ਹਰੀਸ਼ ਕਾਲੜਾ
- ਡਿਪਟੀ ਕਮਿਸ਼ਨਰ ਨੇ 200 ਤੋਂ ਵੱਧ ਸਫਾਈ ਸੇਵਕਾਂ ਨੂੰ ਰਾਸ਼ਨ ਕਿੱਟਾਂ, ਸੈਨੀਟਾਈਜ਼ਰ ਅਤੇ ਫਲ ਦੇ ਕੇ ਕੀਤੀ ਹੌਸਲਾ ਅਫਜਾਈ
- ਡੌਮੀਨੌਜ਼ ਵੱਲੋਂ ਸਫਾਈ ਸੇਵਕਾਂ ਨੂੰ ਕੀਤੀ ਗਈ ਪਿਜ਼ਾ ਦੀ ਵੰਡ
ਰੂਪਨਗਰ, 8 ਮਈ 2020 - ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਚੁੱਕੇ ਗਏ ਵੱਡਮੁੱਲੇ ਕਦਮਾਂ ਵਿਚੋਂ ਸਮੂਹ ਸਫਾਈ ਸੇਵਕ ਵਰਕਰਾਂ ਦਾ ਅਹਿਮ ਯੋਗਦਾਨ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਕਾਰਜਸਾਧਕ ਦਫਤਰ ਵਿਖੇ ਸਫਾਈ ਸੇਵਕ ਵਰਕਰਾਂ ਨੂੰ 200 ਤੋਂ ਵੱਧ ਰਾਸ਼ਨ ਦੀਆ ਕਿੱਟਾਂ , ਸੈਨੀਟਾਈਜ਼ਰ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਦੌਰਾਨ ਇਹ ਗੱਲ ਕਹੀ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਵਰਕਰਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਸ਼ਹਿਰਾਂ ਵਿੱਚ ਕੀਤੀ ਜਾ ਰਹੀ ਸਫਾਈ ਅਤੇ ਛਿੜਕਾਓ, ਸੈਨੀਟੇਸ਼ਨ ਸਬੰਧੀ ਸਮੂਹ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਸ ਜਜ਼ਬੇ ਨਾਲ ਇਨ੍ਹਾਂ ਸਫਾਈ ਸੇਵਕਾਂ ਨੇ ਸ਼ਹਿਰ ਵਿੱਚ ਕੰਮ ਕੀਤਾ ਹੈ ਉਸੇ ਜ਼ਜ਼ਬੇ ਤੇ ਹੌਸਲੇ ਨਾਲ ਉਹ ਕੰਮ ਕਰਦੇ ਰਹਿਣ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਨੇ ਆਪਣੀ ਕਾਰਗੁਜਾਰੀ ਉਮੀਦ ਤੋਂ ਵੱਧ ਕਰ ਵਿਖਾਈ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਵੀ ਇਨ੍ਹਾਂ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਕਰੋਨਾ ਬਿਮਾਰੀ ਤੋਂ ਬਚਾਅ ਲਈ ਮਾਸਕ ਦੀ ਵਰਤੋਂ ਕਰਨ , ਸੈਨੀਟਾਈਜ਼ਰ ਅਤੇ ਸਮੇਂ ਸਮੇਂ ਤੋ ਹੱਥ ਧੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਰਫਿਊ ਵਿੱਚ ਢਿੱਲ ਦੌਰਾਨ ਬਾਹਰ ਨਿਕਲਣ ਸਮੇਂ ਮਾਸਕ ਨੂੰ ਪਹਿਨਣਾ ਯਕੀਨੀ ਬਣਾਉਣ ਅਤੇ ਸ਼ੋਸ਼ਲ ਡਿਸਟੈਂਸ ਦਾ ਧਿਆਨ ਰੱਖਣ। ਉਨ੍ਹਾਂ ਨੇ ਕਿਹਾ ਕਿ ਜਿੰਨਾ ਹੋ ਸਕੇ ਇੱਕ ਦੂਜੇ ਨੂੰ ਘੱਟ ਮਿਲਣ ਅਤੇ ਕਰੋਨਾ ਬਿਮਾਰੀ ਤੋਂ ਬਚਾਅ ਸਬੰਧੀ ਸਾਰੇ ਨਿਯਮਾਂ ਦਾ ਪਾਲਣ ਕਰਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ 200 ਤੋਵੱਧ ਸਫਾਈ ਸੇਵਕਾਂ ਨੂੰ ਰਾਸ਼ਨ ਕਿੱਟਾਂ, ਸੈਨੀਟਾਈਜ਼ਰ, ਮਾਸਕ ਅਤੇ ਫਲ ਆਦਿ ਵੀ ਵੰਡੇ ਗਏ। ਇਸ ਦੌਰਾਨ ਡੋਮੀਨੌਜ਼ ਵੱਲੋਂ ਸਮੂਹ ਸਫਾਈ ਵਰਕਰਾਂ ਨੂੰ ਪਿਜ਼ਾ ਦੀ ਵੀ ਵੰਡ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਕਾਰਜਸਾਧਕ ਅਫਸਰ ਰੂਪਨਗਰ ਭਜਨ ਚੰਦ ਸਮੇਤ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਵੀ ਮੌਜੂਦ ਸਨ।