ਕੋਵਿਡ ਵਿੱਚ ਡਿਉਟੀਆਂ ਦੇਣ ਵਾਲੇ ਮੈਡੀਕਲ ਅਫਸਰ (ਡੈਂਟਲ) ਨੁੰ ਵੰਡੇ ਪ੍ਰਸੰਸ਼ਾ ਸਰਟੀਫਿਕੇਟ
ਜਗਤਾਰ ਸਿੰਘ
- ਮੈਡੀਕਲ ਅਫਸਰ (ਡੈਂਟਲ) ਦੀ ਕੀਤੀ ਮੀਟਿੰਗ
ਪਟਿਆਲਾ 15 ਜੂਨ 2021 ਸਿਵਲ ਸਰਜਨ ਡਾ. ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਵਿੱਚ ਵੱਖ ਵੱਖ ਸਿਹਤ ਸਸੰਥਾਂਵਾ ਵਿੱਚ ਤਾਇਨਾਤ ਮੈਡੀਕਲ ਅਫਸਰ (ਡੈਂਟਲ) ਦੇ ਕੰਮਾ ਦੀ ਸਮੀਖਿਆ ਕਰਨ ਲਈ ਜਿਲਾ ਦੰਦ ਸਿਹਤ ਅਫਸਰ ਡਾ. ਸਤਬੀਰ ਕੌਰ ਵੱਲ਼ੋ ਮਹੀਨਾਵਾਰੀ ਮੀਟਿੰਗ ਕੀਤੀ ਗਈ ਗਈ।ਜਿਸ ਵਿੱਚ ਵੱਖ ਵੱਖ ਸਿਹਤ ਸੰਸਥਾਂਵਾ ਤੋਂ ਆਏ 20 ਦੇ ਕਰੀਬ ਮੈਡੀਕਲ ਅਫਸਰ ( ਡੈਂਟਲ) ਨੇ ਸ਼ਮੂਲੀਅਤ ਕੀਤੀ ।ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਸਤਿੰਦਰ ਸਿੰਘ ਵਿਸ਼ੇਸ਼ ਤੋਰ ਤੇਂ ਪੰਹੁਚੇੇ। ਮੀਟਿੰਗ ਦੋਰਾਣ ਮੈਡੀਕਲ ਅਫਸਰ (ਡੈਂਟਲ) ਵੱਲੋ ਕੀਤੇ ਜਾ ਰਹੇ ਕੰਮਾ ਬਾਰੇ ਜਾਣੁ ਕਰਵਾਉਂਦੀਆਂ ਜਿਲ੍ਹਾ ਦੰਦ ਸਿਹਤ ਅਫਸਰ ਡਾ ਸਤਬੀਰ ਕੌਰ ਨੇਂ ਕਿਹਾ ਕਿ ਮੈਡੀਕਲ ਅਫਸਰ (ਡੈਂਟਲ) ਵੱਲੋ ਓ.ਪੀ.ਡੀ.ਵਿੱਚ ਮਰੀਜਾਂ ਦੇ ਦੰਦਾ ਦੀ ਜਾਂਚ, ਇਲਾਜ ,ਦੰਦਾ ਦੀ ਦੇਖ ਭਾਲ ਕਰਨ ਬਾਰੇ ਜਾਗਰੂਕ ਕਰਨਾ, ਮਰੀਜਾਂ ਨੂੰ ਤੰਬਾਕੁ ਦੇ ਸੇਵਨ ਨਾਲ ਹੋਣ ਵਾਲੀਆਂ ਮੁੰਹ ਅਤੇ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਪਿਛਲੇ ਸਮੇਂ ਤੋਂ ਫੈਲੀ ਕੋਵਿਡ ਮਹਾਂਮਾਰੀ ਕਾਰਨ ਇਹਨਾਂ ਡਾਕਟਰਾ ਵੱਲੋ ਕੋਵਿਡ ਵਿੱਚ ਵੀ ਬਾਖੁਬੀ ਡਿਉਟੀ ਕੀਤੀ ਜਾ ਰਹੀ ਹੈ।
