← ਪਿਛੇ ਪਰਤੋ
ਫਿਰੋਜ਼ਪੁਰ, 30 ਅਪ੍ਰੈਲ 2020 : ਕੋਰੋਨਾ ਵਾਇਰਸ ਕੋਵਿਡ 19 ਬਿਮਾਰੀ ਜੋ ਕਿ ਲਗਾਤਾਰ ਪੰਜਾਬ ਵਿਚ ਅਪਾਣੇ ਪੈਰ ਪਸਾਰ ਰਹੀ ਹੈ। ਸਾਰਾ ਪ੍ਰਸ਼ਾਸਨ, ਸਿਹਤ ਵਿਭਾਗ ਦੇ ਕਰਮਚਾਰੀ ਆਪਣੀਂ ਡਿਊਟੀ ਬਹੁਤ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਦਿਨ ਰਾਤ ਕਰ ਰਹੇ ਹਨ ਤਾਂ ਜੋ ਇਸ ਮਹਾਂਮਾਰੀ ਤੋਂ ਨਿਜਾਤ ਪਾਈ ਜਾ ਸਕੇ। ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਮਿਊਨਿਟੀ ਹੈੱਲਥ ਸੈਂਟਰਾਂ ਤੇ ਐੱਨਐੱਚਐੱਮ ਅਧੀਨ ਕੰਮਿਊਨਿਟੀ ਹੈੱਲਥ ਅਫਸਰਾਂ ਦੀ ਕੀਤੀ ਨਿਯੁਕਤੀ ਇਕ ਸ਼ਲਾਘਾਯੋਗ ਕਦਮ ਹੈ ਅਤੇ ਇਹ ਕੰਮਿਊਨਿਟੀ ਹੈੱਲਥ ਅਫਸਰ ਹੁਣ ਇਸ ਆਫਤਾਂ ਦੀ ਘੜ੍ਹੀ ਭਾਵ ਕੋਰੋਨਾ ਬਿਮਾਰੀ ਵਿਚ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਜੋ ਕਿ ਇਸ ਮਹਾਂਮਾਰੀ ਦੇ ਦੌਰਾਨ ਡਟ ਕੇ ਆਪਣੇ ਸਿਹਤ ਵਿਭਾਗ ਦੇ ਬਾਕੀ ਸਟਾਫ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਫਰਜ ਨਿਭਾ ਰਹੇ ਹਨ ਅਤੇ ਕਿਸੇ ਵੀ ਜਿੰਮੇਵਾਰੀ ਤੋਂ ਪਿਛਾਂਹ ਨਹੀਂ ਹੱਟ ਰਹੇ। ਕਮਿਊਨਿਟੀ ਹੈੱਲਥ ਅਫਸਰ ਇਸ ਮਹਾਂਮਾਰੀ ਦੇ ਚੱਲਦਿਆਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਬਿਨਾ ਕਿਸੇ ਲਾਲਚ ਤੋਂ ਨਿਭਾ ਰਹੇ ਹਨ। ਹਰਜਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਸਾਰੇ ਕੰਮਿਊਨਿਟੀ ਹੈੱਲਥ ਅਫਸਰਾਂ ਵੱਲੋਂ ਲੋਕਾਂ ਦਾ ਨਿਰੰਤਰ ਚੈੱਕਐਪ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਮੁਹੱਇਆ ਕਰਵਾਈਆਂ ਜਾ ਰਹੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸੁਮਿਤ ਕੁਮਾਰ, ਮੁਕੇਸ਼ ਕੁਮਾਰ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।
Total Responses : 267