← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ, 25 ਮਈ 2020 - ਪੰਜਾਬ ਸਰਕਾਰ ਵੱਲੋਂ ਜਾਰੀ ਅਡਵਾਈਜਰੀ ਅਨੁਸਾਰ ਕੋਵਿਡ 19 ਕਰੋਨਾ ਵਾਇਰਸ ਦੇ ਮੱਦੇਨਜਰ ਸਪੋਰਟਸ ਕੰਪਲੈਕਸ (ਖੇਡ ਸਟੇਡੀਅਮ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮਾਂ ਦੀ ਵਰਤੋਂ ਕਰਨ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨਾਂ ਹਦਾਇਤਾਂ ਅਨੁਸਾਰ ਖੇਡ ਸਟੇਡੀਅਮ ਨੂੰ ਸਵੇਰੇ 07 ਵਜੇ ਤੋਂ ਸਵੇਰੇ 10 ਵਜੇ ਤੱਕ ਅਤੇ ਸ਼ਾਮ ਨੂੰ 04 ਵਜੇ ਤੋਂ ਸ਼ਾਮ 6.30 ਵਜੇ ਤੱਕ ਵਰਤਿਆ ਜਾ ਸਕਦਾ ਹੈ। ਜਿਲ੍ਹਾ ਖੇਡ ਅਫਸਰ ਆਪਣੇ ਅਧੀਨ ਆਉਂਦੇ ਕੋਚਸ ਨੂੰ ਆਉਣ ਵਾਲੇ ਖਿਡਾਰੀਆਂ ਵਿਚਕਾਰ 02 ਮੀਟਰ ਦੀ ਦੂਰੀ ਬਣਾਉਣੀ, ਮਾਸਕ ਦੀ ਵਰਤੋਂ, ਖਿਡਾਰੀਆਂ ਦੁਆਰਾ ਹੱਥਾ ਨੂੰ ਸਨਿਟਾਈਜ਼ ਕੀਤਾ ਚੈਕ ਕਰਨ ਲਈ ਲਗਾਉਣਗੇ।ਕਿਸੇ ਵੀ ਤਰ੍ਹਾਂ ਦੀ ਗਰੁੱਪ ਖੇਡ ਅਤੇ ਬਾਡੀ ਕੰਟੈਕਟ ਖੇਡ ਨਹੀਂ ਖੇਡੀ ਜਾਵੇਗੀ। ਸਟੇਡੀਅਮ ਦੇ ਮੇਨ ਗੇਟ ਤੇ ਥਰਮਲ ਸਕੈਨਰ ਅਤੇ ਸਨਿਟਾਈਜ਼ਰ ਲਗਾਇਆ ਜਾਵੇਗਾ। ਹਰ ਖਿਡਾਰੀ ਲਈ ਸਟੇਡੀਅਮ ਦੀ ਵਰਤੋਂ ਕਰਨ ਵੇਲੇ ਅਤੇ ਸਟੇਡੀਅਮ ਛੱਡਣ ਵੇਲੇ ਹੱਥ ਸਨਿਟਾਈਜ਼ ਕਰਨੇ ਜਰੂਰੀ ਹੋਵਣਗੇ। ਸਟੇਡੀਅਮ ਵਿੱਚ ਸਮੋਕਿੰਗ ਕਰਨੀ ਅਤੇ ਥੁੱਕਣਾ ਮਨਾ ਹੋਵੇਗਾ।ਇੰਡਵੀਜਿਉਲ ਖੇਡ ਵਿੱਚ ਖਿਡਾਰੀ ਆਪਣਾ ਖੇਡ ਸਮਾਨ ਦੂਜੇ ਖਿਡਾਰੀ ਨਾਲ ਸਾਂਝਾ ਨਹੀਂ ਕਰਨਗੇ।ਇਸ ਤੋਂ ਇਲਾਵਾ ਅਥਲੈਟਿਕਸ ਈਵੈਂਟ ਅਤੇ ਸਵੇਰ ਸ਼ਾਮ ਦੀ ਸੈਰ ਵੀ ਉਪਰੋਕਤ ਹਦਾਂਇਤਾਂ ਨਾਲ ਸ਼ਰੂ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਸਮੂਹ ਖਿਡਾਰੀਆਂ ਅਤੇ ਜਿਲ੍ਹਾ ਨਿਵਾਸੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਕਰੋਨਾ ਵਾਇਰਸ ਵਰਗੀ ਬਿਮਾਰੀ ਨੂੰ ਪੰਜਾਬ ਸਰਕਾਰ ਦੁਆਰਾ ਦਿੱਤੀਆ ਹਦਾਇਤਾਂ ਮੁਤਾਬਿਕ ਹਰਾਉਣਾ ਹੈ ਅਤੇ ਤੰਦਰੁਸਤ ਰਹਿਣਾ ਹੈ।
Total Responses : 267