← ਪਿਛੇ ਪਰਤੋ
ਖੰਨਾ, 18 ਅਪ੍ਰੈਲ 2020 - ਖੰਨਾ ਦੇ ਭੱਟੀਆਂ ਇਲਾਕੇ ਦੀ ਆਈਸੋਲੇਟ ਕੀਤੀ ਇੱਕ ਔਰਤ ਦੀ ਮੌਤ ਦੀ ਹੋ ਗਈ ਹੈ। ਉਨ੍ਹਾਂ ਨੂੰ ਲੰਘੀ 16 ਅਪ੍ਰੈਲ ਨੂੰ ਹਾਈਪਰਟੈਂਸ਼ਨ ਦੇ ਲੱਛਣਾਂ ਅਤੇ ਸਾਹ ਔਖਾ ਆਉਣ ਕਾਰਨ ਸਿਵਲ ਹਸਪਤਾਲ ਖੰਨਾ ਦੀ ਐਮਰਜੰਸੀ 'ਚ ਭਰਤੀ ਕਰਾਇਆ ਗਿਆ ਸੀ । ਪਰ ਸਿਹਤ 'ਚ ਸੁਧਾਰ ਨਾ ਆਉਣ ਕਾਰਨ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ 17 ਅਪ੍ਰੈਲ ਨੂੰ ਉਥੋਂ ਡਿਸਚਾਰਜ ਕਰ ਦਿੱਤਾ ਗਿਆ ਸੀ ਤੇ ਘਰ ਭੇਜ ਦਿੱਤਾ ਗਿਆ ਸੀ। ਮ੍ਰਿਤਕ ਔਰਤ ਦਾ ਕੋਰੋਨਾ ਦਾ ਟੈੱਸਟ ਲਿਆ ਗਿਆ ਸੀ, ਜੋ ਕਿ ਨੈਗੇਟਿਵ ਆਇਆ ਸੀ।
Total Responses : 267