ਅਸ਼ੋਕ ਵਰਮਾ
ਬਠਿੰਡਾ, 22 ਜੂਨ 2020: ਆਮ ਲੋਕਾਂ ਨੰੂ ਕੋਵਿਡ-19 ਤੋਂ ਬਚਾਅ ਸੰਬੰਧੀ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੰੂ ਕਾਮਯਾਬ ਕਰਨ ਵਾਸਤੇ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਵਲੰਟੀਅਰਾਂ ਵੱਲੋਂ ਇੱਕ ਜਾਗਰੂਕਤਾ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਦੀ ਅਗੁਵਾਈ ਵਿੱਚ ਸ਼ਹਿਰ ਦੇ ਬਜ਼ਾਰਾਂ, ਰਾਹਗੀਰਾਂ ਅਤੇ ਦੁਕਾਨਦਾਰਾਂ ਨੰੂ ਹੱਥ ਧੋਣ, ਮਾਸਕ ਲਗਾਉਣ, ਸੋਸ਼ਲ ਡਿਸਟੈਂਸਿੰਗ ਰੱਖਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਬਾਨੀ ਅਤੇ ਰੈੱਡ ਕਰਾਸ ਦੇ ਫਸਟ ਏਡ ਲੈੱਕਚਰਾਰ ਵਿਜੇ ਭੱਟ ਵੀ ਸਹਿਯੋਗ ਕਰ ਰਹੇ ਹਨ। ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਦੱਸਿਆ ਕਿ ਨੋਵਲ ਕੋਰੋਨਾ ਇੱਕ ਵਿਸ਼ਾਣੂ ਕਾਰਨ ਪੈਦਾ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਸਾਹ ਰਾਹੀਂ ਇੱਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਮਨੁੱਖ ਵਿੱਚ ਫੈਲਦਾ ਹੈ। ਇਸ ਦੇ ਆਮ ਲੱਛਣਾਂ ਵਿੱਚ ਬੁਖ਼ਾਰ, ਸੁੱਕੀ ਖਾਂਸੀ, ਅਤੇ ਸਾਹ ਲੈਣ ਚ ਤਕਲੀਫ ਹੰੁਦੀ ਹੈ ਪਰੰਤੂ ਇਸ ਦੀ ਪੁਸ਼ਟੀ ਲਈ ਡਾਕਟਰੀ ਸਲਾਹ ਲੈਣੀ ਹੰੁਦੀ ਹੈ।
ਸ੍ਰੀ ਪਠਾਣੀਆਂ ਨੇ ਆਖਿਆ ਕਿ ਜਿਸ ਵਿਅਕਤੀ ਨੰੂ ਜੁਕਾਮ, ਖਾਂਸੀ ਜਾਂ ਬੁਖ਼ਾਰ ਹੈ ਤਾਂ ਉਸ ਤੋਂ ਘੱਟੋ ਘੱਟ ਇੱਕ ਦੋ ਗੱਜ ਦੀ ਦੂਰੀ ਬਣਾ ਕੇ ਰੱਖੋ, ਹੱਥ ਨਾ ਮਿਲਾਓ, ਗਲੇ ਨਾ ਮਿਲੋ। ਮਾਸਕ ਲਗਾਓ, ਪ੍ਰਭਾਵਿਤ ਵਿਅਕਤੀਆਂ ਤੋਂ ਦੂਰੀ ਬਣਾਈ ਰੱਖੋ ਅਤੇ ਭੀੜ ਭਾੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪਰਹੇਜ਼ ਕਰੋ। ਟੀਮ ਵੱਲੋਂ ਆਰਿਆ ਸਮਾਜ ਚੌਂਕ, ਮਹਿਣਾ ਚੌਂਕ, ਕੋਰਟ ਰੋਡ, ਸੰਤਪੁਰਾ ਰੋਡ, ਕਿਲਾ ਗੇਟ ਅਤੇ ਅਨੰਤ ਅਨਾਥ ਆਸ਼ਰਮ ਨਥਾਣਾ ਆਦਿ ਸਥਾਨਾਂ ਤੇ ਲੋਕਾਂ ਨੰੂ ਹੱਥ ਧੋਣ ਦੇ ਢੰਗ ਤਰੀਕੇ ਸਮਝਾਏ ਗਏ। ਇਸ ਤੋਂ ਇਲਾਵਾ ਮਿਸ਼ਨ ਫਤਿਹ ਤਹਿਤ ਸਰਕਾਰ ਵੱਲੋਂ ਭੇਜੇ ਗਏ ਬੈਜਿਜ ਅਤੇ ਪੰਫਲੇਟ ਵੀ ਨਾਗਰਿਕਾਂ ਨੰੂ ਵੰਡੇ ਗਏ। ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਫਤਹਿ ਮਿਸ਼ਨ ਤਹਿਤ ਲੋਕਾਂ ਨੰੂ ਸਿਹਤਮੰਦ ਰੱਖਣ ਲਈ ਆਈਟੀਸੀ ਕੰਪਨੀ ਵੱਲੋਂ ਜ਼ਿਲਾ ਪ੍ਰਸ਼ਾਸਣ ਨੰੂ ਭੇਂਟ ਕੀਤੀਆਂ ਦੁੱਧ ਦੀਆਂ ਬੋਤਲਾਂ ਐੱਨਜੀਓਜ਼ ਦੇ ਸਹਿਯੋਗ ਸ਼ਹਿਰ ਦੇ ਸਲਮ ਏਰੀਆਜ਼ ਅਤੇ ਹੋਰ ਥਾਵਾਂ ਤੇ ਵੰਡੀਆਂ ਗਈਆਂ ਹਨ। ਇਸ ਮੁਹਿੰਮ ਵਿੱਚ ਏਐੱਸਆਈ ਰਵੀ ਸ਼ਰਮਾ, ਏਐੱਸਆਈ ਸੰਜੀਵ ਕੁਮਾਰ, ਵਲੰਟੀਅਰ ਲੋਕੇਸ਼ ਗੋਇਲ, ਪਲਵ ਗੁਪਤਾ, ਬਿੱਟੂ ਸਹਿਯੋਗ ਕਰ ਰਹੇ ਹਨ।