ਮਨਿੰਦਰਜੀਤ ਸਿੱਧੂ
- ਗੁਰੂ ਨਾਨਕ ਸੇਵਾ ਸੋਸਾਇਟੀ ਰੋੜੀਕਪੂਰਾ ਕਰਫ਼ਿਊ ਦੌਰਾਨ ਲੋਕਾਂ ਲਈ ਬਣੀ ਮਸੀਹਾ
ਜੈਤੋ, 21 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਕਰਫ਼ਿਊ ਦੀ ਵਜਾ ਨਾਲ ਰੋਜ ਕਮਾ ਕੇ ਖਾਣ ਵਾਲੇ ਗਰੀਬ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਨਾਨਕ ਸੇਵਾ ਸੋਸਾਇਟੀ ਰੋੜੀਕਪੂਰਾ ਜੋ ਕਿ ਪਿਛਲ਼ੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ। ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਵੀ ਗੁਰੂ ਨਾਨਕ ਸੇਵਾ ਸੋਸਾਇਟੀ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਈ ਹੈ। ਇਸ ਸੋਸਾਇਟੀ ਵੱਲੋਂ 500 ਦੇ ਕਰੀਬ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ, ਜਿਸ ਵਿੱਚ ਉਹਨਾਂ ਦੀਆਂ ਰੋਜ ਵਰਤੋਂ ਵਾਲੀਆਂ ਸਾਰੀਆਂ ਚੀਜਾਂ ਸਨ।
ਜਿਨਾਂ ਮਰੀਜਾਂ ਦੀ ਦਵਾਈ ਬਠਿੰਡਾ ਜਾਂ ਫਰੀਦਕੋਟ ਤੋਂ ਮਿਲਦੀ ਸੀ ਉਹਨਾਂ ਮਰੀਜਾਂ ਨੂੰ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਜਾ ਕੇ ਦਵਾਈਆਂ ਲਿਆ ਕੇ ਘਰ-ਘਰ ਦਿੱਤੀਆਂ ਗਈਆਂ। ਜਿਹੜੇ ਕਿਸਾਨ ਵੀਰ ਦੂਜੇ ਰਾਜਾਂ ਵਿੱਚ ਫ਼ਸਲ ਦੀ ਕਟਾਈ ਕਰਨ ਲਈ ਕੰਬਾਇਨਾਂ ਲੈ ਕੇ ਗਏ ਸਨ ਉਹਨਾਂ ਦੇ ਪੰਜਾਬ ਵਾਪਿਸ ਆਉਣ ਵਿੱਚ ਪੂਰੀ ਮਦਦ ਕੀਤੀ ਗਈ। ਜਿਹੜੇ ਪਰਿਵਾਰਾਂ ਨੂੰ ਸਿਹਤ ਵਿਭਾਗ ਨੇ ਘਰਾਂ ਵਿੱਚ ਇਕਾਂਤਵਾਸ ਵਿੱਚ ਰੱਖਿਆ ਹੋਇਆ ਸੀ ਸੋਸਾਇਟੀ ਵੱਲੋਂ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਗਿਆ। ਜਿਹੜੇ ਵਿਅਕਤੀ ਨਸ਼ੇ ਦੇ ਆਦੀ ਸਨ ਕਰਫ਼ਿਊ ਦੌਰਾਨ ਨਸ਼ੇ ਦੀ ਸਪਲਾਈ ਬੰਦ ਹੋਣ ਕਰਕੇ ਉਹਨਾਂ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ, ਉਹਨਾਂ ਮਰੀਜਾਂ ਦੇ ਨਸ਼ਾ ਛਡਾਊ ਕਾਰਡ ਫਰੀਦਕੋਟ ਤੋਂ ਬਣਵਾ ਕੇ ਦਿੱਤੇ।
ਲਾਕ-ਡਾਊਨ ਦੌਰਾਨ ਬੈਂਕਾਂ ਬੰਦ ਹੋਣ ਕਰਕੇ ਲੋਕਾਂ ਨੂੰ ਪੈਸੇ ਕਢਵਾਉਣ ਵਿੱਚ ਕਾਫੀ ਦਿੱਕਤ ਆਉਂਦੀ ਸੀ, ਇਸ ਸਮੱਸਿਆ ਨੂੰ ਦੇਖਦੇ ਹੋਏ ਸੋਸਾਇਟੀ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ‘ਜੱਸਾ’ ਰੋੜੀਕਪੂਰਾ ਨੇ ਘਰ-ਘਰ ਜਾ ਕੇ ਪੈਨਸ਼ਨਾਂ ਕੱਢੀਆਂ। ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਘਰ-ਘਰ ਜਾ ਕੇ ਜਾਗੁਰੂਕ ਕੀਤਾ। ਸੰਸਥਾ ਦੇ ਸੇਵਾਦਾਰ ਮਾਸਟਰ ਸੁਖਬੀਰ ਸਿੰਘ ਜੀ,ਅਮਿ੍ਰਤਪਾਲ ਸਿੰਘ ‘ਗੋਗੀ ਮਨੀਲਾ’ ਬਿੰਦਰ ਸਿੰਘ ਪਟਵਾਰੀ, ਜੱਗੀ ਸਰਪੰਚ ਖੱਚੜਾ, ਬਲਦੇਵ ਸਰਪੰਚ ਨਵਾਂ ਰੋੜੀਕਪੂਰਾ, ਗੁਰਦੇਵ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਸਾਬਕਾ ਸਰਪੰਚ, ਸ਼ਮਸੇਰ ਸੈਕਟਰੀ, ਜਗਜੀਤ, ਸੋਮੀ ਅਰੋੜਾ, ਖੁਸਦੀਪ ਮੱਤਾ, ਸਾਬਕਾ ਸਰਪੰਚ ਅਮਰੀਕ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਡਾਕਟਰ ਜਲੰਧਰ ਸਿੰਘ, ਸਰਪੰਚ ਕੁਲਦੀਪ ਕੌਰ, ਬਲਦੇਵ ਸਿੰਘ ਬਰਾੜ, ਅਬਦ ਬਿਹਾਰੀ ਸਿੰਘ ਪੰਚ, ਗੁਰਵਿੰਦਰ ਸਿੰਘ ਬਰਾੜ, ਕੁਲਵੀਰ ਸਾਬਕਾ ਮੈਬਰ, ਪਿੰਦਰ ਮੈਂਬਰ, ਗੁਰਵਿੰਦਰ ਬਰਾੜ, ਮੇਜਰ ਸਿੰਘ, ਦਵਿੰਦਰ ਸਿੰਘ ਬਰਾੜ, ਸਤਵਿੰਦਰ ਸਿੰਘ ਬਰਾੜ, ਸੁਖਵੰਤ ਸਿੰਘ ਬਰਾੜ, ਵੀਰਪਾਲ ਸਰਮਾ, ਅਰਵਿੰਦਰ ਸਿੰਘ ਬਰਾੜ, ਬਲਦੇਵ ਸਿੰਘ ਡਿੰਗੀ, ਗੁਰਜੰਟ ਨਵਦੀਪ ਬੱਸ ਸਰਵਿਸ ਤਨ ਮਨ ਧਨ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ।