ਹਰਿੰਦਰ ਨਿੱਕਾ
ਸੰਗਰੂਰ, 1 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਅਗਲੇ ਫ਼ਸਲੀ ਸੀਜ਼ਨ ਦੌਰਾਨ ਖਾਦਾਂ ਦੀ ਕੋਈ ਕਮੀਂ ਨਹੀਂ ਆਉਣ ਦਿਤੀ ਜਾਵੇਗੀ ਅਤੇ ਖਾਦਾਂ ਦੀ ਸਪਲਾਈ ਨੂੰ ਵੀ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਜ਼ਿਲਾ ਮੈਸਿਟਰੇਟ ਵੱਲੋਂ ਇਸ ਕੰਮ ਲਈ ਬਣਾਈ ਗਈ ਕਮੇਟੀ ਨੂੰ ਖਾਦਾਂ ਦੀ ਕੋਆਪ੍ਰੇਟਿਵ ਸੁਸਾਇਟੀਆਂ ਤੱਕ ਢੋਆ-ਢੁਆਈ ਮੌਕੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲੋੜੀਂਦੇ ਹੁਕਮ ਜਾਰੀ ਕੀਤੇ ਗਏ ਹਨ।ਇਸ ਕਮੇਟੀ ਦੇ ਚੈਅਰਮੈਨ ਡਿਪਟੀ ਰਜਿਸਟਰਾਰ ਕੋ-ਆਪ੍ਰੇਟਿਵ ਸੁਸਾਇਟੀਜ਼ ਸੰਗਰੂਰ, ਕਨਵੀਨਰ ਦੇ ਤੌਰ ’ਤੇ ਜ਼ਿਲਾ ਮੈਨੇਜਰ ਮਾਰਕਫ਼ੈਡ ਸੰਗਰੂਰ ਤੇ ਜ਼ਿਲਾ ਮੈਨੇਜਰ ਇਫਕੋ ਸੰਗਰੂਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਤੇ ਸਬੰਧਤ ਬੀ.ਡੀ.ਪੀ.ਓ. ਇਸ ਕਮੇਟੀ ਦੇ ਮੈਂਬਰ ਹੋਣਗੇ।
ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਡੀ.ਡੀ.ਪੀ.ਓ. ਸੰਗਰੂਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਾਰੇ ਬੀ.ਡੀ.ਪੀ.ਓ., ਡਿਪਟੀ ਰਜਿਸਟਰਾਰ ਕੋ ਆਪ੍ਰੇਟਿਵ ਸੁਸਾਇਟੀਜ਼, ਸੰਗਰੂਰ ਨਾਲ ਤਾਲਮੇਲ ਕਰ ਕੇ ਮਨਰੇਗਾ ਮਜਦੂਰਾਂ ਰਾਹੀਂ ਖਾਦ ਦੀ ਢੋਆ-ਢੁਆਈ ਦਾ ਕੰਮ ਸੁਰੱਖਿਅਤ ਤਰੀਕੇ ਨਾਲ ਨੇਪਰੇ ਚੜਾਉਣਾ ਯਕੀਨੀ ਬਣਾਉਣ।ਉਨਾਂ ਹਦਾਇਤ ਕੀਤੀ ਕਿ ਬੀ.ਡੀ.ਪੀ.ਓ ਇਹ ਵੀ ਯਕੀਨੀ ਬਾਉਣਗੇ ਕਿ ਮਨਰੇਗਾ ਮਜ਼ਦੂਰ ਇਸ ਦੌਰਾਨ ਇੱਕ-ਦੂਸਰੇ ਤੋਂ ਢੱੁਕਵੀਂ ਦੂਰੀ ਦਾ ਧਿਆਨ ਰੱਖਣਗੇ ਅਤੇ ਮਾਸਕ, ਸੈਨੇਟਾਇਜ਼ਰ ਤੇ ਸਾਬਣ ਦੀ ਵਰਤੋਂ ਕਰਨਗੇ।