ਮੁੱਖ ਮੰਤਰੀ ਨੇ # ਆਸਕ ਕੈਪਟਨ ਉੱਤੇ ਚੰਡੀਗੜ੍ਹ ਨਿਵਾਸੀ ਦੇ ਇਕ ਸਵਾਲ ਦਾ ਜਵਾਬ ਦਿੱਤਾ
ਐਸ ਏ ਐਸ ਨਗਰ, 04 ਜੁਲਾਈ 2020: ਆਪਣੇ 9ਵੇਂ ਹਫਤਾਵਾਰੀ # ਆਸਕ ਕੈਪਟਨ ਲਾਈਵ ਫੇਸਬੁੱਕ ਸੈਸ਼ਨ ਵਿੱਚ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਅਮਿਤ ਸਹਾਰਨ ਵੱਲੋਂ ਖਰੜ ਫਲਾਈਓਵਰ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪ੍ਰੋਜੈਕਟ ਦਾ ਕੰਮ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਰੁਕ ਗਿਆ ਸੀ ਪਰ ਹੁਣ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਅਤੇ ਜਲਦ ਹੀ ਮੁਕੰਮਲ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸੂਬੇ ਦੇ ਲੋਕਾਂ ਨਾਲ ਵੱਖ ਵੱਖ ਵਿਸ਼ਿਆਂ ਬਾਰੇ ਉਹਨਾਂ ਦੇ ਵਿਚਾਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਲਈ ਲਾਈਵ ਗੱਲਬਾਤ ਸ਼ੁਰੂ ਕੀਤੀ ਹੈ।
ਅੱਜ ਦੀ ਗੱਲਬਾਤ ਦੌਰਾਨ, ਮੁੱਖ ਮੰਤਰੀ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਦਾਖਲਾ ਅਤੇ ਸਕੂਲ ਫੀਸ ਵਸੂਲਣ, ਡਾਕਟਰਾਂ ਦੀ ਭਰਤੀ ਮੁਹਿੰਮ ਲਈ ਕਮੇਟੀਆਂ ਅਤੇ ਆਈਲੈਟਸ ਸੈਂਟਰਾਂ ਖੋਲਣ ਲਈ ਕੌਮੀ ਆਫ਼ਤ ਪ੍ਰਬੰਧਨ ਐਕਟ ਦੀ ਪਾਲਣਾ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।