ਪਰਵਿੰਦਰ ਸਿੰਘ ਕੰਧਾਰੀ
- ਫਰੀਦਕੋਟ ਜ਼ਿਲ੍ਹਾ ਨਿਵਾਸੀਆਂ ਨੂੰ ਅਜੇ ਵੀ ਕੋਰੋਨਾ ਤੋਂ ਸਾਵਧਾਨ ਰਹਿਣ ਦੀ ਲੋੜ੍ਹ
ਫਰੀਦਕੋਟ, 25 ਅਪਰੈਲ 2020 - ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਨੋਵਲ ਕੋਰੋਨਾ ਵਾਇਰਸ ਦੀ ਚੇਨ ਤੋੜਨ,ਇਸ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਸੂਬੇ ਭਰ'ਚ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਕੋਵਿਡ-19 ਦੇ ਪਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਵੱਖ ਅਧਿਕਾਰੀ-ਕਰਮਚਾਰੀ ਅਤੇ ਆਰ.ਆਰ.ਟੀ ਟੀਮਾਂ ਕੰਮ ਕਰ ਰਹੀਆਂ ਹਨ।
ਸਰਕਾਰ ਦੇ ਹੁਕਮਾਂ ਮੁਤਾਬਕ ਸਿਹਤ ਵਿਭਾਗ ਨੇ ਸਮੂਹ ਜ਼ਿਲ੍ਹਾ ਫਰੀਦਕੋਟ ਦੇ ਨਿਵਾਸੀਆਂ ਨੂੰ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਜੇ ਸਾਵਧਾਨੀਆਂ ਅਤੇ ਹਦਾਇਤਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਇਹ ਭਿਆਨਕ ਬਿਮਾਰੀ ਕਿਸੇ ਵੀ ਸਮੇਂ ਦੁਬਾਰਾ ਦਸਤਕ ਦੇ ਸਕਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਆਏ ਦੋਂਨਾਂ ਕੇਸਾ ਦੀ 14 ਦਿਨਾਂ ਬਾਅਦ ਲਏ ਸੈਂਪਲਾਂ ਦੀ ਰਿਪੋਰਟ ਹੁਣ ਵੀ ਪਾਜ਼ੇਟਿਵ ਹੀ ਆਈ ਹੈ ,ਇਸ ਲਈ ਸ਼ਹਿਰ ਦੇ ਕੋਵਿਡ-19 ਤਹਿਤ ਕਲਸਟਰ ਜ਼ੋਨ ਐਲਾਨੇ ਗਏ ਖੇਤਰ ਦੇ ਰਿਹਾਇਸ਼ੀ ਅਜੇ ਸਬਰ ਰੱਖਣ ਅਜੇ ਇਸ ਖੇਤਰ ਨੂੰ ਖੋਲਣਾ ਠੀਕ ਨਹੀ ਹੋਵੇਗਾ।ਉਨ੍ਹਾਂ ਜ਼ਿਲ੍ਹੇ ਦੇ ਮੈਡੀਕਲ ਸਟੋਰ-ਦਵਾਈ ਵਿਕ੍ਰੇਤਾਵਾਂ ਨੂੰ ਜ਼ੁਕਾਮ,ਖੰਘ ਅਤੇ ਫਲੂ ਦੀ ਦਵਾਈ ਸਪਲਾਈ ਕਰਨ ਸਬੰਧੀ ਰਿਕਾਰਡ ਰੱਖਣ ਤੇ ਸਿਹਤ ਵਿਭਾਗ ਨੂੰ ਭੇਜਣ ਦੀ ਹਦਾਇਤ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਨਵੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਸੈਂਪਲ ਰੀਅਲ ਟਾਈਮ ਪੋਲੀਮੇਰੇਜ਼ ਚੇਨ ਪ੍ਰਤੀਕਿਰਿਆ ਢੰਗ ਨਾਲ ਲਏ ਜਾ ਰਹੇ ਹਨ।ਮਰੀਜ਼ਾਂ ਦੇ ਸੈਂਪਲ ਹੁਣ ਜ਼ਿਲ੍ਹੇ ਵਿਚ ਸਥਾਪਿਤ ਫਲੂ ਕਾਰਨਰ ਅਤੇ ਕਲਸਟਰ ਜਾਨ ਐਲਾਨੇ ਗਏ ਖੇਤਰ ਦੇ ਰਿਹਾਇਸ਼ੀ ਆਮ ਵਿਅਕਤੀਆਂ ਦੇ ਲਏ ਜਾ ਰਹੇ ਹਨ ਜਿੰਨਾਂ ਵਿੱਚ ਜ਼ੁਕਾਮ,ਖੰਘ,ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਵਰਗੇ ਲੱਛਣ ਨਜ਼ਰ ਆਉਂਦੇ ਹਨ ਦਾ ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਸੈਂਪਲਿੰਗ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਜਾਂ ਡਰਨ ਦੀ ਲੋੜ ਨਹੀ ਹੈ।ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰੋ,ਘਰ ਰਹੋ ਸੁਰੱਖਿਅਤ ਰਹੋ।