- ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਦਿਨ ਵਾਰ/ਰੁਟੇਸ਼ਨਵਾਈਜ਼ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਹਦਾਇਤਾਂ ਜਾਰੀ
ਗੁਰਦਾਸਪੁਰ, 6 ਮਈ 2020 - ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 24 ਅਪ੍ਰੈਲ 2020 ਨੂੰ ਲਾਕਡਾਊਨ ਦੋਰਾਨ ਦੁਕਾਨਾਂ ਖੋਲ੍ਹਣ ਵਿਚ ਦਿੱਤੀ ਰਾਹਤ ਅਤੇ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ ਦਿੱਤੀਆਂ ਗਾਈਡਲਾਈਨਜ਼ 3 ਮਈ ਨੂੰ ਜਾਰੀ ਕੀਤੀਆਂ ਗਈਆਂ ਸਨ ਤਹਿਤ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਅੱਜ 6 ਮਈ ਨੂੰ ਨਵੀਆਂ ਐਡਵਾਈਜਾਰੀਆਂ ਜਾਰੀ ਕੀਤੀਆਂ ਗਈਆਂ ਹਨ।
Punjab shops and commercial establishment act of ੧੯੫੮ 1ct ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ, ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲਜਾਂ ਤੋਂ ਇਲਾਵਾ ਰਿਹਾਇਸ਼ੀ ਅਤੇ ਮਾਰਕਿਟ ਕੰਪਲੈਕਸ ਵਿਚ ਸਾਰੀਆਂ ਦੁਕਾਨਾਂ, ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸ਼ਲਾਂ ਦੀ ਹੱਦਾਂ ਤੋਂ ਬਾਹਰਵਾਰ ਦੁਕਾਨਾਂ, 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ੍ਹ ਸਕਦੇ ਹਨ।
ਮਾਰਕਿਟ ਕੰਪਲੈਕਸ ਅਤੇ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਤੋਂ ਇਲਾਵਾ, Punjab shops and commercial establishment act of ੧੯੫੮ 1ct ਤਹਿਤ ਸਾਰੀਆਂ ਦੁਕਾਨਾਂ, ਜਿਸ ਵਿਚ neighbourhood shops and standalone shops ਸ਼ਾਮਿਲ ਹਨ ਅਤੇ ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸਲਾਂ ਦੀ ਹੱਦਾਂ ਦੇ ਅੰਦਰ ਰਿਹਾਇਸ਼ੀ ਕੰਪਲੈਕਸ ਵਿਚਲੀਆਂ ਦੁਕਾਨਾਂ 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ੍ਹ ਸਕਦੇ ਹਨ।
ਕੱਲ੍ਹ ਵੀਰਵਾਰ ਮਿਤੀ 07-05-2020 ਤੋਂ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ੍ਹਣਗੀਆਂ।
ਹਫਤੇ ਦੇ ਸਾਰੇ ਦਿਨ, 24 ਘੰਟੇ ਸਰਕਾਰੀ ਤੇ ਪ੍ਰਾਈਵੇਟ ਹਸਪਾਤਲ, ਉਨਾਂ ਨਾਲ ਸਬੰਧਿਤ ਮੈਡੀਕਲ ਸੰਸਥਾਵਾਂ, ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ, ਨਰਸਿੰਗ ਹੋਮ ਅਤੇ ਐਂਬੂਲਸ ਆਦਿ ਪਹਿਲਾਂ ਦੀ ਤਰਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ। ਮੈਡਕਲ ਕਰਮਚਾਰੀ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਨੂੰ ਆਵਾਜਾਈ ਕਰਨ ਲਈ ਛੋਟ ਹੈ।
ਹਫਤੇ ਵਿਚ ਸੋਮਵਾਰ ਤੋਂ ਸ਼ਨਿੱਚਰਵਾਰ ਤਕ ਕਰਿਆਨਾ, ਬੇਕਰੀ ਵਾਲੀਆਂ ਦੁਕਾਨਾਂ, ਡੇਅਰੀ ਪ੍ਰੋਡੱਕਟਸ, ਫਲ ਅਤੇ ਸ਼ਬਜ਼ੀਆਂ, ਮੀਟ ਅਤੇ ਪੋਲਟਰੀ ਵਾਲੀਆਂ ਦੁਕਾਨਾਂ ਅਤੇ ਮਠਿਆਈ ਵਾਲੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ੍ਹਣਗੀਆਂ ਅਤੇ ਐਤਵਾਰ ਨੂੰ ਸਵੇਰੇ ਵਜੇ 9 ਤੋਂ ਦੁਪਹਿਰ 1 ਵਜੇ ਤਕ ਖੁੱਲ੍ਹਣਗੀਆਂ।
ਹਫਤੇ ਵਿਚ ਸੋਮਵਾਰ ਤੋਂ ਸਨੀਵਾਰ ਤਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਜਨਰਲ ਪ੍ਰੋਵੀਜ਼ਨ, ਬੀਜ, ਖਾਦਾਂ ਤੇ ਕੀਟਨਾਸ਼ਕ ਵਾਲੀਆਂ ਦੁਕਾਨਾਂ, ਐਨਕਾਂ ਵਾਲੀਆਂ ਦੁਕਾਨਾਂ, ਕਿਤਾਬਾਂ ਤੇ ਸਟੇਸ਼ਨਰੀ ਵਾਲੀਆਂ ਦੁਕਾਨਾਂ, ਪ੍ਰਿੰਟਿੰਗ ਪ੍ਰੈਸ, ਸਾਰੀਆਂ ਤਰਾਂ ਦੀਆਂ ਮੈਕਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ ਜਿਵੇ ਕਿ ਪਲੰਬਰ, ਸਾਈਕਲ ਰਿਪੇਅਰ, ਮੋਚੀ, ਵੈਲਡਰ, ਵਾਟਪ ਆਰ.ਓ ਰਿਪੇਅਰ ਤੇ ਬਿਜਲੀ ਆਦਿ ਵਾਲੀਆਂ ਦੁਕਾਨਾਂ, ਈ-ਕਾਮਰਸ ਅਤੇ ਕੋਰੀਅਰ ਸਰਵਿਸ ਕੀਤੀਆਂ ਜਾ ਸਕਦੀਆਂ ਹਨ।
ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਸੀਮਿੰਟ, ਰੇਤ ਤੇ ਬੱਜਰੀ ਵਾਲੀਆਂ ਦੁਕਾਨਾਂ, ਹਾਰਡਵੇਅਰ, ਪਲਾਈਵੁੱਡ, ਪੇਂਟ, ਸ਼ੈਨੇਟਰੀ ਤੇ ਗਲਾਸ ਸਟੋਰ, ਮਾਰਬਲਜ ਤੇ ਟਾਇਲਾਂ, ਪੀ.ਵੀ.ਸੀ ਪੈਨਲ ਤੇ ਪਾਈਪ ਫਿੰਟਗ, ਪੰਪ ਸੈੱਟ, ਬਿਜਲਈ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੇ ਸਪੇਅਰ ਪਾਰਟਸ ਦੁਕਾਨਾਂ,ਫੋਟੋਗਰਾਫਰਜ਼, ਆਟੋਮੋਬਾਇਲ (ਟੂ ਵੀਲ•ਰ ਤੇ ਚਾਰ ਪਹੀਆ ਵਾਹਨ), ਸਪੇਅਰ ਪਾਰਟਸ ਸਟੋਰ ਐਂਡ ਸਾਈਕਲ ਸਟੋਰ, ਟਾਇਰ ਅਤੇ ਟਿਊਬ ਸਟੋਰ, ਫਰਨੀਚਰ ਸਟੋਰ, ਡਰਾਈ ਫਰੂਟ, ਗੰਨ ਹਾਊਸ , ਕਬਾੜੀਆਂ ਅਤੇ ਪਲਾਂਟ ਨਰਸਰੀਆਂ ਖੁੱਲ੍ਹ ਸਕਦੀਆਂ ਹਨ।
ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਕੱਪੜਾ ਮਰਚੈਂਟ, ਰੈਡੀਮੈਡ ਗਾਰਮੈਂਟਸ, ਬੂਟਾਂ ਵਾਲੀਆਂ ਦੁਕਾਨਾਂ, ਟੇਲਰ, ਡਰਾਈ ਕਲੀਨਰ, ਹੈਂਡਲੂਮ ਅਤੇ ਖਾਦੀ ਵਸਤਾਂ ਵਾਲੇ ਸਟੋਰ, ਡਾਈਇੰਗ ਦੁਕਾਨਾਂ, ਜਿਊਲਰੀ ਤੇ ਜਨਰਲ ਸਟੋਰ (ਮੁਨਆਰੀ), ਘੜੀਆਂ, ਮੋਬਾਇਲ ਸਟੋਰ ਅਤੇ ਮੋਬਾਇਲ ਰਿਪੇਅਰ ਦੁਕਾਨਾਂ, ਸਪੋਰਟਸ ਵਸਤਾਂ ਵਾਲੀਆਂ ਦੁਕਾਨਾਂ, ”tensils crockery, ਪਲਾਸਟਿਕ ਵਸਤਾਂ ਤੇ ਇਲੈਕਟ੍ਰੋਨਿਕਸ ਦੁਕਾਨਾਂ, ਇਨਵਰਟਰ ਤੇ ਬੈਟਰੀਆਂ ਵਾਲੀਆਂ ਦੁਕਾਨਾਂ, ਚਾਰਟਰਡ ਲੇਖਾਕਾਰ ਅਤੇ ਹੋਰ ਅਕਾਊਂਟਸ ਵਾਲੇ ਕੇਂਦਰ ਖੁੱਲ੍ਹ ਸਕਦੇ ਹਨ। ਸ਼ਾਮਿਲ ਹਨ।
