ਅਸ਼ੋਕ ਵਰਮਾ
- ਮਾਨਸਾ ਪੁਲਿਸ ਵੱਲੋਂ ਜਰੂਰੀ ਵਸਤਾਂ ਦੀ ਉਪਲੱਬਧਤਾ ਯਕੀਨੀ
ਮਾਨਸਾ, 10 ਅਪ੍ਰੈਲ 2020 - ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਆਖਿਆ ਹੈ ਕਿ ਹਰੇਕ ਵਿਅਕਤੀ ਨੂੰ ਪਾਰਟੀਬਾਜੀ ਤੋੋਂ ਉੱਪਰ ਉੱਠ ਕੇ ਦੇਸ਼ ਸੇਵਾ ਦੀ ਭਾਵਨਾਂ ਨਾਲ ਆਪਣੇ ਯੋਗਦਾਨ ਰਾਹੀ ਕੋਰੋਨਾ ਵਾਇਰਸ ਤੋਂ ਖੁਦ ਆਪਣਾ, ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਬਚਾਅ ਕਰਨ ਲਈ ਜਿੰਮੇਵਾਰੀ ਨਾਲ ਅੱਗੇ ਆਉਣਾ ਚਾਹੀਦਾ ਹੈ।
ਉਨਾਂ ਆਖਿਆ ਕਿ ਮਾਨਸਾ ਪੁਲਿਸ ਨੇ ਜਿਲੇ ਦੇ ਸਮੂਹ ਬਸਿੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਜਿੰਮੇਵਾਰ ਨਾਗਰਿਕ ਬਣ ਕੇ ਇਸ ਵਾਇਰਸ ਦੀ ਰੋਕਥਾਮ ਸਬੰਧੀ ਆਪਣਾ ਫਰਜ਼ ਅਦਾ ਕਰਨ। ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਕਰਫਿਊ ਦੌਰਾਨ ਸਾਡਾ ਫਰਜ਼ ਬਣਦਾ ਹੈ ਕਿ ਸਿਵਲ ਤੇ ਪੁਲਿਸ , ਸਵੈ-ਹੈਲਪ ਗਰੁੱਪਾਂ ਅਤੇ ਹੋੋਰ ਸਮਾਜਸੇਵੀ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਕੇ ਉਨਾਂ ਨੂੰ ਸਹਿਯੋੋਗ, ਲੋੋੜਵੰਦਾਂ ਦੀ ਮੱਦਦ ਅਤੇ ਸਾਵਧਾਨੀਆ ਦੀ ਵਰਤੋੋਂ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ।
ਐਸ.ਐਸ.ਪੀ. ਨੇ ਅਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਸਮੇਂ ਸਮੇਂ ਸਿਰ ਜਾਰੀ ਆਦੇਸ਼ਾ ਦੀ ਪਾਲਣਾ ਕਰਨ ਅਤੇ ਅਫਵਾਹਾਂ ਤੋੋਂ ਦੂਰ ਰਹਿਣ ਬਾਰੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਕੋੋਈ ਵਿਅਕਤੀ ਝੂਠੀਆ ਅਫਵਾਹਾਂ ਜਾਂ ਝੂਠੇ ਮੈਸਿਜ ਜਾਰੀ ਕਰਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਤੁਰੰਤ ਮੁਕੱਦਮਾ ਦਰਜ਼ ਕਰਕੇ ਗਿ੍ਰਫਤਾਰ ਕੀਤਾ ਜਾਵੇਗਾ। ਐਸ.ਐਸ.ਪੀ. ਨੇ ਦੱਸਿਆ ਕਿ ਸੁਰੱਖਿਆ ਅਤੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਯਕੀਨੀ ਬਨਾਉਣ ਲਈ ਪੁਲਿਸ ਪੇਸ਼ਬਦੀਆਂ ਅਤੇ ਨਾਕਾਬੰਦੀਆਂ ਲਗਾਤਾਰ ਜਾਰੀ ਹਨ। ਪੁਲਿਸ ਪ੍ਰਸਾਸ਼ਨ ਵੱਲੋੋਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਨੂੰ ਲੋੋੜਵੰਦਾਂ ਪਾਸ ਘਰੋ ਘਰੀ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਗਰੀਬਾਂ,ਮਜਦੂਰਾਂ,ਬੇਸਹਾਰਾ ਵਿਅਕਤੀਆਂ ਲਈ ਭੋੋਜਨ ਤੇ ਰੋੋਜਾਨਾਂ ਵਰਤੋੋਂ ਵਾਲਾ ਸਮਾਨ ਵੀ ਘਰ ਘਰ ਜਾ ਕੇ ਜਰੂਰਤਮੰਦਾਂ ਨੂੰ ਮੁਫਤ ਵੰਡਿਆ ਜਾ ਰਿਹਾ ਹੈ। ਪੁਲਿਸ ਵਿਭਾਗ ਵੱਲੋੋਂ ਵਾਇਰਸ ਦੀ ਰੋਕਥਾਮ ਸਬੰਧੀ ਵਹੀਕਲਾਂ ਅਤੇ ਜਨਤਕ ਥਾਵਾਂ, ਬਾਜ਼ਾਰ, ਭੀੜ-ਭੁੜੱਕੇ ਵਾਲੀਆ ਥਾਵਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ ਕਰਵਾਇਆ ਜਾ ਰਿਹਾ ਹੈ।
ਸੀਨੀਅਰ ਕਪਤਾਨ ਪੁਲਿਸ ਨੇ ਆਮ ਪਬਲਿਕ ਨੂੰ ਦੱਸਿਆ ਕਿ ਪੁਲਿਸ ਪ੍ਰਸਾਸ਼ਨ ਵੱਲੋੋਂ ਪਬਲਿਕ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਪੂਰੀ ਤਰਾ ਬਰਕਰਾਰ ਰੱਖਿਆ ਜਾ ਰਿਹਾ ਹੈ। ਜ਼ਿਲੇ ਵਿਚ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ ਅੱਜ ਤੱਕ ਅ/ਧ 269,188 ਹਿੰ:ਦੰ: ਤਹਿਤ 87 ਮੁਕੱਦਮੇ ਦਰਜ ਕਰਕੇ 189 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 26 ਵਹੀਕਲਾਂ ਨੂੰ ਕਬਜੇ ਵਿੱਚ ਲਿਆ ਗਿਆ ਹੈ। ਇਸੇ ਤਰ੍ਹਾਂ ਅ/ਧ 207 ਮੋੋਟਰ ਵਹੀਕਲ ਐਕਟ ਤਹਿਤ ਅੱਜ ਤੱਕ ਕੁੱਲ 294 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ।