ਐਸ ਏ ਐਸ ਨਗਰ, 09 ਜੂਨ 2020: ਜ਼ਿਲ੍ਹੇ ਵਿੱਚ ਅੱਜ ਕਰੋਨਾ ਵਾਇਰਸ ਦੇ ਦੋ ਪਾਜੇਟਿਵ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇੱਕ 50 ਸਾਲ ਦਾ ਵਿਅਕਤੀ ਹੈ ਜਦੋਂ ਕਿ ਇੱਕ 42 ਸਾਲਾ ਮਹਿਲਾ ਹੈ, ਦੋਵੇਂ ਸੈਕਟਰ -77 ਦੇ ਵਸਨੀਕ ਹਨ। ਹੁਣ, ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 21 ਹੈ ਜਦਕਿ 112 ਠੀਕ ਹੋ ਗਏ ਹਨ।