ਬੈਕ ਸੋਮਵਾਰ ਤੋ ਸ਼ਨੀਵਾਰ ਤਕ 9 ਤੇ ਦੁਪਿਹਰ 1 ਵਜੇ ਤਕ ਪਬਲਿਕ ਡੀਲਿੰਗ ਕਰਨਗੇ ਤੇ 5 ਵਜੇ ਤਕ ਦਫਤਰੀ ਕੰਮ ਕਰਨਗੇ। ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਅਤੇ ਇੰਡਸਟਰੀ ਨਾਲ ਸਬੰਧਿਤ ਕਰਮਚਾਰੀ ਆਪਣੇ ਅਧਿਕਾਰਤ ਅਧਿਕਾਰੀ ਵਲੋਂ ਜਾਰੀ ਸ਼ਨਾਖਤੀ ਕਾਰਡ ਨਾਲ ਮੂਵਮੈਂਟ ਕਰ ਸਕਣਗੇ।
ਉਨਾਂ ਅੱਗੇ ਦੱਸਿਆ ਕਿ ਕਰਫਿਊ ਵਿਚ ਸਵੇਰੇ 7 ਵਜੋਂ ਦੁਪਹਿਰ 3 ਵਜੇ ਤਕ ਦਿੱਤੀ ਢਿੱਲ ਦੋਰਾਨ ਲੋਕ ਪੈਦਲ ਹੀ ਮੂਵਮੈਂਟ ਕਰਨਗੇ ਅਤੇ ਵਹੀਕਲਾਂ ਦੀ ਵਰਤੋਂ ਜਾਰੀ ਕੀਤੇ ਪਾਸ ਨਾਲ ਹੀ ਕੀਤੀ ਜਾ ਸਕੇਗੀ। ਜਿਨਾਂ ਦੁਕਾਨਦਾਰਾਂ ਨੂੰ ਦੁਪਿਹਰ 3 ਵਜੇ ਤੋਂ ਬਾਅਦ ਆਪਣੇ ਵਸਤਾਂ ਜਾਂ ਸੇਵਾਵਾਂ ਦੇਣ ਦੀ ਛੋਟ ਦਿੱਤੀ ਗਈ ਹੈ ਤਾਂ ਵਿਅਕਤੀ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੈ ਜਾਂ ਸਮਾਨ ਦੀ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ।
ਭੀੜ ਤੋਂ ਬਚਣ ਲਈ ਦੁਕਾਨਦਾਰ ਆਪਣੇ ਵਹੀਕਲ ਮਾਰਕਿਟ ਐਸ਼ੋਸ਼ੀਏਸ਼ਨ, ਨਗਰ ਕੋਂਸਲ ਜਾਂ ਪੁਲਿਸ ਵਲੋਂ ਨਿਰਧਾਰਿਤ ਸਥਾਨ ਉੱਪਰ ਹੀ ਲਗਾਉਣ। ਕੋਈ ਦਕਾਨਾਦਰ ਦੁਕਾਨ ਤੋਂ ਬਾਹਰ ਸਮਾਨ ਨਹੀਂ ਰੱਖੇਗਾ।
ਇਸ ਤੋਂ ਇਲਾਵਾ ਰੇਹੜੀਆਂ ਤੇ ਖਾਣ ਵਾਲੇ ਪਦਾਰਥ ਨਹੀਂ ਵੇਚੇ ਜਾ ਸਕਣਗੇ। ਰੇਹੜੀ ਵਾਲੇ ਜਿਵੇ ਕਿ ਪਕੋੜਾ, ਚਾਟ, ਗੋਲ ਗੱਪੇ, ਟੀ ਸਟਾਲ ਨਹੀ ਲਗਾ ਸਕਦੇ ਅਤੇ ਰੈਸਟੋਂਰੈਂਟ ਵਿਚ ਬੈਠ ਕੇ ਖਾਣਾ ਨਹੀਂ ਖਾਧਾ ਜਾ ਸਕੇਗਾ। ਫਲ ਅਤੇ ਸਬਜੀਆਂ ਵਾਲੇ ਇਕ ਸਥਾਨ ਤੇ ਖਲੋ ਕੇ ਵਸਤਾਂ ਨਹੀਂ ਵੇਚ ਸਕਣਗੇ ਤੇ ਹੋਮ ਡਿਲਵਰੀ ਕਰਨਗੇ।
ਸਾਰੇ ਦੁਕਾਨਦਾਰ ਸ਼ੋਸਲ ਡਿਸਟੈਂਸ਼ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣਗੇ। ਉਪਰੋਤ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਐਨ.ਐਚ.ਐਮ, ਪੰਜਾਬ) ਵਲੋਂ 28 ਅਪ੍ਰੈਲ 2020 ਨੂੰ ਜਾਰੀ ਕੀਤੀ ਐਡਵਾਜ਼ਿਰੀ ਨੂੰ ਦੁਕਾਨਾਂ ਖੋਲ੍ਹਣ ਵਾਲੀਆਂ “he entity/agency ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਦੁਕਾਨਾਂ ਦੇ ਆਲੇ ਦੁਆਲੇ ਸਫਾਈ ਰੱਖਣ ਨੂੰ ਯਕੀਨੀ ਬਣਾਉਣਗੇ ਤੇ ਸ਼ੈਨੀਟਾਈਜ਼ ਵੀ ਕਰਨਗੇ।