ਚੋਵੇਸ਼ ਲਟਾਵਾ
- ਲੋਕ ਕਿਸੇ ਵੀ ਦਹਿਸ਼ਤ ਵਿੱਚ ਨਾ ਆਉਣ ਪੁਲਿਸ ਰੱਖ ਰਹੀ ਹੈ ਚੱਪੇ ਚੱਪੇ 'ਤੇ ਨਿਗਰਾਨੀ
- ਘਰ ਦੇ ਵਿੱਚ ਬੇਖੌਫ ਰਹੋ ਅਸੀਂ ਤੁਹਾਡੀ ਸਹਾਇਤਾ ਲਈ ਹਾਜ਼ਰ ਹਾਂ :- ਐੱਸਪੀ ਬਲਵਿੰਦਰ ਸਿੰਘ ਰੰਧਾਵਾ
ਅਨੰਦਪੁਰ ਸਾਹਿਬ, 14 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਜਿੱਥੇ ਦੇਸ਼ ਭਰ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਲੋਕ ਆਪਣੇ ਘਰ ਦੇ ਵਿੱਚ ਬੈਠੇ ਹਨ ਪਰ ਕੁਝ ਸ਼ਰਾਰਤੀ ਅਨਸਰ ਅਤੇ ਸ਼ਰਾਰਤੀ ਲੋਕ ਬੇਵਜ੍ਹਾ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਚੱਪੇ ਚੱਪੇ 'ਤੇ ਨਜ਼ਰ ਰੱਖਣ ਲਈ ਡਰੋਨ ਦੀ ਸਹਾਇਤਾ ਲਈ ਜਾ ਰਹੀ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕੀ ਇਲਾਕੇ ਵਿੱਚ ਨਿੱਘਾ ਰੱਖਣ ਲਈ ਸਥਾਨਕ ਪੁਲਿਸ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਡ੍ਰੋਨ ਉਡਾ ਕੇ ਨਜ਼ਦੀਕੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਪੁਲਿਸ ਪਾਰਟੀਆਂ ਗਸ਼ਤ ਦੇ ਦੌਰਾਨ ਭੀੜੀਆਂ ਗਲੀਆਂ ਦੇ ਵਿੱਚ ਨਹੀਂ ਜਾ ਸਕਦੀਆਂ ਉੱਥੇ ਡਰੋਨ ਹਵਾ ਦੇ ਵਿੱਚ ਉਡਾ ਕੇ ਲੋਕਾਂ 'ਤੇ ਨਿਗਾਹ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਘਰ ਦੇ ਵਿੱਚ ਰਹਿਣ ਲਈ ਵਾਰ ਵਾਰ ਬੇਨਤੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਉਹ ਕਰਫ਼ਿਊ ਦੌਰਾਨ ਘਰਾਂ ਤੋਂ ਬਾਹਰ ਬੇਵਜ੍ਹਾ ਕਾਰਨ ਨਿਕਲਦੇ ਹਨ ਤਾਂ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਇਤਿਹਾਸਕ ਧਰਤੀ ਹੋਣ ਦੇ ਨਾਤੇ ਜਿੱਥੇ ਹੋਲੇ ਮਹੱਲੇ ਮੌਕੇ ਲੱਖਾਂ ਸੰਗਤਾਂ ਦਾ ਇਕੱਠ ਹੋਇਆ ਸੀ ਉਸ ਕਾਰਨ ਲੋਕਾਂ ਦੇ ਦਿਲਾਂ ਵਿੱਚ ਖੌਫ ਸੀ ਕਿ ਭਾਈ ਬਲਦੇਵ ਸਿੰਘ ਪਠਲਾਵੇ ਵਾਲਾ ਆਨੰਦਪੁਰ ਸਾਹਿਬ ਆਉਣ ਕਾਰਨ ਆਨੰਦਪੁਰ ਸਾਹਿਬ ਤੋਂ ਕੋਈ ਅਣਸੁਖਾਵੀਂ ਘਟਨਾ ਨਾ ਹੋਈ ਹੋਵੇ ਤੇ ਹੁਣ ਪੁਲਿਸ ਵੱਲੋਂ ਲਗਾਤਾਰ ਚੱਪੇ ਚੱਪੇ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ।