ਗੁਰਦਾਸਪੁਰ, 30 ਮਾਰਚ 2020 - ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਨਾ ਵਾਇਰਸ ਦੇ ਬਚਾਅ ਲਈ ਜਿਲੇ ਅੰਦਰ ਕਰਫਿਊ ਲਗਾਇਆ ਹੈ ਪਰ ਮਾਣਯੋਗ ਐਡੀਸ਼ਨਲ ਮੁੱਖ ਸਕੱਤਰ, ਗ੍ਰਹਿ ਵਿਭਾਹ ਅਤੇ ਨਿਆਂ, ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਲੋਕਾਂ ਤੱਕ ਜਰੂਰੀ ਵਸਤਾਂ/ਸੇਵਾਵਣ ਦੀ ਸਪਲਾਈ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਤਹਿਤ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਢੁੱਕਵੀਂ ਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਚੂਨ, ਥੋਕ, ਮੰਡੀ ਵੇਅਰਹਾਊਸ ਤੇ ਨਿਰਮਾਣ ਆਦਿ ਨੂੰ ਸਿਰਫ ਹੋਮ ਡਲਵਿਰੀ ਲਈ ਖੋਲਿ•ਆ ਜਾਵੇਗਾ। ਇਸੇ ਤਰ•ਾਂ ਤਾਜ਼ਾ ਭੋਜਨ, ਫਲ ਤੇ ਸਬਜ਼ੀਆਂ, ਆਂਡੇ, ਪੋਲਟਰੀ, ਮੀਟ ਆਦਿ ਸਮੇਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਸਪਲਾਈ ਖਾਣ-ਪੀਣ ਵਾਲੀ ਦੁਕਾਨਾਂ, ਬੇਕਰੀ, ਭੋਜਨ ਤਿਆਰ ਕਰਨ, ਜਨਰਲ ਸਟੋਰ, ਕਰਿਆਨਾ, ਪੰਸਾਰੀ ਆਦਿ, ਈ-ਕਾਮਰਸ, ਡਿਜੀਟਲ ਡਲਿਵਰੀ, ਹੋਮ ਡਲਿਵਰੀ ਆਦਿ, ਐਲ.ਪੀ.ਜੀ. ਕੋਲਾ, ਬਾਲਣ ਅਤੇ ਹੋਰ ਤੇਲ ਦੀ ਸਪਲਾਈ ਨੂੰ ਲੋਕਾਂ ਲਈ ਬਿਨਾਂ ਕਿਸੇ ਦਿੱਕਤ ਤੋਂ ਯਕੀਨੀ ਬਣਾਇਆ ਜਾਵੇਗਾ। ਵਿਸਥਾਰਤ ਨਿਰਦੇਸ਼ਾਂ ਅਨੁਸਾਰ ਦਵਾਈਆਂ ਦੀਆਂ ਪਰਚੂਨ, ਥੋਕ, ਗੁਦਾਮ, ਉਤਪਾਦਨ ਆਦਿ ਦੀਆਂ ਸੰਸਥਾਵਾਂ ਦੇ ਨਾਲ ਨਾਲ ਕੈਮਿਸਟ, ਡਾਕਟਰ, ਹਸਪਤਾਲ (ਓ.ਪੀ.ਡੀਜ ਸਮੇਤ), ਨਸਾ ਛੁਡਾਊ ਕੇਂਦਰ, ਮੁੜ ਵਸੇਬਾ ਕੇਂਦਰ, ਨਰਸਿੰਗ ਹੋਮ, ਆਯੁਸ਼ ਪ੍ਰੈਕਟੀਸ਼ਨਰ, ਡਾਇਗਨੌਸਟਿਕ ਲੈਬਾਰਟਰੀਆਂ ਆਦਿ ਖੁੱਲ੍ਹੀਆਂ ਰਹਿਣਗੀਆਂ।
ਇਸ ਤੋਂ ਇਲਾਵਾ ਪਸ਼ੂ ਫੀਡ, ਪੋਲਟਰੀ ਫੀਡ, ਵੈਟਰਨਰੀ ਦਵਾਈਆਂ, ਪਸ਼ੂ ਹਸਪਤਾਲ, ਦੁੱਧ ਦੇ ਪਲਾਂਟ ਆਦਿ ਕਾਰਜਸ਼ੀਲ ਰਹਿਣਗੇ। ਇਸੇ ਤਰ•ਾਂ ਕੋਵਿਡ-19 ਦੀਆਂ ਪਾਬੰਦੀਆਂ ਦੇ ਤਹਿਤ ਬੀਜ, ਕੀਟਨਾਸ਼ਕਾਂ, ਕੀੜੇਮਾਰ ਦਵਾਈਆਂ, ਖਾਦਾਂ, ਖੇਤੀਬਾੜੀ ਸਪਲਾਈ, ਖੇਤੀਬਾੜੀ ਉਪਕਰਣਾਂ, ਕੰਬਾਇਨਾਂ ਆਦਿ ਵੀ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਬੈਂਕਾਂ, ਏ.