ਅਸ਼ੋਕ ਵਰਮਾ
- ਐਸਐਸਪੀ ਅਤੇ ਪੰਜਾਬੀ ਗਾਇਕਾਂ ਵੱਲੋਂ ਵੀ ਸਨਮਾਨ
ਮਾਨਸਾ, 24 ਅਪ੍ਰੈਲ 2020 - ਮਾਨਸਾ ’ਚ ਅੱਜ ਮੁਸ਼ਕਲ ਵਕਤ ਵਿੱਚ ਜੋਖਿਮ ਭਰੀ ਡਿਊਟੀ ਦੇ ਰਹੇ ਡਾ. ਅਸਲ ਨਾਇਕ ਕਰਾਰ ਦਿੰਦਿਆਂ ਕਰੋਨਾ ਪੀੜਤ ਮਰੀਜਾਂ ਦੇ ਇਲਾਜ ਕਰਨ ਵਾਲੇ ਡਾ. ਸੁਨੀਲ ਬਾਂਸਲ ਅਤੇ ਉਨਾਂ ਦੇ ਪਰਿਵਾਰ ਨੂੰ ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਅਤੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ, ਆਰ.ਨੇਤ, ਲਾਭ ਹੀਰਾ, ਕੌੌਰੇਵਾਲਾ ਮਾਨ ਅਤੇ ਗੀਤਕਾਰ ਹੈਪੀ ਰਮਦਿੱਤੇਵਾਲਾ ਵੱਲੋਂ ਉਨਾਂ ਦੇ ਘਰ ਜਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਡਰੋਨ ਰਾਹੀਂ ਪ੍ਰੀਵਾਰ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਕੋੋਰੋੋਨਾ ਵਾਇਰਸ ਦੇ 11 ਮਰੀਜਾਂ ਦਾ ਅੱਗੇ ਹੋੋ ਕੇ ਇਲਾਜ ਕਰ ਰਹੇ ਡਾ: ਸੁਨੀਲ ਬਾਂਸਲ ਐਮ.ਡੀ. ਸਿਵਲ ਹਸਪਤਾਲ ਮਾਨਸਾ, ਦੇ ਜਨਮ ਦਿਨ ਮੌਕੇ ਐਸ.ਐਸ.ਪੀ. ਡਾ. ਭਾਰਗਵ ਨੇ ਡਾ. ਸੁਨੀਲ ਬਾਂਸਲ ਅਤੇ ਉਨਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਅਤੇ ਉਨਾਂ ਨੂੰ ਜਨਮ ਦਿਨ ਕੇਕ ਸੌਪਿਆ। ਐਸਐਸਪੀ ਨੇ ਇਸ ਮੌਕੇ ਡਾ ਬਾਸਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨਾਂ ਦੀ ਤਰੱਕੀ ਤੇ ਲੰਮੀ ਉਮਰ ਦੀ ਕਾਮਨਾ ਕੀਤੀ।
ਐਸਐਸਪੀ ਡਾ. ਭਾਰਗਵ ਨੇ ਦੱਸਿਆ ਕਿ ਕੋੋਰੋਨਾ ਵਾਇਰਸ ਦੇ ਖਿਲਾਫ ਪਹਿਲੀ ਕਤਾਰ ਵਿੱਚ ਸਿੱਧੀ ਲੜਾਈ ਲੜ ਰਹੇ ਡਾਕਟਰ, ਪੈਰਾ-ਮੈਡੀਕਲ ਮੈਡੀਕਲ ਸਟਾਫ, ਪੁਲਿਸ ਫੋੋਰਸ ਅਤੇ ਸੈਨੀਟਰੀ ਟੀਮਾਂ, ਜੋੋ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਲੋੋਕਾਂ ਦੀ ਜਿੰਦਗੀ ਬਚਾਉਣ ਲਈ ਦਿਨ/ਰਾਤ ਅੱਗੇ ਹੋੋ ਕੇ ਡਿਊਟੀ ਨਿਭਾ ਰਹੇ ਹਨ, ਉਨਾਂ ਦੀ ਹੌਸਲਾਂ ਅਫਜਾਈ ਕਰਨੀ ਬਣਦੀ ਹੈ। ਉਨਾਂ ਆਖਿਆ ਕਿ ਇਸ ਦੇ ਮੱਦੇਨਜ਼ਰ ਮਾਨਸਾ ਪੁਲਿਸ ਨੇ ਜ਼ਿਲੇ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੀਆਂ ਆਪਣੀਆਂ ਰੋੋਜਾਨਾਂ ਦੀਆਂ ਡਿਊਟੀਆਂ ਦੇ ਨਾਲ ਨਾਲ ਸਮਾਜ ਸੁਧਾਰਕ ਕੰਮਾਂ ਪ੍ਰਤੀ ਵੀ ਇੱਕ ਮੁਹਿੰਮ ਸੁਰੂ ਕੀਤੀ ਹੋਈ ਹੈ।
ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਪੁਲਿਸ ਫੋਰਸਜ਼ ਨੂੰ ਕੋਵਿਡ-19 ਵਿਰੁੱਧ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਿਮ ਵਿੱਚ ਪਾ ਕੇ ਅਗਲੀਆਂ ਸਫ਼ਾਂ ਵਿੱਚ ਲੜਾਈ ਲੜ ਰਹੀਆਂ ਮੈਡੀਕਲ ਟੀਮਾਂ ਅਤੇ ਸੈਨਿਟਰੀ ਸਟਾਫ ਨੂੰ ਸੁਰੱਖਿਆ, ਹੌਸਲਾ ਅਫਜ਼ਾਈ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ।
ਉਨਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਦੁਨੀਆ ਭਰ ਵਿੱਚ ਮਾਨਸਾ ਦਾ ਨਾਮ ਰੌੌਸ਼ਨ ਕਰਨ ਵਾਲੇ ਉਘੇ ਵੀ ਡਾ. ਸੁਨੀਲ ਬਾਂਸਲ ਦੇ ਘਰ ਜਾ ਕੇ ਪਰਿਵਾਰ ਨੂੰ ਜਨਮ ਦਿਨ ਦੀਆ ਮੁਬਾਰਕਾਂ ਦਿੱਤੀਆਂ ਅਤੇ ਫੁੱਲਾਂ ਦੇ ਗੁਲਦਸਤੇ ਪੇਸ਼ ਕੀਤੇ ਹਨ। ਡਾ. ਭਾਰਗਵ ਨੇ ਦੱਸਿਆ ਕਿ ਡਾ. ਸੁਨੀਲ ਬਾਂਸਲ ਵੱਲੋਂ ਤਨਦੇਹੀ ਨਾਲ ਕਰੋਨਾ ਪਾਜ਼ਿਟਿਵ ਮਰੀਜ਼ਾਂ ਦਾ ਇਲਾਜ ਕਰਨ ਦੇ ਨਤੀਜੇ ਵਜੋਂ 11 ਮਰੀਜ਼ਾਂਂ ਵਿਚੋਂ 2 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਿੰਨਾਂ ਨੂੰ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਦੇ ਘਰਾਂ ਵਿਖੇ ਭੇਜ ਦਿੱਤਾ ਗਿਆ ਹੈ।
ਇਸ ਮੌੌਕੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ, ਲਾਭ ਹੀਰਾ ਅਤੇ ਆਰ.ਨੇਤ ਨੇ ਜਿੱਥੇ ਡਾ. ਸੁਨੀਲ ਬਾਂਸਲ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਉੱਥੇ ਉਨਾਂ ਦੀਆਂ ਸੇਵਾਵਾਂ ਸ਼ਲਾਘਾਯੋਗ ਕਰਾਰ ਦਿੰਦਿਆਂ ਹੌਸਲਾ ਅਫਜਾਈ ਕੀਤੀ । ਪੰਜਾਬੀ ਗਾਇਕਾਂ ਨੇ ਜਿਲਾ ਪੁਲਿਸ ਵੱਲੋਂ ਹਰ ਬੱਚੇ ਦੇ ਪਹਿਲੇ ਜਨਮ ਦਿਨ ਦੇ ਮੌਕੇ ’ਤੇ ਉਸ ਬੱਚੇ ਦੇ ਘਰ ਜਨਮ ਦਿਨ ਕੇਕ ਅਤੇ ਸ਼ੁੱਭ ਇੱਛਾਵਾਂ ਭੇਜਣ ਦੇ ਕਾਰਜ ਨੂੰ ਵੀ ਨਿਵੇਕਲਾ ਕਰਾਰ ਦਿੱਤਾ। ਉਨਾਂ ਇਸ ਮੌਕੇ 93 ਸਾਲ ਦੇ ਬਜ਼ੁਰਗ ਐਡਵੋਕੇਟ ਦੇ ਜਨਮ ਦਿਨ ਮੌਕੇ ਜਨਮ ਦਿਨ ਕੇਕ ਅਤੇ ਸ਼ੁੱਭ ਇੱਛਾਵਾਂ ਦੇਣ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ।
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਦੇਸ਼ ਦੀਆਂ ਕਈ ਥਾਵਾਂ ਤੋਂ ਡਾਕਟਰਾਂ, ਮੈਡੀਕਲ ਸਟਾਫ ਅਤੇ ਪੁਲਿਸ ਕਰਮਚਾਰੀਆਂ ’ਤੇ ਸ਼ਰਾਰਤੀ ਅਨਸਰਾਂ ਵੱਲੋੋਂ ਜਾਨਲੇਵਾ ਹਮਲੇ ਕਰਨ ਦੀਆਂ ਘਟਨਾਵਾਂ ਮੰਦਭਾਗੀਆਂ ਹਨ ਜਦੋਂ ਕਿ ਇਹ ਵਰਗ ਆਮ ਲੋਕਾਂ ਦੀ ਸਿਹਤਯਾਬੀ ਲਈ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਜੋਖਿਮ ਵਿੱਚ ਪਾ ਕੇ ਅਜਿਹੇ ਬੁਰੇ ਵਕਤ ਦੌਰਾਨ ਡਿਊਟੀ ਕਰ ਰਹੇ ਹਨ। ਉਨਾਂ ਅਪੀਲ ਕੀਤੀ ਕਿ ਹਰ ਭਾਰਤੀ ਨੂੰ ਇਸ ਵਰਗ ਤੇ ਮਾਣ ਕਰੇ ਅਤੇ ਉਨਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਕਿ ਇਹ ਲੋਕ ਬੇਫਿਕਰ ਹੋ ਕੇ ਹੋਰ ਵੀ ਤਨਦੇਹੀ ਨਾਲ ਲੋਕ-ਸੇਵਾ ਕਰ ਸਕਨ।