ਕੋਵਿਡ ਦੇ ਸਬੰਧ ਵਿੱਚ ਇਹਨਾਂ ਵੱਲੋਂ ਕੋਵਿਡ ਸੈਂਪਲਿੰਗ, ਵੈਕਸੀਨੇਸ਼ਨ ਅਤੇ ਫੀਲਡ ਵਿੱਚ ਕੋਵਿਡ ਕਾਰਣ ਹੋਈਆਂ ਮੌਤਾਂ ਦੀ ਮੈਨੇਜਮੈਂਟ ਵਿੱਚ ਵੀ ਬਾਖੁਬੀ ਡਿਉਟੀ ਨਿਭਾਈ ਜਾ ਰਹੀ ਹੈ।ਮਹੀਨਾ ਮਈ ਦੋਰਾਣ ਇਹਨਾਂ ਡਾਕਟਰਾਂ ਵੱਲੋਂ 12701 ਦੇ ਕਰੀਬ ਕੋਵਿਡ ਸੈਂਪਲ ਲਏ ਗਏ ਹਨ।ਕਈ ਸਿਹਤ ਸੰਸ਼ਥਾਂਵਾ ਵਿੱਚ ਮੈਡੀਕਲ ਅਫਸਰ (ਡੈਂਟਲ) ਨੁੰ ਕੋਵਿਡ ਸੈਪਲਿੰਗ, ਬਾਇਓ ਮੈਡੀਕਲ ਵੈਸਟ,ਕਾਇਆਕਲਪ ਪ੍ਰੋਗਰਾਮ ਵਿੱਚ ਨੋਡਲ ਅਫਸਰ ਵੀ ਲਗਾਏ ਗਏ ਹਨ।ਉਹਨਾਂ ਦਸਿਆਂ ਕਿ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਤਾਇਨਾਤ ਡਾਕਟਰਾਂ ਵੱਲੋ ਜਿਹਨਾਂ ਮਰੀਜਾ ਨੁੰ ਸਰਕਾਰੀ ਡੈਂਟਲ ਹਸਪਤਾਲ ਵਲੋਂ ਦੰਦਾ ਦੇ ਇਲਾਜ ਲਈ ਪੀ.ਜੀ.ਆਈ ਰੈਫਰ ਕੀਤਾ ਸੀ,ਉਹਨਾਂ ਦੇ ਦੰਦਾ ਦੀ ਸਫਲਤਾਪੁਰਵਕ ਸਰਜਰੀ ਕੀਤੀ ਹੈ ਜੋ ਕਿ ਸ਼ਲਾਘਾਯੋਗ ਹੈ।
ਮਾਤਾ ਖੁਸਲਿਆ ਹਸਪਤਲਾ ਵਿਖੇ ਬਣਾਏ ਤੰਬਾਕੁ ਸੇਨਸੇਸ਼ਨਲ ਸੈਲ ਵਿੱਚ ਤੰਬਾਕੁ ਦਾ ਨਸ਼ਾ ਛੱਡਣ ਲਈ ਆ ਰਹੇ ਮਰੀਜਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਦਾ ਤੰਬਾਕੂ ਦੇ ਸੇਵਨ ਨੁੰ ਛੁਡਵਾਇਆ ਜਾ ਰਿਹਾ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਵੱਲੋ ਇਹਨਾਂ ਮੈਡੀਕਲ ਅਫਸਰਾਂ (ਡੈਂਟਲ) ਦੇ ਕੰਮਾ ਦੀ ਪ੍ਰਸੰਸ਼ਾ ਕਰਨ ਦੇ ਨਾਲ ਇਹਨਾਂ ਵੱਲੋ ਕੋਵਿਡ ਮਹਾਂਮਾਰੀ ਦੋਰਾਣ ਡਿਉਟੀ ਕਰਨ ਬਦਲੇ ਪ੍ਰਸੰਸ਼ਾਂ ਸਰਟੀਫਿਕੇਟ ਵੀ ਦਿੱਤੇ ਗਏ।ਇਸ ਮੋਕੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਹਾਜਰ ਸਨ।