← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2020 - ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਸੰਗਤ ਵਿੱਚ ਲੋਕਾਂ ਨੂੰ ਘਰਾਂ 'ਚ ਰਹਿਣ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਐਸ ਐਮ ਓ ਸੰਗਤ ਨੇ ਕਿਹਾ ਕਿ ਬਲਾਕ ਸੰਗਤ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਸਮੂਹ ਪੰਚਾਇਤ ਅਤੇ ਸਮਾਜਸੇਵਿਆ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿੰਡਾਂ ਨੇ ਖੁੱਦ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਪਿੰਡਾਂ ਨੂੰ ਬਾਹਰਲੇ ਲੋਕਾਂ ਦੇ ਆਉਣ ਜਾਣ ਲਈ ਸੀਲ ਕਰ ਦਿੱਤਾ ਹੈ। ਜਿਸ ਨਾਲ ਲੋਕਾਂ ਨੂੰ ਘਰ ਵਿੱਚ ਰੱਖਣ ਲਈ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੁਹਾਡੇ ਘਰ ਅੰਦਰ ਉਦੋਂ ਤੱਕ ਨਹੀਂ ਆ ਸਕਦਾ ਹੈ ਜਦੋਂ ਤੱਕ ਕਿ ਤੁਸੀਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਘਰੋਂ ਬਾਹਰ ਨਾ ਜਾਉ। ਉਹਨਾਂ ਕਿਹਾ ਕਿ ਬਲਾਕ ਸੰਗਤ ਵਿੱਚ ਸਥਿਤੀ ਕਾਬੂ ਹੇਠ ਹੈ ਇੱਕ ਵੀ ਸ਼ੱਕੀ ਜਾਂ ਪਾਜੀਇਵ ਕੇਸ ਨਹੀਂ ਹੈ। ਲੇਕਿਨ ਨੇੜਲੇ ਜ਼ਿਲਿਆ ਵਿੱਚ ਕੇਸ ਮਿਲਣ ਤੋਂ ਬਾਅਦ ਬਾਹਰੋਂ ਆਉਣ ਵਾਲੇ ਲੋਕਾਂ ਦੀ ਰੋਜਾਨਾਂ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਹਰਿਆਣਾ ਡੂਮਵਾਲੀ ਬੈਰੀਅਰ ਉੱਪਰ ਹੈਲਥ ਚੈੱਕਅਪ ਟੀਮਾਂ ਨੂੰ ਹਰ ਬਾਹਰੋਂ ਆਉਣ ਵਾਲੇ ਲੋਕਾਂ ਦੀ ਜਾਂਚ ਲਈ ਮੁਸਤੈਦ ਕਰ ਦਿੱਤਾ ਗਿਆ ਹੈ। ਸਾਹਿਲ ਪੁਰੀ ਬੀਈਈ ਨੇ ਕਿਹਾ ਕਿ ਇਸ ਸਮੇਂ ਸ਼ਾਂਤੀ ਅਤੇ ਸਾਵਧਾਨੀ ਨਾਲ ਰਹਿਣ ਦੀ ਲੋੜ ਹੈ ਇਸ ਲਈ ਤਣਾਓ ਤੋਂ ਦੂਰ ਰਿਹਾ ਜਾਵੇ ਜਿਸ ਲਈ ਸੋਸ਼ਲ ਮੀਡੀਆ ਉੱਪਰ ਅਫਵਾਹਾਂ ਤੋਂ ਦੂਰ ਰਿਹਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਵਾ ਨਾਂ ਦੀ ਐਪ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਸੂਬੇ ਦੇਸ਼ ਅਤੇ ਵਿਦੇਸ਼ਾਂ ਵਿੱਚ ਕੋਰੋਨਾ ਦੀ ਸਹੀ ਅਤੇ ਤਾਜ਼ਾ ਅਪਡੇਟ ਵੇਖ ਸਕਦੇ ਓ। ਇਸ ਦੇ ਨਾਲ ਹੀ ਡਾਕਟਰੀ ਸਲਾਹ, ਹਸਪਤਾਲਾਂ ਦੀ ਸੂਚੀ ਤੇ ਹੋਰ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਓ। ਉਹਨਾਂ ਕਿਹਾ ਕਿ ਤਣਾਉ ਤੋਂ ਦੂਰ ਰਹਿਣ ਲਈ ਰੋਜ਼ਾਨਾ ਕਸਰਤ, ਯੋਗਾ ਆਦਿ ਤੋਂ ਇਲਾਵਾ ਗਰਮ ਪਾਣੀ ਆਦਿ ਦਾ ਜਿਆਦਾ ਤੋਂ ਜ਼ਿਆਦਾ ਸੇਵਨ ਕਰਕੇ ਆਪਣੇ ਆਪ ਪਰਿਵਾਰ ਅਤੇ ਸਮਾਜ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।
Total Responses : 267