ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ
ਅਸ਼ੋਕ ਵਰਮਾ
ਭਗਤਾ ਭਾਈ, 17 ਜੂਨ2021: ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਵਿੱਖੇ ਸਰਕਾਰ ਦੀਆਂ ਗਾਈਡ ਲਾਈਨ ਅਨੁਸਾਰ 18 ਤੋਂ 45 ਸਾਲ ਤੱਕ ਦੇ ਪੜਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਥੀਆਂ ਅਤੇ ਵਰਕ ਪਰਮਿਟ ਤੇ ਵਿਦੇਸ਼ ਜਾਣ ਵਾਲੇ ਨਾਗਰਿਕਾਂ ਦਾ ਕੋਵਿਡ 19 ਦਾ ਟੀਕਾਕਰਨ ਕੈਂਪ ਲਗਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ ਗੋਬਿੰਦ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਤੋਂ ਬਚਾਓ ਲਈ ਇੰਟਰ ਨੈਸ਼ਨਲ ਵਿਦਿਆਥੀਆਂ ਅਤੇ ਵਰਕ ਪਰਮਿਟ ਤੇ ਵਿਦੇਸ਼ ਜਾਣ ਵਾਲੇ ਕਾਮਿਆਂ ਦੀ ਵੈਕਸੀਨੇਸ਼ਨ ਕਰਨ ਤੋਂ ਇਲਾਵਾ ਹੋਟਲ, ਰੈਸਟੋਰੈਂਟ ਤੇ ਕੰਮ ਕਰਦੇ ਕਾਮੇਂ, ਆਟੋ ਚਾਲਕ, ਟੈਕਸੀ ਡਰਾਈਵਰ, ਬਸ ਡਰਾਈਵਰ ਅਤੇ ਕੰਡਕਟਰ ਵੀ ਇਸ ਕੈਂਪ ਵਿੱਚ ਟੀਕਾਕਰਨ ਕਰਵਾਉਣ ਲਈ ਆਏ।
ਇਸ ਮੌਕੇ ਪਲਵਿੰਦਰ ਸਿੰਘ ਅਤੇ ਜਗਦੀਪ ਕੌਰ ਸਹਾਇਕ ਪ੍ਰੋਫੈਸਰ ਨੇ ਦੱਸਿਆ ਕਿ ਸਾਰਿਆਂ ਨੂੰ ਆਪਣੀ, ਆਪਣੇ ਪਰਿਵਾਰ ਅਤੇ ਸਮਾਜ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਟੀਕਾਕਰਨ ਜਰੂਰ ਕਰਵਾਉਣਾ ਚਾਹੀਦਾ ਹੈ। ਆਪਣੇ ਫਰਜ ਨੂੰ ਸਮਝਦੇ ਹੋਏ ਹਰ 18 ਸਾਲ ਤੋ ਉੱਪਰ ਦੇ ਸਾਰੇ ਨਾਗਰਿਕ ਟੀਕਾ ਲਗਵਾਉਣਾ, ਜਿਸ ਨਾਲ ਕਰੋਨਾ ਵਾਇਰਸ ਬਿਮਾਰੀ ਦਾ ਖਾਤਮਾਂ ਕੀਤਾ ਜਾ ਸਕੇ।ਸਿਹਤ ਬਲਾਕ ਭਗਤਾ ਭਾਈ ਦੇ ਬਲਾਕ ਐਜ਼ੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਭਗਤਾ ਭਾਈ ਵਿਖੇ ਹਫ਼ਤੇ ਦੇ ਸਾਰੇ ਦਿਨ ਕੋਵਿਡ 19 ਤੋਂ ਬਚਾਓ ਲਈ ਟੀਕੇ ਲਗਾਏ ਜਾ ਰਹੇ ਹਨ। ਇਹ ਟੀਕਾ ਬਿਲਕੁੱਲ ਮੁੱਫਤ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਸਹਾਇਕ ਪ੍ਰੋਫੈਸਰ ਡਾ ਮਨਦੀਪ ਕੌਰ, ਡਾ ਹਰਮਨਦੀਪ ਕੌਰ, ਹਰਪਿੰਦਰ ਕੌਰ ਅਤੇ ਕਾਲਜ ਦੇ ਸਟਾਫ ਵਲੋਂ ਕੈਂਪ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਕੈਂਪ ਵਿੱਚ ਸੁਖਪਾਲ ਸਿੰਘ ਫਾਰਮੈਸੀ ਆਫਿਸਰ, ਗੁਰਬਿੰਦਰ ਸਿੰਘ ਟੀਕਾਕਰਨ ਕਰਮਚਾਰੀ , ਊਸ਼ਾ ਰਾਣੀ ਕਮਿਊਨਿਟੀ ਹੈਲਥ ਅਫ਼ਸਰ , ਮਲਕੀਤ ਸਿੰਘ ਸਿਹਤ ਕਰਮਚਾਰੀ ਵੀ ਹਾਜਰ ਸਨ।