- ਡੀਸੀ, ਐੱਸਐੱਸਪੀ ਅਤੇ ਹੋਰ ਅਫਸਰਾਂ, ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ
- ਆਲ ਇੰਡੀਆ ਖੱਤਰੀ ਸਭਾ ਜਦੋਂ ਤੋਂ ਕਰਫਿਊ ਲਗਾਇਆ ਹੈ ਉਦੋਂ ਤੋਂ ਹੀ ਜ਼ਰੂਰਤਮੰਦ ਨੂੰ ਘਰ ਘਰ ਮਦਦ ਦੇ ਰਹੀ ਹੈ
ਫਿਰੋਜ਼ਪੁਰ 5 ਮਈ 2020 : ਕੋਰੋਨਾ ਵਾਇਰਸ ਦਾ ਕਹਿਰ ਕੱਟਦਿਆਂ ਹੀ ਆਲ ਇੰਡੀਆ ਖੱਤਰੀ ਸਭਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤ ਸਮੇਤ ਜ਼ਿਲ੍ਹਿ•ਆਂ ਦੇ ਡੀਸੀ,ਐੱਸਐੱਸਪੀ ਨੂੰ ਸਮੇਤ ਐੱਸਡੀਐੱਮ ਸਿਵਲ ਸਰਜਨ ਆਦਿ ਹੋਰ ਵਿਭਾਗਾਂ ਦੇ ਮੁੱਖੀਆਂਸਮੇਤ ਵੱਖ-ਵੱਖ ਅਖਬਾਰਾਂ ਦੇ ਅਡੀਟਰਾਂ ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਸਨਮਾਨਿਤ ਕਰੇਗੀ। ਇਹ ਐਲਾਨ ਆਲ ਇੰਡੀਆ ਖੱਤਰੀ ਸਭਾ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਵੱਡੇ ਪੱਧਰ ਤੇ ਲੋਕਾਂ ਵਿਚ ਡਰ ਅਤੇ ਖੋਫ ਦਾ ਮਾਹੋਲ ਬਣਿਆ ਹੋਇਆ ਹੈ ਸੀ ਤੇ ਹੈ ਪਰ ਸਹੀ ਲੋਕਾਂ ਦੀ ਸੇਵਾ ਇਨਾਂ ਸਰਕਾਰੀ ਅਫਸਰ ਅਧਿਕਾਰੀ, ਕਰਮਚਾਰੀਆਂ ਨੇ ਕੀਤੀ ਹੈ ਤੇ ਕਰ ਰਹੇ ਹਨ। ਇਨਾਂ ਗੱਲਾਂ ਦਾ ਪ੍ਰਗਟਾਵਾ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਨੇ ਕੀਤਾ। ਉਨ੍ਹਾਂ ਕਿਹਾ ਦੇਸ਼ ਵਿਚ ਆਈ ਕੁਦਰਤੀ ਆਫਤ ਕੋਰੋਨਾ ਵਾਇਰਸ ਦੇ ਨਾਲ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਲੋਕਾਂ ਦੀ ਸੇਵਾ ਕਰਦੇ ਤੇ ਕੋਰੋਨਾ ਵਾਇਰਸ ਨਾਲ ਸਹੀ ਸ਼ਬਦਾਂ ਵਿਚ ਟਾਕਰਾ ਲੈਂਦੇ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਪੁਲਿਸ ਅਫਸਰ, ਕਰਮਚਾਰੀ, ਨਗਰ ਨਿਗਮ, ਨਗਰਪਾਲਿਕਾ ਦੇ ਅਫਸਰ ਕਰਮਚਾਰੀ, ਡੀਸੀ, ਐੱਸਡੀਐੱਮ, ਤਹਿਸੀਲਦਾਰ ਅਤੇ ਇਨ੍ਹਾਂ ਦੇ ਸਟਾਫ ਕਰਮਚਾਰੀ, ਇਸੇ ਤਰਾਂ ਮਾਰਕੀਟ ਕਮੇਟੀਆਂ ਦੇ ਅਫਸਰ ਸਕੱਤਰ ਇੰਸਪੈਕਟਰ ਅਤੇ ਹੋਰ ਖਰੀਦ ਏਜੰਸੀਆਂ ਜੋ ਇਸ ਲਾਕ ਡਾਊਨ ਕਰਫਿਊ ਦੇ ਵਿਚ ਵੀ ਆਪਣੀ ਡਿਊਟੀ ਨੂੰ ਦਿਨ ਰਾਤ ਨਿਭਾ ਰਹੇ ਹਨ। ਨਰੇਸ਼ ਸਹਿਗਲ ਨੇ ਸ਼ਪੱਸ਼ਟ ਕੀਤਾ ਕਿ ਪਹਿਲਾਂ ਇਹੀ ਅਫਸਰ 8 ਘੰਟੇ ਡਿਊਟੀ ਕਰਦੇ ਸਨ ਪਰ ਹੁਣ ਤਾਂਦਿਨ ਭਰ ਰਾਤ ਡਿਊਟੀਆਂ ਕਰ ਰਹੇ ਹਨ ਤਕਰੀਬਨ ਹਰ ਵਿਭਾਗ ਬੜੀ ਮਿਹਨਤ ਤੇ ਮਸ਼ਕਤ ਨਾਲ ਸਰਕਾਰ ਹਿੱਤ, ਲੋਕ ਹਿੱਤ ਸੇਵਾ ਵਿਚ ਜੁਟੀਆਂ ਹੋਈਆਂ ਹਨ। ਇਸ ਲਈ ਇਹ ਹੱਕ ਬਣਦਾ ਹੈ ਕਿ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ੇਸ਼ ਪੱਤਰ ਲਿੱਖ ਕੇ ਖੱਤਰੀ ਸਭਾ ਦੇ ਆਗੂ ਨੇ ਇਹ ਮੰਗ ਵੀ ਕੀਤੀ ਹੈ ਕਿ ਡਾਕਟਰਾਂ ਤੇ ਪੁਲਿਸ ਵਿਭਾਗ ਦੇ ਨਾਲ ਨਾਲ ਦੂਜੇ ਵਿਭਾਗਾਂ ਦੇ ਜੋ ਵੀ ਸਰਕਾਰੀ ਅਫਸਰ ਕਰਮਚਾਰੀ ਇਸ ਕੋਰੋਨਾ ਵਾਇਰਸ ਦੇ ਸਮੇਂ ਕਰਫਿਊ ਵਿਚ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਸ਼ਹਿਰ ਦੀਆਂ ਗਲੀਆਂ ਤੇ ਮੰਡੀਆਂ ਵਿਚ ਕੰਮ ਕਰ ਰਹੇ ਹਨ ਜੇਕਰ ਉਨ੍ਹਾਂ ਤੇ ਕੁਦਰਤੀ ਮੁਸੀਬਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵੱਡੇ ਪੱਧਰ ਤੇ ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਕੰਮਾਂ ਵਿਚ ਵਿਘਨ ਪਾਉਣ ਵਾਲੇ ਅਤੇ ਇਸ ਕੁਦਰਤੀ ਮੁਸੀਬਤ ਦੇ ਸਮੇਂ ਕਿਸੇ ਵੀ ਸਰਕਾਰ ਵਿਭਾਗ ਵਿਚ ਵਿਘਨ ਪਾਉਣ ਵਾਲੇ ਨੂੰ ਬਖਸ਼ਿਆ ਨਾ ਜਾਵੇ। ਨਰੇਸ਼ ਕੁਮਾਰ ਸਹਿਗਲ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਨੇ ਅੱਗੇ ਕਿਹਾ ਜੇ ਕਿਸੇ ਨੂੰ ਕਰਫਿਊ ਦੇ ਦੌਰਾਨ ਕਿਸੇ ਵੀ ਕਿਸਮ ਦੀ ਦੁੱਖ ਤਕਲੀਫ ਆਉਂਦੀ ਹੈ ਤੇ ਅਮਰਜੈਂਸੀ ਸੇਵਾਵਾਂ ਦੀ ਲੋੜ ਹੋਵੇ ਜਾਂ ਕੋਈ ਮੱਦਦ ਸਲਾਹ ਦੀ ਲੋੜ ਹੋਵੇ ਤਾਂ ਨਰੇਸ਼ ਕੁਮਾਰ ਸਹਿਗਲ ਤੇ ਮੈਂਬਰ ਹਮੇਸ਼ਾ ਹੀ ਤਿਆਰ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕਰਫਿਊ ਲਗਾਇਆ ਹੈ ਉਦੋਂ ਤੋਂ ਹੀ ਸਾਡੀ ਸੰਸਥਾ ਪਹਿਲਾਂਸੈਨੀਟਾਇਜਰ, ਮਾਸਕ, ਦਸਤਾਨੇ ਆਦਿ ਵੰਡੇ ਤੇ ਫਿਰ ਜ਼ਰੂਰਤਮੰਦ ਨੂੰ ਘਰ ਘਰ ਦਵਾਈਆਂ ਪਹੁੰਚਾਈਆਂ ਤਾਂ ਹੁਣ ਤਕਰੀਬਨ 150 ਦੇ ਕਰੀਬ ਪਰਿਵਾਰਾਂ ਨੂੰ ਕਰਿਆਨਾ, ਸ਼ਬਜੀਆਂ, ਦਿੱਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਬਿਸਕਟ ਪਾਰਲੇਜੀ ਵੰਡ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾ ਮਤਲਬ ਤੋਂ ਘਰੋਂ ਬਾਹਰ ਨਾਂ ਨਿਕਲੋ ਬੱਚੇ ਅਤੇ ਬਜ਼ੁਰਗਾਂ ਨੂੰ ਤਾਂ ਬਿਲਕੁਲ ਹੀ ਘਰੋਂ ਬਾਹਨ ਨਾ ਨਿਕਲਣ ਦਿੱਤਾ ਜਾਵੇ।