ਟੀ.ਐਮ., ਕੈਸ਼ ਵੈਨਾਂ, ਨਕਦ ਸਪੁਰਦਗੀ, ਮਾਲਕਾਂ ਦੁਆਰਾ ਮਜ਼ਦੂਰਾਂ ਨੂੰ ਦਿਹਾੜੀ ਦੀ ਅਦਾਇਗੀ ਵਿਚ ਵਿਘਨ ਨਹੀਂ ਪਾਇਆ ਜਾਵੇਗਾ ਅਤੇ ਦਿਸ਼ਾ ਨਿਰਦੇਸਾਂ ਅਨੁਸਾਰ ਪੈਕਿੰਗ, ਪੈਕਿੰਗ ਸਮੱਗਰੀ, ਪਲਾਸਟਿਕ ਬੈਗਾਂ ਆਦਿ ਦੀ ਸਪਲਾਈ ਵੀ ਜਾਰੀ ਰਹੇਗੀ। ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਉਪਲਬਧ ਕਰਵਾਈ ਜਾਵੇਗੀ ਅਤੇ ਪੈਟਰੋਲ ਪੰਪ ਵੀ ਖੁੱਲ੍ਹੁੇ ਰਹਿਣਗੇ। ਸਮੁੱਚੇ ਪੰਜਾਬ ਅਤੇ ਹੋਰ ਰਾਜਾਂ ਵਿਚ ਮਾਲ ਦੀ ਨਿਰੰਤਰ ਆਵਾਜਾਈ ਨੂੰ ਯਕੀਨੀ ਬਣਾਉਣ, ਸਾਰੇ ਵੇਅਰਹਾਊਸਜ਼, ਗੋਦਾਮਾਂ, ਕੋਲਡ ਸਟੋਰਾਂ, ਕੰਟਰੋਲਡ ਵਾਤਾਵਰਣ ਸਟੋਰਾਂ ਅਤੇ ਟਰੱਕਾਂ, ਟੈਂਪੂਆਂ ਸਮੇਤ ਸਮਾਨ ਦੀਆਂ ਸਾਰੀਆਂ ਗੱਡੀਆਂ ਨੂੰ ਹਰ ਸਮੇਂ ਚਲਾਉਣ ਦੀ ਆਗਿਆ ਹੋਵੇਗੀ।
ਉਨਾਂ ਦੱਸਿਆ ਕਿ ਭਾਵੇਂ ਇਨ੍ਹਾਂ ਸਾਰੇ ਅਦਾਰਿਆਂ ਜਿਨ੍ਹਾਂ ਨੂੰ ਖੁੱਲ੍ਹੇ/ਕਾਰਜਸ਼ੀਲ ਰਹਿਣ ਦੀ ਆਗਿਆ ਹੋਵੇਗੀ ਪਰ ਇਹ ਸਭ ਅਦਾਰੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਸਮਾਜਿਕ ਵਿੱਥ ਸਮੇਤ ਸਾਰੇ ਇਹਤਿਹਾਤ ਤੇ ਸਾਵਧਾਨੀ ਉਪਾਵਾਂ ਦੇ ਸੰਬੰਧ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਜਾਰੀ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨਗੇ।
ਉਨਾਂ ਦੱਸਿਆ ਕਿ ਸਮੂਹ ਸਬ ਡਵੀਜ਼ਨਲ ਮੈਜਿਸਟਰੇਟ, ਸਪੈਸ਼ਲ ਕਾਰਜਕਾਰੀ ਮੈਜਿਸਟਰੇਟ-ਕਮ- ਕਰੋਵਾ ਵਿਜੀਲੈਂਸ ਅਫਸਰ ਨੂੰ ਹਦਾਇਤਾਂ ਜਾਰੀ ਕਰਨਗੇ ਕਿ ਉਪਰੋਰਤ ਦੇ ਮੱਦੇਨਜਰ ਅਚਨਚੇਤ ਚੈਕਿੰਗ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸੇ ਤਰਾਂ ਐਸ.ਐਸ.ਪੀ ਗੁਰਦਾਸਪੁਰ ਅਤੇ ਬਟਾਲਾ ਸਪੈਸ਼ਲ ਅਧਿਕਾਰੀਆਂ ਦੀ ਡਿਊਟੀ ਲਗਾ ਕਿ ਯਕੀਨੀ ਬਣਾਉਣਗੇ ਕਿ ਕਰਫਿਊ ਦੋਰਾਨ ਦਿੱਤੀ ਉਪਰੋਕਤ ਛੋਟ ਦੋਰਾਨ ਕਰੋਨਾ ਵਾਇਰਸ ਦੇ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।