰਮ ਕਰਕੇ ਪ੍ਰੀਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਲੋਕ ਝੱਲਣ ਨੂੰ ਬੇਬੱਸ ਹਨ । ਜਿੰਨ੍ਹਾਂ ਕੋਲ ਬੀਮਾਰੀ ਸਮੇਤ ਦੋ ਡੰਗ ਲਈ ਪ੍ਰੀਵਾਰ ਦਾ ਢਿੱਡ ਭਰਨ ਲਈ ਵੀ ਕੁੱਝ ਹੱਥ-ਪੱਲੇ ਨਹੀਂ ਹੈ। ਐਕਸ਼ਨ ਕਮੇਟੀ ਮਹਿਲ ਕਲਾਂ 23 ਸਾਲ ਤੋਂ ਸਮਾਜਿਕ ਜਬਰ ਖਾਸ ਕਰ ਔਰਤਾਂ ਉੱਪਰ ਹੁੰਦੇ ਜਬਰ ਖਿਲਾਫ ਲੋਕ ਸੰਘਰਸ਼ ਦਾ ਝੰਡਾ ਬੁਲੰਦ ਕਰ ਰਹੀ ਹੈ। ਲੋਕਤਾ ਦੇ ਪਈ ਇਸ ਵੱਡੀ ਬਿਪਤਾ ਸਮੇਂ ਸਰਕਾਰ ਬਣਦੀ ਜਿੰਮੇਵਾਰੀ ਨਹੀਂ ਨਿਭਾ ਰਹੀ । ਬਰਨਾਲਾ ਜਿਲ੍ਹੇ ਨਾਲ ਸਬੰਧਿਤ ਅਜਿਹੇ ਕਿਸੇ ਪ੍ਰਭਾਵਿਤ/ ਸ਼ੱਕੀ ੲਲਾਜ ਕਰਵਾਉਣ ਤੋਂ ਅਸਮਰੱਥ/ ਬੇਸਹਾਰਾ ਮਰੀਜ਼ ਦੇ ਇਲਾਜ ਲਈ ਐਕਸ਼ਨ ਕਮੇਟੀ ਮਹਿਲ ਕਲਾਂ ਨੇ ਅੱਗੇ ਆਉਣ ਦਾ ਫੈਸਲਾ ਕੀਤਾ ਹੈ। ਅਜਿਹੇ ਲੋੜਵੰਦ ਵਿਅਕਤੀਆਂ ਨੂੰ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਦੇ ਮੋਬਾਇਲ ਨੰਬਰ 94175-49944 ਉੱਪਰ ਫੌਰੀ ਸੰਪਰਕ ਕਰਨ ਲਈ ਕਿਹਾ ਗਿਆ ਹੈ । ਲੋੜਵੰਦਾਂ ਦੀ ਪੜਤਾਲ ਅਤੇ ਸਹਾੲਤਾ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਅਧਾਰਤ ਵਲੰਟੀਅਰ ਟੀਮ ਖੁਦ ਕਰੇਗੀ ।
-ਐਕਸ਼ਨ ਕਮੇਟੀ ਦੀ ਸਰਕਾਰ ਤੋਂ ਮੰਗਾਂ
ਸਰਕਾਰ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਅਸਰਦਾਰ ਕਦਮ ਚੁੱੱਕੇ, ਹਰ ਪਿੰਡ, ਸ਼ਹਿਰ, ਗਲੀ, ਮੁਹੱਲੇ ਮੈਡੀਕਲ ਟੀਮਾਂ ਤੈਨਾਤ ਕੀਤੀਆਂ ਜਾਣ, ਸਾਰੇ ਟੈਸਟ ਮੁਫਤ ਸਥਾਨਕ ਪੱਧਰ ਤੇ ਕਰਵਾਏ ਜਾਣ, ਲੋੜਵੰਦਾਂ ਲਈ ਮੁਫਤ ਰਾਸ਼ਨ ਘਰ-ਘਰ ਪਹੁੰਚਾਉਣਾ ਯਕੀਨੀ ਬਣਾੲਆ ਜਾਵੇ । ਰੋਜਮਰ੍ਹਾ ਦੀ ਕਿਰਤ ਕਰਕੇ ਪ੍ਰੀਵਾਰ ਪਾਲਣ ਵਾਲੇ ਮਜਦੂਰਾਂ ਲਈ 5000 ਰੁ. ਫੌਰੀ ਰਾਹਤ ਸਹਾੲਤਾ ਰਾਸ਼ੀ ਉਨ੍ਹਾਂ ਦੇ ਜਨ ਧਨ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇ । ਵਿਧਵਾ/ ਬੁਢਾਪਾ ਪੈਨਸ਼ਨ ਦੁੱਗਣੀ ਕਰਕੇ ਹਰ ਮਹੀਨੇ ਇਸ ਦਾ ਭੁਗਤਾਨ ਯਕੀਨੀ ਬਣਾਇਆ ਜਾਵੇ। ਕੋਰੋਨਾ ਤੋਂ ਬਚਾਅ ਲਈ ਪੁਲਸੀਆ ਡੰਡਾ ਰਾਜ ਦੀ ਥਾਂ ਪ੍ਰਚਾਰ ਮੁਹਿੰਮ ਬੇਰੁਜਗਾਰ ਮਲਟੀਪਰਪਜ ਕਾਮਿਆਂ ਨੂੰ ਯੋਗ ਰੋਜਗਾਰ ਮੁਹੱਈਆ ਕਰਵਾਕੇ ਚਲਾਈ ਜਾਵੇ। ਐਕਸ਼ਨ ਕਮੇਟੀ ਨੇ ਸਮਾਜ ਸੇਵੀ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਹਰ ਸੰਭਵ ਤਰੀਕੇ ਨਾਲ ਲੋਕਾਂ ਵਿੱਚ ਜਾਣ ਅਤੇ ਮੁਸੀਬਤ ਦੀ ਘੜੀ ਬਾਂਹ ਫੜਨ ਦੀ ਅਪੀਲ ਕੀਤੀ ਹੈ।