ਅਸ਼ੋਕ ਵਰਮਾ
ਸ਼੍ਰੀ ਮੁਕਤਸਰ ਸਾਹਿਬ, 16 ਮਈ 2020 - ਕੋਰੋਨਾ ਪਾਜ਼ੀਟਿਵ ਮਰੀਜਾਂ ਨੂੰ ਠੀਕ ਹੋਣ ਉਪਰੰਤ ਕੋਵਿਡ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 6 ਮਰੀਜ਼ ਪਹਿਲਾਂ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਅੱਜ 36 ਹੋਰ ਮਰੀਜਾਂ ਨੂੰ ਛੁੱਟੀ ਦਿੱਤੀ ਗਈ ਹੈ।
ਹੁਣ ਤੱਕ 42 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ ਅਤੇ 23 ਮਰੀਜ਼ ਹੋਰ ਕੋਵਿਡ ਹਸਪਤਾਲ ਵਿੱਚ ਦਾਖਿਲ ਹਨ, ਜਿਨਾਂ ਦੀ ਸਿਹਤ ਬਿਲਕੁਲ ਠੀਕ ਹੈ, ਇਹ ਮਰੀਜ ਵੀ ਠੀਕ ਹੋਣ ਉਪਰੰਤ ਉਹਨਾਂ ਨੂੰ ਆਪਣੇ ਘਰਾਂ ਵਿੱਚ ਭੇਜ਼ ਦਿੱਤਾ ਜਾਵੇਗਾ।
ਸਿਵਿਲ ਸਰਜਨ ਨੇ ਦੱਸਿਆਂ ਕਿ ਪਿਛਲੇ ਕਈ ਦਿਨਾਂ ਤੋਂ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਈ ਨਵਾਂ ਮਰੀਜ਼ ਪਾਜ਼ੈਟਿਵ ਨਹੀਂ ਆਇਆ ਹੈ, ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਕੋਈ ਮਰੀਜ਼ ਪਾਜ਼ੇਟਿਵ ਨਾ ਆਇਆ ਤਾਂ ਜਿਲਾ ਸ੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਜਾਵੇਗਾ। ਉਹਨਾਂ ਕੋਵਿਡ ਸਬੰਧੀ ਅਪਡੇਟ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਲਏ ਗਏ ਸੈਂਪਲਾਂ ਵਿੱਚ ਅੱਜ 67 ਕੋਵਿਡ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਅਤੇ 154 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਅੱਜ ਜਿਲੇ ਦੇ ਵੱਖ ਵੱਖ ਫਲੂ ਕਾਰਨਰਾਂ ਵਿੱਚ 54 ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਅੱਜ ਤੱਕ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ 1558 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਪਾਜ਼ੇਟਿਵ ਆਏ ਵਿਅਕਤੀ ਜ਼ੋ ਕਿ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ, ਨੂੰ ਹਸਪਤਾਲ ਵਿੱਚੋਂ ਡਿਸਚਾਰਜ ਕਰਨ ਸਬੰਧੀ ਨਵੀਂ ਨੀਤੀ ਬਣਾਈ ਗਈ ਹੈ ਜਿਸ ਤਹਿਤ ਹੁਣ ਕੋਈ ਵੀ ਪਾਜੈਟਿਵ ਮਰੀਜ਼ ਜਿਸ ਵਿੱਚ ਬਹੁਤ ਘੱਟ ਲੱਛਣ ਹਨ, ਨੂੰ ਹਸਪਤਾਲ ਵਿੱਚ ਠਹਿਰਾਵ ਦੇ ਦਸ ਦਿਨਾਂ ਉਪਰੰਤ ਜੇਕਰ ਕੋਈ ਵੀ ਬੁਖਾਰ, ਜੁਕਾਮ, ਖਾਂਸੀ ਦਾ ਲੱਛਣ ਨਹੀਂ ਪਾਇਆ ਗਿਆ ਤਾਂ ਉਸ ਨੁੰ ਬਿਨਾਂ ਕੋਵਿਡ ਜਾਂਚ ਤੋਂ ਵੀ ਹਸਪਤਾਲ ਵਿੱਚੋਂ ਡਿਸਚਾਰਜ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਨੂੰ ਘਰ ਵਿੱਚ ਹੀ ਸ਼ਰਤਾਂ ਅਨੁਸਾਰ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ।
ਡਾ ਸ਼ਤੀਸ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਕੋਵਿਡ ਹਸਪਤਾਲ ਨੇ ਹਦਾਇਤ ਕੀਤੀ ਕਿ ਸਮੇਂ ਸਮੇਂ ਤੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਉਹ ਪਾਲਣਾ ਕਰਨ ਤਾਂ ਕਿ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਭੀੜ ਵਾਲੀ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਮਾਸਕ ਪਾਉਣਾ ਲਾਜ਼ਮੀ ਬਨਾਇਆ ਜਾਵੇ, ਸੰਤੁਲਿਤ ਭੋਜਨ ਖਾਧਾ ਜਾਵੇ, ਵਾਰ ਵਾਰ ਹੱਥ ਧੋਤੇ ਜਾਣ।
ਡਿਸਚਾਰਜ ਕੀਤੇ ਮਰੀਜਾਂ ਨੇ ਹਸਪਤਾਲ ਦੇ ਸਟਾਫ਼ ਅਤੇ ਸਰਕਾਰ ਦੀ ਭਰਪੂਰ ਪ੍ਰਸੰਸਾ ਕੀਤੀ ਕਿ ਉਹਨਾਂ ਨੂੰ ਇਲਾਜ ਦੌਰਾਨ ਵਧੀਆ ਖਾਣਾ ਦਾ ਪ੍ਰਬੰਧ ਕੀਤਾ ਗਿਆ ਅਤੇ ਬਾਕੀ ਦਾਖਿਲ ਮਰੀਜਾਂ ਦੇ ਜਲਦੀ ਠੀਕ ਹੋਣ ਸਬੰਧੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਇਸ ਸਮੇਂ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਕੋਰੋਨਾ ਵਧੀਆ ਖੁਰਾਕ ਅਤੇ ਦਿ੍ਰੜ ਮਾਨਸਿਕ ਸ਼ਕਤੀ ਨਾਲ ਇਸ ਬਿਮਾਰੀ ਤੇ ਜਲਦੀ ਜਿੱਤ ਪਾਈ ਜਾ ਸਕਦੀ ਹੈ। ਡਾ ਬੰਦਨਾ ਬਾਂਸਲ, ਡਾ ਰਾਹੁਲ ਕੌਸ਼ਿਕ, ਡਾ ਭਾਰਤ ਭੂਸਨ, ਗੁਰਚਰਨ ਸਿੰਘ, ਗੁਰਤੇਜ਼ ਸਿੰਘ, ਸੁਖਮੰਦਰ ਸਿੰਘ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।