ਖਰੜ, 7 ਮਈ 2020 - ਕੋਵਿਡ-19 (ਕੋਰੋਨਾ ਵਾਇਰਸ) ਇੱਕ ਮਹਾਮਾਰੀ ਵਾਂਗ ਜਿਥੇ ਦੁਨੀਆ ਭਰ ਵਿੱਚ ਆਪਣੇ ਪੈਰ ਵਿਸਥਾਰ ਰਹੀ ਹੈ ਇਸ ਮਹਾਮਾਰੀ ਤੋਂ ਗ੍ਰਸਤ ਮਰੀਜਾਂ ਦਾ ਦਿਨ ਪ੍ਰਤੀ ਦਿਨ ਦੁਨੀਆ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾ ਸਿਰਫ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਅੱਗੇ ਆ ਰਹੀਆਂ ਹਨ ਬਲਕਿ ਇਸ ਔਖੀ ਘੜੀ ਵਿੱਚ ਗਰੀਬ ਤੇ ਅਸਹਾਏ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਰਹੀਆਂ ਹਨ।
ਜਿਸ ਵਿੱਚ ਗਿੱਲਕੋ ਗਰੁੱਪ ਵੱਲੋਂ ਪਿਛਲੇ 43 ਦਿਨਾਂ ਤੋਂ ਤਿਆਰ ਰਾਸ਼ਨ ਦਾ ਲੰਗਰ ਚਲਾਉਣ ਦੇ ਨਾਲ ਨਾਲ ਸਮੇਂ ਸਮੇਂ ਤੇ ਮਾਸਕ ਤੇ ਸੈਨੀਟਾਈਜਰ ਦੀ ਵੰਡ ਕਰਕੇ ਲੋਕਾਂ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਉਸੇ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਗਿੱਲਕੋ ਗਰੁੱਪ ਦੇ ਸੀ.ਐਮ.ਡੀ ਰਾਣਾ ਰਣਜੀਤ ਸਿੰਘ ਗਿੱਲ ਵੱਲੋਂ ਖਰੜ ਡਵੀਜ਼ਨ ਵਿੱਚ ਇਸ ਕੋਰੋਨਾ ਮਹਾਮਾਰੀ ਦੌਰਾ ਕੰਮ ਕਰ ਰਹੇ ਸਰਕਾਰੀ ਡਾਕਟਰਾਂ ਤੇ ਹੋਰ ਸਰਕਾਰੀ ਮੁਲਾਜਮਾਂ ਲਈ ਐਸਡੀਐਮ ਖਰੜ ਹਿਮਾਸ਼ੂ ਜੈਨ ਜੀ ਨੂੰ 100 ਪੀ.ਪੀ ਕਿੱਟਾਂ ਤੇ ਸੈਨੀਟਾਈਜਰ ਭੇਂਟ ਕੀਤਾ ਗਿਆ।
ਗਿੱਲ ਵੱਲੋਂ ਸਮੂਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਗਿੱਲਕੋ ਗਰੁੱਪ ਦੇ ਜੀ.ਐਮ ਵਰਿੰਦਰ ਸਿੰਘ ਬਾਜਵਾ ਤੋਂ ਇਲਾਵਾ ਨੂਡਲ ਅਫਸਰ ਪੁਨੀਤ ਬੰਸਲ, ਡੀ.ਐਸ.ਪੀ ਪਾਲ ਸਿੰਘ, ਪਿਆਰਾ ਸਿੰਘ ਮਾਂਗਟ ਤੇ ਸੰਜੀਵ ਕੁਮਾਰ ਆਦਿ ਹਾਜਰ ਸਨ।