ਖਰੜ, 15 ਮਈ 2020 - ਮੱਧ ਪ੍ਰਦੇਸ ਅਤੇ ਬਿਹਾਰ ਨੂੰ ਖਰੜ ਪ੍ਰਸ਼ਾਸ਼ਨ ਵਲੋਂ ਯਾਤਰੀ ਰਵਾਨਾ ਕੀਤੇ ਗਏ। ਪ੍ਰਸ਼ਾਸਨ ਖਰੜ ਵਲੋਂ ਨੋਡਲ ਅਫਸਰ ਪੁਨੀਤ ਬਾਂਸਲ ਨੇ ਦੱਸਿਆ ਕਿ ਯਾਤਰੀਆਂ ਨੂੰ ਰਵਾਨਾ ਕਰਨ ਸਮੇਂ ਐਸ.ਡੀ.ਐਮ.ਖਰੜ ਹਿਮਾਸੂੰ ਜੈਨ ਆਈ.ਏ.ਐਸ.ਨੇ ਵੀ ਵਿਸ਼ੇਸ ਤੌਰ 'ਤੇ ਜਾਇਜ਼ਾ ਲਿਆ। ਨੋਡਲ ਅਫਸਰ ਨੇ ਅੱਗੇ ਦਸਿਆ ਕਿ ਅੱਜ ਜੋ ਯਾਤਰੀ ਰਵਾਨਾ ਕੀਤੇ ਗਏ ਹਨ ਉਨ੍ਹਾਂ ਵਿਚ ਜਿਆਦਾਤਰ ਪ੍ਰਵਾਸੀ ਮਜ਼ਦੂਰ ਸਨ ਉਨ੍ਹਾਂ ਦਾ ਡੇਰਾ ਰਾਧਾ ਸੁਆਮੀ ਛੱਜੂਮਾਜਰਾ ਰੋਡ ਖਰੜ ਵਿਖੇ ਮੈਡੀਕਲ ਸਕਰੀਨਿੰਗ ਸਿਵਲ ਹਸਪਤਾਲ ਖਰੜ ਦੀ ਡਾ. ਬਲਵਿੰਦਰ ਕੌਰ, ਗਗਨਦੀਪ ਕੌਰ,ਦਵਿੰਦਰ ਕੌਰ, ਨਵਦੀਪ ਕੌਰ ਦੀ ਅਗਵਾਈ ਵਾਲੀ ਟੀਮ ਵਲੋਂ ਚੈਕਅੱਪ ਕੀਤਾ ਗਿਆ।
ਸਾਰੇ ਯਾਤਰੀਆਂ ਨੂੰ ਬਰੇਕਫਾਸਟ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਬਿਹਾਰ ਸਥਿਤ ਬੇਤੀਆਂ ਨੂੰ ਜਾਣ ਵਾਲੀ ਰੇਲ ਗੱਡੀ ਰਾਹੀਂ 273 ਅਤੇ ਮੱਧ ਪ੍ਰਦੇਸ ਨੂੰ ਜਾਣ ਵਾਲੀ ਰੇਲ ਗੱਡੀ ਵਿਚ 140 ਯਾਤਰੀ ਸਬ ਡਵੀਜ਼ਨ ਖਰੜ ਵਲੋਂ ਭੇਜੇ ਗਏ ਹਨ। ਇਸ ਮੌਕੇ ਪ੍ਰਬੰਧਾਂ ਦੇ ਨੋਡਲ ਅਫਸਰ ਵਰੂਣ ਭਾਰਤ, ਰਣਵਿੰਦਰ ਸਿੰਘ,ਪਿਆਰਾ ਸਿੰਘ, ਲਾਇਨਜ਼ ਕਲੱਬ ਖਰੜ ਸਿਟੀ ਦੇ ਗੁਰਮੁੱਖ ਸਿੰਘ ਮਾਨ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।