ਅਸ਼ੋਕ ਵਰਮਾ
ਮਾਨਸਾ, 19 ਅਪ੍ਰੈਲ 2020 - ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਨਸਾ ਪੁਲਿਸ ਨੇ ਅਨਾਜ ਮੰਡੀਆਂ ’ਚ ਪਹਿਰਾ ਸਖਤ ਕਰ ਦਿੱਤਾ ਹੈ। ਪੁਲਿਸ ਮੈਡੀਕਲ ਕੈਂਪ ’ਚ ਹਰ ਆਉਣ ਜਾਣ ਵਾਲੇ ਦਾ ਮੈਡੀਕਲ ਯਕੀਨੀ ਬਣਾ ਰਹੀ ਹੈ ਤਾਂ ਜੋ ਕਰੋਨਾ ਵਾਇਰਸ ਦੇ ਖਤਰੇ ਨੂੰ ਟਾਲਿਆ ਜਾ ਸਕੇ। ਐਸ.ਐਸ.ਪੀ. ਮਾਨਸਾ ਡਾ.ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਜ਼ਿਲੇ ਦੀਆਂ ਦਾਣਾ-ਮੰਡੀਆ ਵਿਖੇ ਮਾਨਸਾ ਪੁਲਿਸ ਵੱਲੋੋਂ ਪ੍ਰਬੰਧ ਮੁਕੰਮਲ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨਾਂ ਕਿਹਾ ਕਿ ਮੈਡੀਕਲ ਟੀਮ ਰਾਹੀਂ ਦਾਣਾ-ਮੰਡੀਆਂ ਵਿਖੇ ਆਉਣ ਵਾਲੇ ਕਿਸਾਨਾਂ, ਆੜਤੀਆਂ, ਕੰਮ ਕਰ ਰਹੇ ਮਜਦੂਰਾਂ ਅਤੇ ਤਾਇਨਾਤ ਪੁਲਿਸ ਦਾ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਦਾਣਾ ਮੰਡੀਆਂ ਵਿੱਚ ਹੱਥ ਧੋੋਣ ਲਈ ਸਾਬਣ, ਪਾਣੀ ਅਤੇ ਸੈਨੀਟਾਈਜ਼ਰ ਦਾ ਪ੍ਰਬੰਧ ਕਰਵਾਇਆ ਗਿਆ ਹੈ ਅਤੇ ਸਾਰਿਆਂ ਨੂੰ ਮੂੰਹ ’ਤੇ ਮਾਸਕ ਪਾਉਣ ਅਤੇ ਇੱਕ-ਦੂਜੇ ਤੋੋਂ ਦੂਰੀ ਬਣਾ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦਾਣਾ-ਮੰਡੀਆਂ ਅੰਦਰ ਆਉਣ ਵਾਲੇ ਟਰੈਕਟਰ-ਟਰਾਲੀ ਜਾਂ ਹੋਰ ਵਾਹਨਾਂ ’ਤੇ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ਼ ਕਰਵਾ ਕੇ ਹੀ ਅੰਦਰ ਦਾਖਲ ਹੋੋਣ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋੋਂ ਦਾਣਾ-ਮੰਡੀਆਂ ਅੰਦਰ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਸਾਵਧਾਨੀਆਂ ਨੂੰ ਲਾਗੂ ਕਰਾਉਣ ਪ੍ਰਤੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।
ਡਾ.ਭਾਰਗਵ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋੋਂ ਫਲੈਗ ਮਾਰਚ, ਰੋੋਡ ਮਾਰਚ, ਗਸ਼ਤਾਂ ਤੇ ਨਾਕਾਬੰਦੀਆਂ ਨਾਲ ਕਰਫਿਊ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਦੇ ਪੋਗਰਾਮ ਤਹਿਤ ਕਰਫਿਊ ਦੀ ਉਲੰਘਣਾ ਸਬੰਧੀ ਅੱਜ ਤੱਕ ਅ/ਧ 269,188 ਹਿੰ:ਦੰ: ਤਹਿਤ 111 ਮੁਕੱਦਮੇ ਦਰਜ ਕਰਕੇ 259 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ 32 ਵਾਹਨਾਂ ਨੂੰ ਪੁਲਿਸ ਵੱਲੋੋਂ ਕਬਜੇ ਵਿੱਚ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾ ਧਾਰਾ 207 ਮੋੋਟਰ ਵਹੀਕਲ ਐਕਟ ਤਹਿਤ ਅੱਜ ਤੱਕ ਕੁੱਲ 315 ਵਾਹਨਾਂ ਨੂੰ ਬੰਦ ਕੀਤਾ ਗਿਆ ਹੈ।
ਮਾਨਸਾ ਪੁਲਿਸ ਨੇ ਦੋ ਬੱਚੀਆਂ ਨੂੰ ਕਿਹਾ ਹੈਪੀ ਬਰਥਡੇ
ਪਹਿਲੇ ਜਨਮਦਿਨ ਮੌਕੇ ਕੇਕ ਭੇਜਣ ਦੀ ਲੜੀ ਤਹਿਤ ਥਾਣਾ ਸਦਰ ਮਾਨਸਾ ਦੇ ਪਿੰਡ ਕੋੋਟ ਲੱਲੂ ਦੇ ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਸਹਾਇਕ ਥਾਣੇਦਾਰ ਮੁਖਵਿੰਦਰ ਸਿੰਘ ਕੋਲ ਰਾਹੀ ਸਿਕੰਦਰ ਸਿੰਘ ਦੀ ਲੜਕੀ ਹਰਮਨ ਕੌੌਰ ਦੇ ਪਹਿਲੇ ਜਨਮ ਦਿਨ ’ਤੇ ਕੇਕ ਉਨਾਂ ਦੇ ਘਰ ਭੇਜ ਕੇ ਬੱਚੀ ਨੂੰ ਜਨਮ ਦਿਨ ਮੁਬਾਰਕ ਆਖਿਆ ਹੈ। ਇਸ ਤੋਂ ਇਲਾਵਾ ਮਾਨਸਾ ਦੇ ਵਾਰਡ ਨੰਬਰ 6 ਵਿਖੇ ਬੱਚੀ ਅਗਮਜੋਤ ਕੌਰ ਪੁੱਤਰੀ ਜਸਵੀਰ ਸਿੰਘ ਨੂੰ ਉਸਦੇ ਪਹਿਲੇ ਜਨਮਦਿਨ ਮੌਕੇ ਵੀ.ਪੀ.ਓ. ਸ਼੍ਰੀ ਅਮਰੀਕ ਸਿੰਘ ਏ.ਐੈਸ.ਆਈ. ਵੱਲੋਂ ਉਨਾਂ ਦੇ ਘਰ ਜਾ ਕੇ ਕੇਕ ਮੁਹੱਈਆ ਕਰਵਾਇਆ ਗਿਆ। ਮਾਨਸਾ ਪੁਲਿਸ ਵੱਲੋੋਂ ਸ਼ੁਰੂ ਕੀਤੀ ਨਿਵੇਕਲੀ ਪਹਿਲ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
ਮੁਹਿੰਮ ਜਾਰੀ ਰਹੇਗੀ:ਐਸਐਸਪੀ
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਬੱਚਿਆਂ ਦੇ ਪਹਿਲੇ ਜਨਮ ਦਿਨ ’ਤੇ ਕੇਕ ਮੁਹੱਈਆ ਕਰਾਉਣ ਨਾਲ ਆਮ ਲੋਕਾਂ ਤੇ ਪੁਲਿਸ ਵਿਚਕਾਰ ਆਪਸੀ ਵਿਸ਼ਵਾਸ਼ ਦੀ ਭਾਵਨਾ ਵਧੇਗੀ। ਉਨਾਂ ਕਿਹਾ ਕਿ ਇਹ ਇੱਥ ਸਮਾਜਿਕ ਫਰਜ ਹੈ ਜੋ ਮਾਨਸਾ ਪੁਲਿਸ ਨਿਭਾਉਣ ਦਾ ਯਤਨ ਕਰ ਰਹੀ ਹੈ। ਐਸ.ਐਸ.ਪੀ. ਡਾ. ਭਾਰਗਵ ਨੇ ਕਿਹਾ ਕਿ ਕੇਕ ਮੁਹੱਈਆ ਕਰਾਉਣ ਵਿੱਚ ਪਰਿਵਾਰ ਦੀ ਮੱਦਦ ਕਰਨ ਵਾਲੀ ਮਾਨਸਾ ਪੁਲਿਸ ਵੱਲੋੋਂ ਸ਼ੁਰੂ ਕੀਤੀ ਨਿਵੇਕਲੀ ਪਹਿਲ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰਹੇਗੀ।