ਜਗਮੀਤ ਸਿੰਘ
ਭਿੱਖੀਵਿੰਡ, 03 ਅਪ੍ਰੈਲ 2020 - ਡੀ ਏ ਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪੂਨਮ ਸੂਰੀ ਜੀ, ਡਾਇਰੈਕਟਰ ਸ੍ਰੀ ਜੇ ਪੀ ਸ਼ੂਰ ਜੀ ਅਤੇ ਰੀਜਨਲ ਅਫਸਰ ਡਾ ਨੀਲਮ ਕਾਮਰਾ ਜੀ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਡੀ ਏ ਵੀ ਪਬਲਿਕ ਸਕੂਲ ਭਿੱਖੀਵਿੰਡ ਵੱਲੋਂ ਬੱਚਿਆਂ ਦੀ ਆਨ ਲਾਈਨ ਪੜਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀ ਪਰਮਜੀਤ ਕੁਮਾਰ ਵੱਲੋਂ ਦੱਸਿਆ ਕਿ ਜਿਥੇ ਪੂਰਾ ਵਿਸ਼ਵ ਕਰੋਨਾ ਵਾਇਰਸ ਕਾਰਨ ਖੌਫ ਵਿੱਚ ਹੈ ਉਥੇ ਬੱਚਿਆਂ ਦੀ ਮਾਨਸਿਕਤਾ ਉਪਰ ਵੀ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ। ਉੱਧਰ ਪੂਰੇ ਦੇਸ਼ ਵਿੱਚ ਹੋਏ ਲਾਕ ਡਾਊਨ ਕਾਰਨ ਲੱਗਭੱਗ ਇਕ ਮਹੀਨਾ ਸਕੂਲ ਬੰਦ ਰਹੇਗਾ। ਅਜਿਹੇ ਡਰ ਵਾਲੇ ਮਹੌਲ ਵਿੱਚੋਂ ਕੱਢਣ ਅਤੇ ਬੱਚਿਆਂ ਦੇ ਕੀਮਤੀ ਸਮੇਂ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਆਨ ਲਾਈਨ ਪੜਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਿਸ ਦਾ ਬਹੁਤ ਵਧੀਆ ਹੁੰਗਾਰਾ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਮਿਲ ਰਿਹਾ ਹੈ। ਗਿਆਰਵੀਂ ਅਤੇ ਬਾਰਵੀਂ ਕਲਾਸ ਦੀ ਪੜ੍ਹਾਈ ਵੀਡੀਓ ਕਾਨਫਰੰਸ ਰਾਹੀਂ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਮਨੋਰੰਜਨ ਲਈ ਆਨ ਲਾਈਨ ਪੇਂਟਿੰਗ ਮੁਕਾਬਲੇ ਅਤੇ ਵੀਡੀਓਜ ਭੇਜ ਕੇ ਉਹਨਾਂ ਨੂੰ ਯੋਗ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸਰੀਰਕ ਤੌਰ ਤੇ ਵੀ ਤੰਦਰੁਸਤ ਰਹਿਣ। ਸਕੂਲ ਵੱਲੋਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਨਿੱਜੀ ਤੌਰ ਤੇ ਰਾਬਤਾ ਕਾਇਮ ਕਰ ਕੇ ਮੌਜੂਦਾ ਸਮੇਂ ਦੌਰਾਨ ਘਰ ਵਿਚ ਰਹਿ ਕੇ ਇਸ ਮਹਾਂਮਾਰੀ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪ੍ਰਿੰਸੀਪਲ ਸ੍ਰੀ ਪਰਮਜੀਤ ਕੁਮਾਰ ਵੱਲੋਂ ਸਾਰੇ ਹੀ ਮਾਪਿਆਂ ਨੂੰ ਇਸ ਉਪਰਾਲੇ ਵਿੱਚ ਸਕੂਲ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਜੇਕਰ ਕੋਈ ਬੱਚਾ ਆਨ ਲਾਈਨ ਪੜਾਈ ਨਾਲ ਨਹੀਂ ਜੁੜਿਆ ਤਾਂ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ 8360015785,9814692751,9501718899 . ਦੂਸਰੇ ਪਾਸੇ ਸਕੂਲ ਦੇ ਇਸ ਉਪਰਾਲੇ ਨੂੰ ਸਾਰੇ ਮਾਪਿਆਂ ਨੇ ਬੜਾ ਹੀ ਸ਼ਲਾਘਾਯੋਗ ਕਦਮ ਦੱਸਿਆ।