ਐਸ ਏ ਐਸ ਨਗਰ, 25 ਜੂਨ 2020: ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋੋਂ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਅਵਾਰਡ ਦੇਣ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇਸ ਸਬੰਧੀ ਜਿਲੇ ਦੇ ਯੋੋਗ ਖਿਡਾਰੀ/ ਖਿਡਾਰਨਾਂ ਮਿਤੀ 10-07-2020 ਤੱਕ ਅਪਣੀਆਂ ਨਾਮਜ਼ਦਗੀਆਂ ਦਫਤਰ ਜਿਲਾ ਖੇਡ ਅਫਸਰ ਐਸ.ਏ.ਐਸ.ਨਗਰ ਮਾਰਫਤ ਬਹੁ-ਮੰਤਵੀ ਖੇਡ ਭਵਨ ਸੈਕਟਰ -78 ਮੋੋਹਾਲੀ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 09:00 ਵਜੇ ਤੋੋਂ ਸ਼ਾਮ 04:00 ਵਜੇ ਤੱਕ ਭੇਜ ਸਕਦੇ ਹਨ।
ਨਾਮਜਦਗੀ ਭੇਜਣ ਸਮੇਂ ਖਿਡਾਰੀ/ਖਿਡਾਰਨਾਂ ਆਪਣੇ ਪ੍ਰਾਪਤੀ ਸਰਟੀਫਿਕੇਟ ਨਾਲ ਲੈਕੇ ਆਉਣ। ਵਧੇਰੇ ਜਾਣਕਾਰੀ ਲਈ ਦਫਤਰ ਜਿਲਾ ਖੇਡ ਅਫਸਰ ਐਸ.ਏ.ਐਸ. ਨਗਰ ਦੇ ਫੋੋਨ ਨੰ: 8872953064 ਅਤੇ 9463147202 'ਤੇ ਸੰਪਰਕ ਕਰ ਸਕਦੇ ਹਨ।